ਚੰਡੀਗੜ੍ਹ: ਸੈਕਟਰ 15 ਸਥਿਤ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਦਲਿਤ ਸੈੱਲ ਦੇ ਚੇਅਰਮੈਨ ਰਾਜ ਕੁਮਾਰ ਚੱਬੇਵਾਲ ਵੱਲੋਂ ਪ੍ਰੈੱਸ ਵਾਰਤਾ ਕਰਕੇ ਦਲਿਤਾਂ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ 'ਤੇ ਚਾਨਣਾ ਪਾਇਆ ਤਾਂ ਉੱਥੇ ਹੀ ਦਲਿਤ ਸੰਵਾਦ ਨਾਂਅ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਦਲਿਤ ਸੰਵਾਦ ਰਾਹੀਂ ਦਲਿਤਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਹੁਣ ਤੱਕ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਪੁੱਛਿਆ ਜਾਵੇਗਾ, ਜਿਸ ਦੀ ਫੀਡਬੈਕ ਮੁੱਖ ਮੰਤਰੀ ਨੂੰ ਦਿੱਤਾ ਜਾਵੇਗੀ, ਤਾਂ ਜੋ ਦਲਿਤਾਂ ਦੀ ਭਲਾਈ ਲਈ ਹੋਰ ਵੀ ਸਕੀਮ ਬਣਾਈਆਂ ਜਾ ਸਕਣ।
ਦਲਿਤਾਂ ਦੀ ਸਮੱਸਿਆ ਸੁਣਨ ਲਈ ਕਾਂਗਰਸ ਕਰੇਗੀ ਦਲਿਤ ਸੰਵਾਦ: ਚੱਬੇਵਾਲ - ਸੈਕਟਰ 15 ਸਥਿਤ ਕਾਂਗਰਸ ਭਵਨ
ਸੈਕਟਰ 15 ਸਥਿਤ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਦਲਿਤ ਸੈੱਲ ਦੇ ਚੇਅਰਮੈਨ ਰਾਜ ਕੁਮਾਰ ਚੱਬੇਵਾਲ ਵੱਲੋਂ ਪ੍ਰੈੱਸਵਾਰਤਾ ਕਰ ਦਲਿਤਾਂ ਦੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ। ਉਨ੍ਹਾਂ ਨੇ ਕੰਮਾਂ 'ਤੇ ਚਾਨਣਾ ਪਾਇਆ ਤਾਂ ਉੱਥੇ ਹੀ ਦਲਿਤ ਸੰਵਾਦ ਨਾਂ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਗੱਲ ਵੀ ਆਖੀ।
ਇਸ ਦੌਰਾਨ ਰਾਜ ਕੁਮਾਰ ਚੱਬੇਵਾਲ ਨੇ ਦਲਿਤਾਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਕਿਹਾ ਕਿ ਜਲਦ ਹੀ ਦਲਿਤ ਬੱਚਿਆਂ ਨੂੰ ਡਿਗਰੀਆਂ ਵੀ ਮਿਲ ਜਾਣਗੀਆਂ ਤੇ ਵਿੱਤ ਮੰਤਰੀ ਵੱਲੋਂ ਕਾਲਜਾਂ ਨੂੰ ਪੈਸਾ ਟਰਾਂਸਫ਼ਰ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਰਾਜ ਕੁਮਾਰ ਚੱਬੇਵਾਲ ਨੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ, ਮਨਪ੍ਰੀਤ ਸਿੰਘ ਬਾਦਲ ਅਤੇ ਤਮਾਮ ਮੰਤਰੀਆਂ ਵੱਲੋਂ ਦਲਿਤ ਬੱਚਿਆਂ ਦੀ ਡਿਗਰੀ ਦੇਣ ਬਾਰੇ ਕਾਲਜਾਂ ਨੂੰ ਤਿੰਨ ਦਿਨ ਦੀ ਡੈੱਡਲਾਈਨ ਦਿੱਤੀ ਗਈ ਸੀ। ਪਰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਕਾਲਜ ਦੀ ਮਾਨਤਾ ਨਾ ਤਾਂ ਰੱਦ ਕੀਤੀ ਗਈ ਹੈ ਅਤੇ ਨਾ ਹੀ ਬੱਚਿਆਂ ਨੂੰ ਡਿਗਰੀਆਂ ਮਿਲੀਆਂ ਹਨ। ਇਸ 'ਤੇ ਚੱਬੇਵਾਲ ਨੇ ਕਿਹਾ ਕਿ ਜਲਦ ਹੀ ਇਸ ਹਫ਼ਤੇ ਦੇ ਅੰਦਰ-ਅੰਦਰ ਬੱਚਿਆਂ ਨੂੰ ਡਿਗਰੀਆਂ ਮਿਲ ਜਾਣਗੀਆਂ।