ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਈ ਆਗੂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨਾਲ ਮੁਲਾਕਾਤ ਕਰ ਰਹੇ ਹਨ। ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ, ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਕਈ ਕਾਂਗਰਸੀ ਆਗੂ ਮੀਟਿੰਗ ਵਿੱਚ ਮੌਜੂਦ ਹਨ।
"ਅਸੀਂ ਬਰੂਦ ਦੇ ਢੇਰ 'ਤੇ ਖੜ੍ਹੇ ਹਾਂ" :-ਇਸ ਮੌਕੇ ਭਾਜਪਾ 'ਚ ਸਾਮਿਲ ਹੋਏ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟਣ ਦੇ ਲਈ ਆਈ ਹੈ ਜਿਸ ਤਰ੍ਹਾਂ ਇਤਿਹਾਸ 'ਚ ਈਸਟ ਇੰਡੀਆ ਕੰਪਨੀ ਆਈ ਸੀ। ਪਰ ਇਸ ਨੂੰ ਰੋਕਣ ਦੀ ਹਿੰਮਤ ਸਿਰਫ ਭਾਜਪਾ ਵਿੱਚ ਹੈ। ਇਸ ਲਈ ਮੈਂ ਭਾਜਪਾ 'ਚ ਸਾਮਿਲ ਹੋਇਆ ਹਾਂ। ਉਨ੍ਹਾਂ ਕਿਹਾ ਮੈਂ ਭਾਰਤੀ ਜਨਤਾ ਪਾਰਟੀ ਦੇ ਇਕ ਛੋਟੇ ਵਰਕਰ ਵਜੋ ਸਾਮਿਲ ਹੋਇਆ ਹਾਂ, ਪਾਰਟੀ ਦਾ ਹਰ ਲੀਡਰ ਮੇਰਾ ਲੀਡਰ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜ ਸਾਲ ਬਿਨ੍ਹਾਂ ਕਿਸੇ ਅਹੁਦੇ ਤੋਂ ਕਾਂਗਰਸ ਪਾਰਟੀ 'ਚ ਕੰਮ ਕੀਤਾ ਹੈ ਪਰ ਹੁੁਣ ਕਾਂਗਰਸ ਪਾਰਟੀ ਕਿਸੇ ਦੀ ਅਗਵਾਈ ਨਹੀਂ ਕਰ ਸਕਦੀ ਪਾਰਟੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਪੰਜਾਬ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਮੈਂ ਭਾਜਪਾ 'ਚ ਸਾਮਿਲ ਹੋਇਆ ਹਾਂ। ਅਸੀਂ ਬਰੂਦ ਦੇ ਢੇਰ 'ਤੇ ਖੜ੍ਹੇ ਹਾਂ ਪੰਜਾਬ ਨੂੰ ਮਜ਼ਬੂਤ ਵਿਕਲਪ ਦੀ ਲੋੜ ਹੈ, ਜੋ ਕਿ ਭਾਜਪਾ ਹੀ ਹੈ। ਉਨ੍ਹਾ ਕਿਹਾ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਪੰਜਾਬ ਦੇ ਨੂੰ ਬਚਾ ਸਕਦੀ ਹੈ।
"ਖੁਸਹਾਲ ਪੰਜਾਬ ਚਾਹੁੰਦੇ ਹਾਂ":- ਇਸ ਮੌਕੇ ਭਾਜਪਾ 'ਚ ਸਾਮਿਲ ਹੋਏ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਜੋ ਪੰਜਾਬ ਦੇ ਅੱਜ ਹਾਲਾਤ ਹਨ ਇਨ੍ਹਾਂ ਨੂੰ ਭਾਜਪਾ ਹੀ ਠੀਕ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਆਰਥਿਕ ਹਾਲਤ ਬਹੁਤ ਬੁਰੀ ਹੈ ਉਸ ਨੂੰ ਦੇਖਦੇ ਹੋਏ ਜੇ ਕੋਈ ਪੰਜਾਬ ਨੂੰ ਬਚਾ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ। ਅਸੀ ਖੁਸਹਾਲ ਪੰਜਾਬ ਚਾਹੁੰਦੇ ਹਾਂ। ਗੁਜਰਾਤ ਵਿੱਚ ਇੰਡਸਟਰੀ ਅਤੇ ਆਰਥਿਕਤਾ ਠੀਕ ਹੋਈ ਹੈ। ਉਤਰ ਪ੍ਰਦੇਸ਼ ਇਸ ਦੀ ਤਾਜ਼ਾ ਉਦਾਹਰਨ ਹੈ ਜੋ ਕਿ ਭਾਜਾਪਾ ਦੇ ਰਾਜ ਵਿੱਚ ਹੋਣਾ ਸੰਭਵ ਹੈ।
"ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਕੰਮ ਕੀਤਾ" :- ਭਾਜਪਾ 'ਚ ਸਾਮਿਲ ਹੋਏ ਬਲਵੀਰ ਸਿੱਧੂ ਨੇ ਕਿਹਾ ਕਿ ਮੈਂ ਆਪਣਾ ਕਰਿਅਰ ਯੂਥ ਕਾਂਗਰਸ ਤੋਂ ਕੀਤਾ ਸੀ ਮੈਂ ਕਾਂਗਰਸ ਵਿੱਚ ਕੈਬਨਿਟ ਮੰਤਰੀ ਵੀ ਰਿਹਾ ਹਾਂ ਜਿਸ ਪਾਰਟੀ ਵਿੱਚ ਤੁਹਾਡੇ ਵਰਕਰ ਅਤੇ ਵਰਕ ਵੀ ਕਦਰ ਨਾ ਹੋਵੇ ਉਸ ਪਾਰਟੀ ਵਿੱਚ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਹੈ। ਉਨਾਂ ਕਿਹਾ ਮੋਦੀ ਸਰਕਾਰ ਨੇ ਮੇਰੀ ਕੋਰੋਨਾ ਦੌਰਾਨ ਕੀਤੇ ਕੰਮ ਦੀ ਉਸ ਸਮੇਂ ਤਾਰੀਫ ਕੀਤੀ ਸੀ ਪਰ ਮੇਰੀ ਸਰਕਾਰ ਨੇ ਉਲਟਾ ਮੈਨੂੰ ਮਨਿਸਟਰੀ ਵਿੱਚੋ ਕੱਢ ਦਿੱਤਾ ਜੋ ਮੇਰੇ ਅਤੇ ਮੇਰੇ ਪਰਿਵਾਰ ਲਈ ਬੇਇਜੱਤੀ ਦੀ ਗੱਲ ਸੀ। ਇਕ ਪਾਸੇ ਮੇਰੀ ਰਾਸ਼ਟਰਪਤੀ ਅਵਾਰਡ ਲਈ ਨਾਮਜਦ ਕੀਤਾ ਜਾਂਦਾ ਹੈ 'ਤੇ ਦੂਜੇ ਪਾਸੇ ਮੇਰੇ ਸਾਥੀ ਮੈਨੂੰ ਕੱਢ ਦਿੰਦੇ ਹਨ। ਉਸ ਸਮੇਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੋਰੋਨਾ ਹੋਇਆ। ਅਸੀਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਕੰਮ ਕੀਤਾ ਪਰ ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਭਾਜਪਾ ਵਰਕਰ ਦੀ ਕਦਰ ਕਰਨ ਵਾਲੀ ਪਾਰਟੀ ਹੈ।
ਕਾਂਗਰਸ ਨੂੰ ਝਟਕਾ:ਦੱਸ ਦਈਏ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਆਏ ਹੋਏ ਹਨ। ਇਸ ਦੌਰਾਨ ਕਈ ਕਾਂਗਰਸੀ ' ਤੇ ਅਕਾਲੀ ਆਗੂ ਭਾਜਪਾ 'ਚ ਸਾਮਿਲ ਹੋਏ ਹਨ। ਬਠਿੰਡਾ ਤੋਂ ਅਕਾਲੀ ਦਲ ਦੇ ਆਗੂ ਸਵਰੂਪ ਸਿੰਗਲਾ, ਬਰਨਾਲਾ ਤੋਂ ਕਾਂਗਰਸੀ ਆਗੂ ਕੇਵਲ ਢਿੱਲੋਂ ਅਤੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਦੂਜੇ ਪਾਸੇ ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ ਅਤੇ ਬਲਬੀਰ ਸਿੱਧੂ ਵੀ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਕਈ ਹੋਰ ਆਗੂਆਂ ਨੇ ਵੀ ਭਾਜਪਾ ਦਾ ਪੱਲਾ ਫੜਿਆ ਹੈ।
ਭਾਜਪਾ 'ਚ ਸਿਰਫ ਕਾਂਗਰਸ ਹੀ ਨਹੀਂ ਅਕਾਲੀ ਦਲ ਦੇ ਵੀ ਆਗੂ ਵੀ ਸਾਮਿਲ ਹੋਏ ਹਨ ਜਿਨ੍ਹਾਂ ਵਿੱਚੋ ਸਰੂਪ ਚੰਦ ਸਿੰਗਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਹੈ ਹੁਣ ਇਸ ਨੂੰ ਸਿਰਫ ਭਾਜਪਾ ਹੀ ਠੀਕ ਕਰ ਸਕਦੀ ਹੈ। ਭਾਜਪਾ ਹੀ ਪੰਜਾਬ ਨੂੰ ਬਿਹਤਰ ਸਰਕਾਰ ਦੇ ਸਕਦੀ ਹੈ।
ਇਸ ਮੌਕੇ ਭਾਜਪਾ ਆਗੂ ਅਸਵਨੀ ਸ਼ਰਮਾ ਨੇ ਕਿਹਾ ਕਿ ਗ੍ਰਹਿ ਮੰਤਰੀ ਪੰਜਾਬ ਦੌਰੇ ਤੇ ਆਏ ਹਨ ਉਨ੍ਹਾਂ ਨੇ ਭਾਜਪਾ ਦੇ ਵਰਕਰਾ ਨੂੰ ਪਾਰਟੀ ਦੇ ਦਿਸ਼ਾ ਨੀਤੀ ਬਾਰੇ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਹ ਨੇ ਕਿਹਾ ਕਿ ਵੀ ਪੰਜਾਬ ਭਾਜਪਾ ਦੇ ਲਈ ਬਹੁਤ ਹੀ ਖਾਸ ਹੈ। ਬੀਜੇਪੀ ਵੱਡੀ ਗਿਣਤੀ ਵਿੱਚ ਵਰਕਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਅਮਨ ਚੈਨ ਲਈ ਲੜੇਗੀ।