ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ( Punjab Assembly Election 2022) ਨੂੰ ਲੈ ਕੇ ਅੱਜ ਚੋਣ ਪ੍ਰਚਾਰ ਦਾ ਆਖਿਰੀ ਦਿਨ ਹੈ। ਚੋਣ ਪ੍ਰਚਾਰ ਦੇ ਆਖਿਰੀ ਦਿਨ ਕਾਂਗਰਸ ਪਾਰਟੀ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ।
ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ, ਪੰਜਾਬ ਚੋਣ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕੌਮੀ ਬੁਲਾਰੇ ਪਵਨ ਖੇੜਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।
ਇਸ ਦੌਰਾਨ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਚ ਚੋਣ ਪ੍ਰਚਾਰ ਦੇ ਆਖਿਰੀ ਦਿਨ ਪੰਜਾਬ ਦੇ ਲੋਕਾਂ ਦੇ ਵਿਚਾਲੇ ਸੰਦੇਸ਼ ਪਹੁੰਚਾਉਣ ਦੇ ਲਈ ਸਾਰੇ ਇੱਥੇ ਇਕੱਠੇ ਹੋਏ ਹਨ। ਪੰਜਾਬ ਚ ਕਾਂਗਰਸ ਨੇ ਪਾਜ਼ੀਟਿਵ ਕੰਪੈਨ ਕੀਤਾ। ਇਸ ਦੌਰਾਨ ਕਾਂਗਰਸ ਨੇ ਮੁੱਦਿਆਂ ਦੀ ਗੱਲ ਕੀਤੀ ਅਤੇ ਰੋਡ ਮੈਪ ਵੀ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਚ ਲੋਕ ਕਾਂਗਰਸ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਅਤੇ 20 ਫਰਵਰੀ ਨੂੰ ਪੰਜਾਬ ਦੀ ਸਰਕਾਰ ਚੁਣਨਗੇ।
ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਆਦਾ ਨਿੰਦਾ ਕਰਨ ਦੀ ਥਾਂ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਵੇਂ ਸਰਬਤ ਦਾ ਭਲਾ ਹੋਵੇ। ਇੱਕ ਬਦਲਾਅ ਲੈਕੇ ਆਉਣਾ ਚਾਹੁੰਦੇ ਹਾਂ ਅੱਜ ਰਾਜਨੀਤੀ ਬਦਲ ਰਹੀ ਹੈ ਅਤੇ ਬਦਲਦੀ ਰਾਜਨੀਤੀ ਦਾ ਕਾਰਣ ਹੈ ਮਾਫੀਆ ਰਾਜ ਅਤੇ ਉਸ ਨੂੰ ਖਤਮ ਕਰਨ ਦੇ ਲਈ ਇੱਕ ਵਿਜ਼ਨ ਬਣਾਉਣਾ ਜਰੂਰੀ ਹੈ।
'13 ਪੁਆਇੰਟ ਦਾ ਹੈ ਏਜੰਡਾ'
ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਇਕਾਧਿਕਾਰ ਨੂੰ ਖਤਮ ਕੀਤਾ ਜਾਵੇਗਾ। ਲੀਕਰ ਕਾਰਪੋਰੇਸ਼ਨ, ਵੈੱਟ, ਰੇਤਾ, ਕੇਬਲ ਸਭ ਕੁਝ ’ਤੇ ਕੰਟਰੋਲ ’ਚ ਹੋਵੇਗਾ। ਵੁਮੇਨ ਫਾਰ ਪਾਟਰਨਰਸ ਫਾਰ ਸ਼ੇਅਰ ਇਕੋਨੋਮੀ ਦੇ ਲਈ 1100 ਰੁਪਏ ਮਹੀਨੇ ਅਤੇ 8 ਸਿਲੰਡਰ ਮੁਫਤ ਮਹਿਲਾਵਾਂ ਨੂੰ ਦਿੱਤੇ ਜਾਣਗੇ। ਔਰਤਾਂ ਨੂੰ ਸਨਮਾਨ ਦਿੱਤਾ ਜਾਵੇਗਾ। ਇੱਕ ਲੱਖ ਨੌਕਰੀਆਂ ਇਕ ਸਾਲ ਚ ਦਿੱਤੀਆਂ ਜਾਣਗੀਆਂ। 5 ਲੱਖ ਨੌਕਰੀਆਂ 5 ਸਾਲਾਂ ਚ ਦਿੱਤੀ ਜਾਵੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਕੱਚਾ ਮਕਾਨ ਪੱਕਾ ਕੀਤਾ ਜਾਵੇਗਾ। ਬੁਢਾਪਾ ਪੈਨਸ਼ਨ 30 ਫੀਸਦ ਵਧਾਈ ਜਾਵੇਗੀ। ਕਿਸਾਨਾਂ ਦੇ ਲਈ ਆਇਲ ਸਿੱਡ, ਪੱਕਾ ਅਤੇ ਦਾਲਾਂ ਦੀ ਖਰੀਦ ਹੋਵੇਗੀ। ਸਟਾਰਟਅਪ ਦੇ ਕਲਸਟਰ ਖੋਲ੍ਹੇ ਜਾਣਗੇ ਅਤੇ 10 ਫੁੱਡ ਪ੍ਰੋਸੇਸਿੰਗ ਪਲਾਂਟ ਖੋਲ੍ਹੇ ਜਾਣਗੇ ਜੋ ਕਿਸਾਨ ਚਲਾਉਣਗੇ।
ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਸੁਦਾਮਾ ਹੈ ਅਤੇ ਪੰਜਾਬ ਦੇ ਲੋਕ ਕ੍ਰਿਸ਼ਨ ਦੇ ਵਾਂਗ ਉਨ੍ਹਾਂ ਨੂੰ ਆਸ਼ੀਰਵਾਦ ਦੇਣਗੇ। ਬੇਸ਼ਕ ਉਨ੍ਹਾਂ ਦਾ ਨਾਂ ਸੀਐੱਮ ਅਹੁਦੇ ਦੇ ਲਈ ਰੱਖਿਆ ਗਿਆ ਹੈ, ਪਰ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਜਾਵੇਗਾ। ਇਸ ਚ ਸਭ ਤੋਂ ਵੱਡਾ ਯੋਗਦਾਨ ਨਵਜੋਤ ਸਿੰਘ ਸਿੱਧੂ ਦਾ ਹੋਵੇਗਾ। ਹਰ ਵਰਗ ਦੇ ਲਈ ਕੰਮ ਕੀਤਾ ਜਾਵੇਗਾ 111 ਦਿਨਾਂ ਚ ਵੀ ਲੋਕਾਂ ਦੇ ਲਈ ਕੰਮ ਕੀਤਾ ਜਾਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਚੌਲ ਦੀ ਕੋਲਡ ਸਟੋਰੇਜ ਕੀਤੀ ਜਾਵੇਗੀ। ਐਜੂਕੇਸ਼ਨ ਨੂੰ ਫ੍ਰੀ ਕੀਤਾ ਜਾਵੇਗਾ। ਯੂਨੀਵਰਸਿਟੀ ਲੈਵਲ ਤੱਕ ਸਕੂਲ ਪ੍ਰਾਈਵੇਟ ਨਾਲੋਂ ਵਧੀਆ ਬਣਾਏ ਜਾਣਗੇ। ਪੰਜਵੀਂ ਕਲਾਸ ਵਿਚ ਪੜਾਈ ਕਰਨ ਵਾਲੀ ਬੱਚੀਆਂ ਨੂੰ ਪੰਜ ਹਜਾਰ ਰੁਪਏ ਦੱਸਵੀਂ ਕਲਾਸ ਪਾਸ ਕਰਨ ਵਾਲੇ ਬੱਚੀਆਂ ਨੂੰ ਦੱਸ ਹਜ਼ਾਰ ਰੁਪਏ, ਬਾਰ੍ਹਵੀਂ ਕਲਾਸ ਪਾਸ ਕਰਨ ਵਾਲੀ ਬੱਚੀ ਨੂੰ 20 ਹਜ਼ਾਰ ਰੁਪਏ ਨਾਲ ਕੰਪਿਊਟਰ ਦਿੱਤਾ ਜਾਵੇਗਾ। ਮਨਰੇਗਾ ਵਿੱਚ 150 ਦਿਨ ਦਾ ਰੁਜ਼ਗਾਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਟਾ ਦਾਲ ਤੋਂ ਗਰੀਬੀ ਖਤਮ ਨਹੀਂ ਹੋਵੇਗੀ ਉਨ੍ਹਾਂ ਢਿੱਡ ਭਰਿਆ ਜਾਵੇਗਾ ਪਰ ਆਟਾ ਦਾਲ ਵੀ ਦਿੱਤਾ ਜਾਵੇਗਾ। ਮੈ ਖੁਦ ਗਰੀਬੀ ਤੋਂ ਨਿਕਲਿਆ ਹਾਂ। ਮੇਰੇ ਪਿਤਾ ਦੀ ਨੀਤੀ ਸੀ ਕਿ ਬੱਚਿਆ ਨੂੰ ਪੜਾਓ। ਸਭ ਤੋਂ ਜਰੂਰੀ ਕੰਮ ਹੈ ਪੰਜਾਬ ਦੇ ਸਕੂਲਾਂ ਨੂੰ ਫ੍ਰੀ ਪੜਾਈ ਦੇਣਾ, ਕਿਉਂਕਿ ਸਾਡੀ ਵੇਲਫੇਅਰ ਸਟੇਟ ਹੈ ਇਸ ਲਈ ਐਸਸੀ ਐਸਟੀ ਅਤੇ ਜਨਰਲ ਕੈਟੇਗਰੀ ਦੇ ਲਈ ਵੀ ਸਕਾਰਲਸ਼ਿੱਪ ਦੇਣੀ ਹੈ। ਸਰਕਾਰੀ ਹਸਪਤਾਲ ਚ ਫ੍ਰੀ ਇਲਾਜ ਦੀ ਸੁਵਿਧਾ ਦਿੱਤੀ ਜਾਵੇਗੀ।
ਕੇਜਰੀਵਾਲ ਗਿਰਗਿਟ ਹੈ: ਸੀਐੱਮ
ਸਿੱਖ ਫਾਰ ਜਸਟਿਸ ਦੀ ਵਾਇਰਲ ਹੋਈ ਚਿੱਠੀ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪੰਜਾਬ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ। ਡਾਕਟਰ ਕੁਮਾਰ ਵਿਸ਼ਵਾਸ ਅਤੇ ਅਰਵਿੰਦ ਕੇਜਰੀਵਾਲ ਬਹੁਤ ਚੰਗੇ ਦੋਸਤ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਦੋਸ਼ ਲਾਏ ਗਏ ਹਨ, ਉਹ ਗੰਭੀਰ ਦੋਸ਼ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਆਪਣੇ ਆਪ ਨੂੰ ਭਗਤ ਸਿੰਘ ਦਾ ਚੇਲਾ ਦੱਸ ਰਿਹਾ ਹੈ ਪਰ ਉਹ ਉਸ ਦਾ ਚੇਲਾ ਕਿੱਥੋਂ ਬਣਿਆ? ਉਹ ਸਿਰਫ਼ ਗਿਰਗਿਟ ਹੈ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ ਇਸ ਲਈ ਉਹ ਕੋਈ ਵੀ ਬਿਆਨ ਦੇ ਰਿਹਾ ਹੈ।
ਉੱਥੇ ਹੀ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਏਕਤਾ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸੁਨੀਲ ਜਾਖੜ ਦੇ ਪ੍ਰੈੱਸ ਕਾਨਫਰੰਸ ਵਿੱਚ ਦੇਰ ਨਾਲ ਆਉਣ ਤੋਂ ਬਾਅਦ ਵੀ ਸਾਡੇ ਵਿਚਕਾਰ ਕੋਈ ਗਲਤਫਹਿਮੀ ਨਹੀਂ ਹੈ।
ਇਹ ਵੀ ਪੜੋ:ਕਾਂਗਰਸ ਨੇ ਕੇਵਲ ਢਿੱਲੋਂ ਤੇ ਤਰਸੇਮ ਡੀਸੀ ਤੋਂ ਬਾਅਦ ਵਿਧਾਇਕ ਅਮਰੀਕ ਢਿੱਲੋਂ ਨੂੰ ਵੀ ਝਟਕਾਇਆ !