ਪੰਜਾਬ

punjab

ETV Bharat / city

ਪੋਲੈਂਡ ਪਹੁੰਚੇ ਕਾਂਗਰਸੀ ਸਾਂਸਦ ਮੈਬਰ ਔਜਲਾ ਨੇ ਭਾਰਤੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ - ਪੋਲੈਂਡ ਪਹੁੰਚੇ ਕਾਂਗਰਸੀ ਸਾਂਸਦ ਮੈਬਰ ਔਜਲਾ

ਪੋਲੈਂਡ ਵਿਖੇ ਕਾਂਗਰਸੀ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਭਾਰਤੀ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਗੁਰਜੀਤ ਔਜਲਾ ਨੂੰ ਸਾਰੀ ਹੱਡਬੀਤੀ ਦੱਸੀ। ਨਾਲ ਹੀ ਗੁਰਜੀਤ ਔਜਲਾ ਨੇ ਭਾਰਤੀ ਅੰਬੈਸੀ ਵੱਲੋਂ ਵਿਦਿਆਰਥੀਆਂ ਦੀ ਵਾਪਸੀ ਲਈ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ।

ਗੁਰਜੀਤ ਔਜਲਾ
ਗੁਰਜੀਤ ਔਜਲਾ

By

Published : Mar 5, 2022, 2:55 PM IST

Updated : Mar 5, 2022, 3:30 PM IST

ਚੰਡੀਗੜ੍ਹ: ਕਾਂਗਰਸੀ ਸਾਂਸਦ ਮੈਂਬਰ ਗੁਰਜੀਤ ਔਜਲਾ ਪੋਲੈਂਡ ਪਹੁੰਚ ਕੇ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਨੇ ਭਾਰਤੀ ਅੰਬੈਸੀ ਤੋਂ ਵਿਦਿਆਰਥੀਆਂ ਦੀ ਵਾਪਸੀ ਲਈ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ। ਨਾਲ ਹੀ ਵਿਦਿਆਰਥੀਆਂ ਨੇ ਯੂਕਰੇਨ ਤੋਂ ਪੋਲੈਂਡ ਪਹੁੰਚਣ ਤੱਕ ਦੀ ਸਾਰੀ ਹੱਡਬੀਤੀ ਦੱਸੀ।

ਗੁਰਜੀਤ ਔਜਲਾ ਨੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਇਸ ਦੌਰਾਨ ਗੁਰਜੀਤ ਔਜਲਾ ਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਵਿਦਿਆਰਥੀਆਂ ਨੇ ਇੱਕ ਮੰਦਰ ਚ ਸ਼ਰਨ ਲਈ ਹੋਈ ਹੈ। ਇੱਥੇ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਜਿਸ ਦਾ ਉਨ੍ਹਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਔਜਲਾ ਨੇ ਅੱਗੇ ਕਿਹਾ ਕਿ ਇੱਥੇ ਹਰ ਕੋਈ ਜਾਤ ਪਾਤ ਅਤੇ ਧਰਮ ਤੋਂ ਉੱਤੇ ਉੱਠ ਕੇ ਪਰਮਾਤਮਾ ਦੇ ਚਰਨ ਚ ਬੈਠੇ ਹਨ।

ਗੁਰਜੀਤ ਔਜਲਾ ਨੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਗੁਰਜੀਤ ਔਜਲਾ ਨੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਦੱਸ ਦਈਏ ਕਿ ਪੋਲੈਂਡ ਜਾਣ ਤੋਂ ਪਹਿਲਾਂ ਕਾਂਗਰਸੀ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਉਹ ਯੂਕਰੇਨ ਵਿਚ ਫਸੇ ਭਾਰਤੀਆ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਬੇਬਸੀ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਦੀ ਇਸ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਗੱਲਬਾਤ ਚਲ ਰਹੀ ਸੀ। ਇਸਦੇ ਨਾਲ-ਨਾਲ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਵੀ ਗੱਲਬਾਤ ਚਲ ਰਹੀ ਸੀ।

ਕਾਂਗਰਸੀ ਸਾਂਸਦ ਮੈਬਰ ਔਜਲਾ
ਗੁਰਜੀਤ ਔਜਲਾ ਨੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ ਯੂਕਰੇਨ ’ਚ ਬੈਠੇ ਪੰਜਾਬ ਦੇ ਲੋਕਾਂ ਨਾਲ ਵੀ ਉਂਨ੍ਹਾ ਦੀ ਗੱਲਬਾਤ ਜਾਰੀ ਸੀ। ਕਰੀਬ 1200 ਪੰਜਾਬੀ ਖਾਰਕੀਵ, ਸੂਮੀ ਵਿਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਕੋਈ ਵੀ ਯੂਕਰੇਨ ਤੋਂ ਪੰਜਾਬੀਆਂ ਨੂੰ ਬਾਹਰ, ਵੈਸਟਰਨ ਸਾਇਡ ਲੈ ਜਾਣ ਲਈ 20 ਬੱਸਾਂ ਦਾ ਪ੍ਰਬੰਧ ਕਰ ਦੇਵੇ,ਬੱਸਾਂ ਦਾ ਖਰਚ ਉਹ ਅਦਾ ਕਰ ਦੇਣਗੇ।

ਇਹ ਵੀ ਪੜੋ:ਯੂਕਰੇਨ ਜਾ ਕੇ ਰੂਸ ਖ਼ਿਲਾਫ਼ ਜੰਗ ਲੜੇਗਾ ਅੰਮ੍ਰਿਤਸਰ ਦਾ ਇਹ ਨੌਜਵਾਨ !

Last Updated : Mar 5, 2022, 3:30 PM IST

ABOUT THE AUTHOR

...view details