ਚੰਡੀਗੜ੍ਹ:2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ। ਇਸੇ ਦੇ ਚੱਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਚੋਣ ਦੇ ਲਈ ਬਿਨੈ ਪੱਤਰ ਜਾਰੀ ਕੀਤਾ ਹੈ। ਇਸ ਸਬੰਧੀ ਸਿੱਧੂ ਵੱਲੋਂ ਟਵੀਟ ਕੀਤਾ ਗਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਦੀ ਚੋਣ ਸਬੰਧੀ ਬਿਨੈ ਪੱਤਰ 20 ਦਸੰਬਰ ਤੱਕ ਤੁਰੰਤ ਪ੍ਰਭਾਵ ਨਾਲ ਸਵੀਕਾਰ ਕੀਤੇ ਜਾਣਗੇ। ਇਹ ਇਤਿਹਾਸਿਕ ਹੈ ਅਤੇ ਪਹਿਲੀ ਵਾਰ ਹੋਵੇਗਾ ਜਦੋਂ ਬਿਨੈਕਾਰਾਂ ਤੋਂ ਕੋਈ ਅਰਜ਼ੀ ਫੀਸ ਨਹੀਂ ਲਈ ਜਾਵੇਗੀ।
ਬੀਤੇ ਦਿਨ ਹੋਈ ਸੀ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ
ਕਾਬਿਲੇਗੌਰ ਹੈ ਕਿ ਬੀਤੇ ਦਿਨ ਆਉਣ ਵਾਲੀਆਂ ਵਿਧਾਨਸਭਾ ਚੋਣਾਂ (Upcoming Assembly Elections) ਨੂੰ ਲੈ ਕੇ ਕਾਂਗਰਸ ਦੀ ਚੋਣ ਕਮੇਟੀ (Congress Election Committee) ਵਲੋਂ ਚੰਡੀਗੜ੍ਹ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ ਸੀ, ਜਿਸ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਕੀਤੀ ਗਈ ਸੀ। ਨਵਜੋਤ ਸਿੱਧੂ ਨੇ ਦੱਸਿਆ ਸੀ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਤਿੰਨ ਮਤੇ ਪਾਸ (Passed three resolutions unanimously) ਕੀਤੇ ਗਏ ਹਨ। ਜਿਸ ਵਿੱਚ ਪੰਜਾਬ ਚੋਣਾਂ ਸਬੰਧੀ ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ (National Executive President Sonia Gandhi) ਦਾ ਹਰ ਫੈਸਲਾ ਸਭ ਨੂੰ ਪ੍ਰਵਾਨ ਹੋਵੇਗਾ।
ਮੈਰਿਟ ਦੇ ਅਧਾਰ 'ਤੇ ਹੋਣਗੇ ਉਮੀਦਵਾਰਾਂ ਦੇ ਐਲਾਨ: ਸਿੱਧੂ
ਵਿਧਾਨ ਸਭਾ ਚੋਣਾਂ (Assembly elections) 'ਚ ਉਮੀਦਵਾਰਾਂ ਦੀ ਚੋਣ 'ਤੇ ਬੋਲਦਿਆਂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਸੀ ਕਿ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ (Selection of candidates on the basis of merit) 'ਤੇ ਕੀਤੀ ਜਾਵੇਗੀ | ਇਸ ਦੇ ਲਈ ਪਾਰਟੀ ਵੱਲੋਂ ਜੋ ਵੀ ਨਿਯਮ ਬਣਾਏ ਜਾਣਗੇ, ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ।
ਬਿਨੈ-ਪੱਤਰ ਲੈਣ ਦੀ ਆਖਿਰੀ ਮਿਤੀ 20 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਯੋਗਿੰਦਰ ਪਾਲ ਢੀਂਗਰਾ ਨੇ ਦੱਸਿਆ ਸੀ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਹਿਦਾਇਤਾਂ ਮੁਤਾਬਿਕ ਆਉਣ ਵਾਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਵਜੋਂ ਨਾਮਜ਼ਦੀ ਲਈ ਬਿਨੈ-ਪੱਤਰ ਲੈਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਕ੍ਰਿਆ ਨੂੰ ਮਿਤੀ 16.12.2021 ਤੋਂ ਸ਼ੁਰੂ ਕੀਤਾ ਗਿਆ। ਜੋ ਕੋਈ ਕਾਂਗਰਸ ਲੀਡਰ ਵਿਧਾਨ ਸਭਾ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਾ ਚਾਹੁੰਦਾ ਹੈ ਉਹ ਨਾਮਜ਼ਦੀ ਭਰ ਸਕਦਾ ਹੈ। ਨਾਮਜ਼ਦੀ ਲਈ ਬਿਨੈ-ਪੱਤਰ ਆਪਣੇ ਜ਼ਿਲ੍ਹੇ ਦੇ ਪ੍ਰਧਾਨ/ਕਾਰਜਕਾਰੀ ਪ੍ਰਧਾਨ ਤੋਂ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਫੇਸਬੁੱਕ ਤੋਂ ਫਾਰਮ ਪ੍ਰਾਪਤ ਕਰ ਸਕਦਾ ਹੈ। ਇਹ ਨਾਮਜ਼ਦੀ ਲਈ ਬਿਨੈ-ਪੱਤਰ ਲੈਣ ਦੀ ਪ੍ਰਕ੍ਰਿਆ ਦੀ ਆਖਰੀ ਮਿਤੀ 20.12.2021 ਰੱਖੀ ਗਈ ਹੈ।
ਇਹ ਵੀ ਪੜੋ:ਮੈਰਿਟ ਦੇ ਅਧਾਰ 'ਤੇ ਹੋਣਗੇ ਉਮੀਦਵਾਰਾਂ ਦੇ ਐਲਾਨ: ਸਿੱਧੂ