ਜਲੰਧਰ: ਪੰਜਾਬ 'ਚ ਕਾਂਗਰਸ ਸਰਕਾਰ ਦੇ ਢਾਈ ਸਾਲ ਬੀਤ ਜਾਣ ਤੋਂ ਬਾਅਦ ਹੁਣ ਹਰ ਦਿਨ ਕੋਈ ਨਾ ਕੋਈ ਮੰਤਰੀ ਨਵੇਂ ਪ੍ਰੋਜੈਕਟ ਬਾਰੇ ਐਲਾਨ ਕਰ ਰਿਹਾ ਹੈ। ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੈਦਰ ਕੰਪਲੈਕਸ ਵਿੱਚ ਪੈਂਦੇ ਹੀ ETB ਨੂੰ ਅੱਪਗ੍ਰੇਡ ਕੀਤਾ ਜਾਵੇਗਾ।
ਸ਼ਹਿਰ ਦੇ ਸਰਕਟ ਹਾਊਸ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਪ੍ਰੈਸ ਕਾਂਨਫਰੰਸ ਕੀਤੀ ਗਈ। ਜਿੱਥੇ ਉਨ੍ਹਾਂ ਨੇ ਇੰਡਸਟਰੀ ਅਤੇ ਹੋਰ ਮੁੱਦਿਆਂ ਤੇ ਗੱਲ ਕੀਤੀ। ਪ੍ਰੈੱਸ ਕਾਨਫਰੰਸ ਦੇ ਦੌਰਾਨ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੈਦਰ ਕੰਪਲੈਕਸ ਵਿੱਚ ਪੈਂਦੇ ਹੀ ETB ਨੂੰ ਅੱਪਗ੍ਰੇਡ ਕੀਤਾ ਜਾਵੇਗਾ। ਜਿਸ ਤੇ ਤੀਹ ਕਰੋੜ ਵੀਹ ਲੱਖ ਰੁਪਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਜਾਣਗੇ ਅਤੇ ਇਸ ਦੇ ਨਾਲ ਦੂਸਰਾ ਪਲਾਂਟ ਵੀ ਲਾਇਆ ਜਾਵੇਗਾ।
ਸੂਬੇ ਵਿੱਚ ਪੈਂਦੀਆਂ ਬਾਰਾਂ ਫੋਕਲ ਪੁਆਇੰਟ ਦੀਆਂ ਸੜਕਾਂ ਦੀ ਮਨਜ਼ੂਰੀ ਕਰ ਦਿੱਤੀ ਗਈ ਹੈ। ਜਿਸ ਦੀ ਘੋਸ਼ਣਾ ਜਲਦ ਹੀ ਕੀਤੀ ਜਾਵੇਗੀ।
ਕਿ ਕਾਂਗਰਸ ਜਲੰਧਰ 'ਚ ਕੰਮ ਕਰਵਾ ਪਾਵੇਗੀ! - ਇੰਡਸਟਰੀ ਪਲਿਊਸ਼ਨ ਕੰਟਰੋਲ
ਪੰਜਾਬ ਕਾਂਗਰਸ ਸਰਕਾਰ ਨੇ ਜਲੰਧਰ 'ਚ ਕੰਮਾਂ ਨੂੰ ਲੈ ਕੇ ਐਲਾਨ ਕੀਤਾ ਹੈ। ਕਾਂਗਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਨੇੇ ਕਿਹਾ ਕਿ ਜਲੰਧਰ 'ਚ ਨਵੇਂ ਪ੍ਰੋਜੈਕਟ ਤੇ ਕੰਮ ਕੀਤਾ ਜਾਵੇਗਾ ਤੇ ਜਲੰਧਰ ਵਿੱਚ ਕੰਪਲੈਕਸ ਤੇ 30 ਕਰੋੜ 20 ਲੱਖ ਰਕਮ ਖ਼ਰਚ ਕੀਤੇ ਜਾਣਗੇ। ਹੁਣ ਲੇਬਰ ਇੰਡਸਟਰੀ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਬਿਜਲੀ ਬੋਰਡ ਦਾ ਕੋਈ ਵੀ ਅਧਿਕਾਰੀ ਉਦਯੋਗਪਤੀਆਂ ਨੂੰ ਦੱਸ ਕੇ ਚੈਕਿੰਗ ਕਰੇਗਾ।
ਫ਼ੋਟੋ
ਇਹ ਵੀ ਪੜ੍ਹੋ: ਜਲੰਧਰ 'ਚ ਕਾਰ ਨੇ ਆਟੋ ਨੂੰ ਮਾਰੀ ਟਕੱਰ, 4 ਸਕੂਲੀ ਬੱਚੇ ਜ਼ਖਮੀ
ਲੇਬਰ ਇੰਡਸਟਰੀ ਪਲਿਊਸ਼ਨ ਕੰਟਰੋਲ ਬੋਰਡ ਜਾਂ ਬਿਜਲੀ ਬੋਰਡ ਦਾ ਕੋਈ ਵੀ ਅਧਿਕਾਰੀ ਉਦਯੋਗਪਤੀਆਂ ਨੂੰ ਦੱਸ ਕੇ ਚੈਕਿੰਗ ਕਰੇਗਾ ਜਿਸਦੇ ਲਈ ਬਹੁਤ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਹੁਣ ਦੇਖਣਾ ਇਹ ਹੋਵੇਗਾ ਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹੋਈਆਂ ਗੱਲਾਂ ਕਦੋਂ ਤੱਕ ਪੂਰੀਆਂ ਹੁੰਦੀਆਂ ਹਨ।
Last Updated : Jul 24, 2019, 3:24 PM IST