ਚੰਡੀਗੜ੍ਹ: Punjab Election 2022 ਪੰਜਾਬ ਕਾਂਗਰਸ (Punjab Congress) ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾਈ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਜਾਰੀ ਸੂਚੀ ਵਿੱਚ ਪਾਰਟੀ ਨੇ 39 ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ।
ਨਵਜੋਤ ਸਿੱਧੂ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਵਿੱਚ ਇਹ ਨਾਮ ਹਨ...
ਡਾ. ਰਾਜ ਕੁਮਾਰ ਵੇਰਕਾ, ਡਾ. ਅਮਰ ਸਿੰਘ, ਰਾਜ ਕੁਮਾਰ ਚੱਬੇਵਾਲ, ਕੁਲਦੀਪ ਵੈਦ, ਅਮਿਤ ਵਿੱਜ, ਅਵਤਾਰ ਸਿੰਘ ਜੂਨੀਅਰ ਗੌਤਮ ਸੇਠ, ਬਰਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਗਿਲਜ਼ੀਆਂ, ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਅਮਿਤ ਬਾਵਾ, ਡਾ. ਜਸਲੀਨ ਸੇਠੀ, ਐਡਵੋਕੇਟ ਸੁਰਜੀਤ ਸਿੰਘ ਸਵੈਚ, ਰਿੰਪਲ ਮਿੱਢਾ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਬਾਲੀ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਸੰਧੂ, ਗੌਰਵ ਸੰਧੂ ਦੇ ਨਾਂਅ ਸ਼ਾਮਲ ਕੀਤੇ ਗਏ ਹਨ।