ਚੰਡੀਗੜ੍ਹ: ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਸੂਬਾ ਸਰਕਾਰ ਦਾ ਸਿਹਤ ਵਿਭਾਗ ਬੁਰ੍ਹੇ ਤਰੀਕੇ ਨਾਲ ਫੇਲ੍ਹ ਹੋ ਚੁੱਕਿਆ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦਾ ਸੰਕਟ ਜਿੱਥੇ ਸਿਰ ’ਤੇ ਮੰਡਰਾ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਪੰਜਾਬ ਸਰਕਾਰ ਨੇ ਠੀਕ ਹੋ ਚੁੱਕੇ ਮਰੀਜ਼ਾਂ ਤੋਂ ਆਕਸੀਮੀਟਰ ਵਾਪਿਸ ਦੇਣ ਦੀ ਗੁਹਾਰ ਲਗਾਈ ਹੈ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਦਸਤਕ ’ਤੇ ਕਾਂਗਰਸ ਬਹਾਨਾ ਲਾਉਂਦੀ ਨਜ਼ਰ ਆ ਰਹੀ ਸੀ ਕਿ ਉਨ੍ਹਾਂ ਨੂੰ ਤਿਆਰੀਆਂ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਹੁਣ ਤੱਕ ਤਿਆਰੀਆਂ ਕਿਉਂ ਨਹੀਂ ਕਰ ਸਕੀ ਆਖਿਰ ਕਿਉਂ ਨਹੀਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ?
‘ਉਦਘਾਟਨਾਂ ਦੀ ਥਾਂ ਆਕਸੀਜਨ ਤੇ ਆਕਸੀਮੀਟਰ ਵੱਲ ਧਿਆਨ ਦੇਵੇ ਸਰਕਾਰ’
ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਦਸਤਕ ’ਤੇ ਕਾਂਗਰਸ ਬਹਾਨਾ ਲਾਉਂਦੀ ਨਜ਼ਰ ਆ ਰਹੀ ਸੀ ਕਿ ਉਨ੍ਹਾਂ ਨੂੰ ਤਿਆਰੀਆਂ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਹੁਣ ਤੱਕ ਤਿਆਰੀਆਂ ਕਿਉਂ ਨਹੀਂ ਕਰ ਸਕੀ ਆਖਿਰ ਕਿਉਂ ਨਹੀਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ?
‘ਉਦਘਾਟਨ ਸਾਮਰੋਹ ਦੀ ਥਾਂ ਆਕਸੀਜਨ 'ਤੇ ਆਕਸੀਮੀਟਰ ਵੱਲ ਧਿਆਨ ਦਵੇਂ ਕਾਂਗਰਸ’
ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਸਿਹਤ ਸਹੂਲਤਾਂ ਦੀ ਜਾਣਕਾਰੀ ਹੈ ਉਸ ਨੂੰ ਸਿਹਤ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਸੂਬੇ ਵਿੱਚ ਕਿਸੇ ਵੀ ਨਿਜੀ ਹਸਪਤਾਲ ਵਿੱਚ ਬੈੱਡ ਤੱਕ ਨਹੀਂ ਮਿਲ ਰਹੇ ਹਨ ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਨਿਜੀ ਹਸਪਤਾਲਾਂ ਨੂੰ ਟੇਕਓਵਰ ਕਰ ਉਨ੍ਹਾਂ ਨੂੰ ਬਣਦਾ ਖਰਚਾ ਦੇ ਦਿੱਤਾ ਜਾਵੇ ਅਤੇ ਮਰੀਜ਼ਾਂ ਦੀ ਜਾਨ ਬਚਾਈ ਜਾਵੇ।