ਚੰਡੀਗੜ੍ਹ:ਪੰਜਾਬ ਕਾਂਗਰਸ (Punjab Congress) ਦੀ ਅੰਦਰੂਨੀ ਖਾਨਾਜੰਗੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਜਿੱਥੇ ਪਿਛਲੇ ਕਾਫੀ ਸਮੇਂ ਆਪਣੀ ਹੀ ਸਰਕਾਰ ਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਉੱਥੇ ਹੀ ਕਾਂਗਰਸ ਦੇ ਅੰਦਰੋਂ ਹੀ ਕਈ ਲੀਡਰ ਨਵਜੋਤ ਸਿੱਧੂ ਨੂੰ ਨਿਸ਼ਾਨੇ ਤੇ ਲੈ ਰਹੇ ਹਨ। ਕਾਂਗਰਸ ਸਾਂਸਦ ਰਵਨੀਤ ਬਿੱਟੂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਹੈ।
ਰਵਨੀਤ ਬਿੱਟੂ ਨੇ ਸਿੱਧੂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪਹਿਲਾਂ ਸਿੱਧੂ ਨੂੰ ਮਨਾਓ ਅਤੇ ਫਿਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਰਾਹਤ ਸਕੀਮਾਂ ਅਤੇ ਪੈਕੇਜਾਂ ਦਾ ਐਲਾਨ ਕਰੋ, ਨਹੀਂ ਤਾਂ ਉਹ ਸਰਕਾਰ ਦੀ ਨੀਅਤ 'ਤੇ ਸਵਾਲ ਉਠਾਉਣਗੇ।
ਜਿਕਰੇਖਾਸ ਹੈ ਕਿ ਪਿਛਲੇ ਦਿਨ੍ਹਾਂ ’ਚ ਵੀ ਜਦੋਂ ਚਰਚਾ ਚੱਲ ਰਹੀ ਸੀ ਕਿ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵਿਚਕਾਰ ਦੂਰੀਆਂ ਵਧ ਗਈਆਂ ਹਨ ਤਾਂ ਉਸ ਦੌਰਾਨ ਹੀ ਸਿੱਧੂ ਤੇ ਚਰਨਜੀਤ ਸਿੰਘ ਨੂੰ ਕੇਦਾਰਨਾਥ ਇਕੱਠੇ ਵੇਖਿਆ ਗਿਆ ਜਿਸ ਤੋਂ ਬਾਅਦ ਚਰਚਾ ਚੱਲੀ ਸੀ ਕਿ ਸਿੱਧੂ ਤੇ ਚੰਨੀ ਇਕੱਠੇ ਕੰਮ ਕਰਦੇ ਵਿਖਾਈ ਦੇਣਗੇ ਪਰ ਉਸ ਤੋਂ ਬਾਅਦ ਸਿੱਧੂ ਦੇ ਵੱਲੋਂ ਫਿਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ। ਸਿੱਧੂ ਦੇ ਖੜੇ ਕੀਤੇ ਸਵਾਲਾਂ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਕੇਦਾਰਨਾਥ ਸਮਝੌਤਾ ਟੁੱਟ ਗਿਆ ਹੈ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ AG ਏਪੀਐਸ ਦਿਓਲ ਨੂੰ ਦਿੱਤਾ ਜਵਾਬ, ਕੀਤਾ ਟਵੀਟ ’ਤੇ ਟਵੀਟ