ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਸਮਾਗਮ ਮੌਕੇ ਕਾਂਗਰਸੀ ਸਾਂਸਦ ਰਵਨਤੀ ਸਿੰਘ ਬਿੱਟੂ ਨੇ ਧਰਮ ਪਰਿਵਰਤਨ ਨੂੰ ਲੈ ਕੇ ਐਸਜੀਪੀਸੀ ਉੱਤੇ ਨਿਸ਼ਾਨੇ ਸਾਧੇ। ਸਾਂਸਦ ਮੈਂਬਰ ਬਿੱਟੂ ਨੇ ਕਿਹਾ ਕਿ ਐਸਜੀਪੀਸੀ ਦੀ ਇਹ ਵੱਡੀ ਨਾਕਾਮੀ ਹੈ। ਉਹਨਾਂ ਨੇ ਕਿਹਾ ਕਿ ਪ੍ਰਚਾਰ ਤੇ ਪ੍ਰਸਾਰ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਲੋਕ ਧਰਮ ਬਦਲ ਰਹੇ ਹਨ।
ਬਿੱਟੂ ਨੇ ਕਿਹਾ ਕਿ ਐਸਜੀਪੀਸੀ ਇਸ ਸਮੇਂ ਸਿਰਫ਼ ਗੁਰੂਘਰ ਸਾਂਭ ਰਹੀ ਹੈ ਜੋ ਕਿ ਗਲਤ ਹੈ। ਉਹਨਾਂ ਨੇ ਕਿਹਾ ਕਿ ਹੁਣ ਮਾਮਲਾ ਭਖਿਆ ਹੈ ਤੇ ਹੁਣ ਐਸਜੀਪੀਸੀ ਇਸ ਉੱਤੇ ਵਿਚਾਰ ਕਰੇਗੀ। ਉਹਨਾਂ ਨੇ ਕਿਹਾ ਕੇ ਜੇਕਰ ਲੋਕਾਂ ਨੂੰ ਸਭ ਕੁਝ ਮਿਲਦਾ ਹੋਵਾ ਤੇ ਲੋਕ ਜਾਗਰੂਕ ਹੋਣ ਤਾਂ ਹੁਣ ਆਪਣਾ ਧਰਮ ਛੱਡ ਕਿਤੇ ਨਹੀਂ ਜਾ ਸਕਦੇ।
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਦੇ ਦੌਰ 'ਚ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ, ਸਰਹੱਦ ਪਾਰ ਤੋਂ ਆਈ.ਐੱਸ.ਆਈ., ਗੈਂਗਸਟਰ ਅਤੇ ਕਿਤੇ ਕਿਤੇ ਰੈਫਰੈਂਡਮ 20-20 ਦੇ ਨਾਂ 'ਤੇ ਸੂਬੇ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਸ਼ਾਂਤੀ ਦੇ ਹੱਕ ਵਿੱਚ ਸਨ। ਅੱਜ ਸੂਬੇ ਦਾ ਹਰ ਨਾਗਰਿਕ ਡਰਿਆ ਹੋਇਆ ਹੈ। ਲੋਕ ਅੱਜ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ ਕਿ ਪਤਾ ਨਹੀਂ ਕਿਧਰੋਂ ਕੋਈ ਗੋਲੀ ਚਲਾ ਦੇਵੇ।