ਚੰਡੀਗੜ੍ਹ: ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਤਲ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਕਾਂਗਰਸ ਦੇ ਕੀਤੇ ਕੰਮਾਂ ਨੂੰ ਭੁੱਲੀ ਨਹੀਂ ਹੈ, ਦਿੱਲੀ ਵਿੱਚ ਜਿੰਨਾ ਵੀ ਵਿਕਾਸ ਕਰਵਾਇਆ ਗਿਆ ਹੈ, ਉਹ ਦਿੱਲੀ ਦr ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵੱਲੋਂ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਦਿੱਲੀ ਦੇ ਲੋਕ ਅਜੇ ਵੀ ਸ਼ੀਲਾ ਦੀ ਦੀਕਸ਼ਿਤ ਦੇ ਕੀਤੇ ਕੰਮ ਨੂੰ ਯਾਦ ਕਰਦੇ ਹਨ। ਉੱਥੇ ਹੀ ਜਦੋਂ ਮਨੀਸ਼ ਤਿਵਾਰੀ ਤੋਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਕਰਨ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਮਨੀਸ਼ ਤਿਵਾਰੀ ਨੇ ਕਿਹਾ ਕਿ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੰਦਰਾ ਵੱਲੋਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ, ਕਿ ਦਿੱਲੀ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਨਹੀਂ ਕਰੇਗੀ ਅਤੇ ਆਪਣੇ ਦਮ ਤੇ ਚੋਣਾਂ ਲੜੇਗੀ।