ਪੰਜਾਬ

punjab

ETV Bharat / city

ਯੂਕਰੇਨ ਵਿਚ ਫਸੇ ਪੰਜਾਬੀਆਂ ਦੀ ਮਦਦ ਲਈ ਕਾਂਗਰਸੀ ਸਾਂਸਦ ਔਜਲਾ ਪਹੁੰਚੇ ਪੋਲੈਂਡ - Punjabis stranded in Ukraine

ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਬਰ ਗੁਰਜੀਤ ਸਿੰਘ ਔਜਲਾ ਯੂਕਰੇਨ ਵਿਚ ਫਸੇ ਪੰਜਾਬੀਆ ਦੇ ਸਹਿਯੋਗ ਲਈ ਪੋਲੈਂਡ ਪਹੁੰਚ ਗਏ ਹਨ। ਉਹ ਉੱਥੇ ਫਸੇ ਪੰਜਾਬੀਆਂ ਨੂੰ ਯੂਕਰੇਨ ਤੋਂ ਵੈਸਟਰਨ ਸਾਇਡ ਲੈ ਜਾਣ ਲਈ ਅਤੇ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨ ਲਈ ਗਏ ਹਨ, ਪਰ ਪੰਜਾਬ ਦੇ ਮੁੱਖਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਦੀ ਚੁੱਪੀ ਕਈ ਸਵਾਲ ਖੜੇ ਕਰ ਰਹੀ ਹੈ। ਭਾਜਪਾ ਦਾ ਇਲਜ਼ਾਮ ਹੈ ਕਿ ਜਦੋ ਵੀ ਕੋਈ ਸੰਕਟ ਆਉਂਦਾ ਹੈ ਤਾਂ ਕਾਂਗਰਸ ਦੇ ਆਗੂ ਗਾਇਬ ਹੋ ਜਾਂਦੇ ਹਨ।

ਕਾਂਗਰਸ ਸੰਸਦ ਮੈਬਰ ਔਜਲਾ ਪੋਲੈਂਡ ਪਹੁੰਚੇ
ਕਾਂਗਰਸ ਸੰਸਦ ਮੈਬਰ ਔਜਲਾ ਪੋਲੈਂਡ ਪਹੁੰਚੇ

By

Published : Mar 5, 2022, 1:11 PM IST

ਚੰਡੀਗੜ੍ਹ: ਬੇਸ਼ਕ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਲੈ ਕੇ ਖਾਮੋਸ਼ੀ ਧਾਰੀ ਬੈਠੇ ਹਨ, ਪਰ ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਪੋਲੈਂਡ ਲਈ ਰਵਾਨਾ ਹੋ ਗਏ ਹਨ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਬੱਚਿਆਂ ’ਤੇ ਭਾਰਤੀਆਂ ਦੀ ਮਦਦ ਲਈ ਪੋਲੈਂਡ ਗਏ ਹਨ। ਪੋਲੈਂਡ ਜਾਣ ਦਾ ਫੈਸਲਾ ਉਂਨ੍ਹਾ ਦਾ ਨਿੱਜੀ ਹੈ,ਜਦਕਿ ਆਪਣੀ ਪਾਰਟੀ ਨਾਲ ਉਨ੍ਹਾਂ ਦੀ ਇਸ ਬਾਰੇ ਕੋਈ ਗੱਲਬਾਤ ਨਹੀ ਹੋਈ

ਉਨ੍ਹਾਂ ਕਿਹਾ ਕਿ ਭਾਰਤ ਦੀ ਅੰਬੈਂਸੀ ਅਤੇ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ, ਇਸੇ ਨੂੰ ਆਧਾਰ ਰੱਖ ਕੇ ਉਹ ਪੋਲੈਂਡ ਰਵਾਨਾ ਹੋ ਰਹੇ ਹਨ। ਔਜਲਾ ਸ਼ੁੱਕਰਵਾਰ ਸਵੇਰੇ ਜ਼ਹਾਜ਼ ਰਾਹੀ ਪੋਲੈਂਡ ਲਈ ਰਵਾਨਾ ਹੋਏ ਹਨ।

ਪੋਲੈਂਡ ਜਾਣ ਤੋਂ ਪਹਿਲਾ ਉਨ੍ਹਾਂ ਕਿਹਾ ਕਿ ਉਹ ਯੂਕਰੇਨ ਵਿਚ ਫਸੇ ਭਾਰਤੀਆ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਬੇਬਸੀ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਦੀ ਇਸ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਗੱਲਬਾਤ ਚਲ ਰਹੀ ਸੀ। ਇਸਦੇ ਨਾਲ-ਨਾਲ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਵੀ ਗੱਲਬਾਤ ਚਲ ਰਹੀ ਸੀ। ਉਨ੍ਹਾਂ ਕਿਹਾ ਕਿ ਯੂਕਰੇਨ ’ਚ ਬੈਠੇ ਪੰਜਾਬ ਦੇ ਲੋਕਾਂ ਨਾਲ ਵੀ ਉਂਨ੍ਹਾ ਦੀ ਗੱਲਬਾਤ ਜਾਰੀ ਸੀ। ਕਰੀਬ 1200 ਪੰਜਾਬੀ ਖਾਰਕੀਵ, ਸੂਮੀ ਵਿਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਕੋਈ ਵੀ ਯੂਕਰੇਨ ਤੋਂ ਪੰਜਾਬੀਆਂ ਨੂੰ ਬਾਹਰ, ਵੈਸਟਰਨ ਸਾਇਡ ਲੈ ਜਾਣ ਲਈ 20 ਬੱਸਾਂ ਦਾ ਪ੍ਰਬੰਧ ਕਰ ਦੇਵੇ,ਬੱਸਾਂ ਦਾ ਖਰਚ ਉਹ ਅਦਾ ਕਰ ਦੇਣਗੇ।

ਉਨ੍ਹਾਂ ਕਿਹਾ ਕਿ ਇਸ ਸਮੇਂ ਧਨ ਦੀ ਘਾਟ ਨਹੀ ਹੈ, ਸਗੋਂ ਸਿਰਫ ਸਾਧਨਾਂ ਦੀ ਕਮੀ ਹੈ। ਇਸਦੇ ਨਾਲ ਹੀ ਪੰਜਾਬੀਆਂ ਲਈ ਖਾਣੇ ਦੇ ਪ੍ਰਬੰਧ ਲਈ ਵੀ ਟਰਾਂਸਪੋਰਟ ਦੀ ਲੋੜ ਹੈ। ਇਸਦੇ ਲਈ ਉਹ ਪੋਲੈਂਡ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੋਵੇਗੀ ਕਿ ਉਹ ਆਪਣੇ ਲੋਕਾਂ ਵਿਚ ਬੈਠ ਕੇ ਉਨ੍ਹਾਂ ਲਈ ਕੋਈ ਪ੍ਰਬੰਧ ਕਰ ਸਕਣ। ਔਜਲਾ ਨੇ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਆਪਣੇ ਪੱਧਰ 'ਤੇ ਯੂਕਰੇਨ ਵਿਚ ਫਸੇ ਭਾਰਤੀ ਲੋਕਾਂ ਨੂੰ ਯੂਕਰੇਨ ਤੋ ਬਾਹਰ ਲੈ ਜਾਣ ਲਈ ਰੇਲ ਗੱਡੀਆਂ ਦੇ ਪ੍ਰਬੰਧ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਗੁਰਜੀਤ ਸਿੰਘ ਔਜਲਾ ਨੇ ਅੱਗੇ ਕਿਹਾ ਕਿ ਉਹ ਹੰਗਰੀ, ਪੋਲੈਂਡ ਅਤੇ ਰੋਮਾਨੀਆ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਅਤੇ ਸਿੱਖ ਭਾਈਚਾਰੇ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਇਸ ਲਈ ਉਹ ਖੁਦ ਪੋਲੈਂਡ ਜਾ ਰਹੇ ਹਨ ਅਤੇ ਉੱਥੇ ਸਥਾਨਕ ਟਰਾਂਸਪੋਰਟ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਬੱਚਿਆਂ ਨੂੰ ਬਚਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਔਜਲਾ ਨੇ ਹੋਰ ਸੰਸਦ ਮੈਬਰਾਂ ਨਾਲ ਯੂਕਰੇਨ ਵਿਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਲੈ ਆਉਣ ਲਈ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੂੰ ਮੰਗ ਪੱਤਰ ਦਿੱਤਾ ਸੀ।

ਇਸ ਸਬੰਧ ’ਚ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਬਾਲੀ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰਧਾਨ ਮੰਤਰੀ ਨੂੰ ਯੂਕਰੇਨ ਵਿਚ ਫਸੇ ਪੰਜਾਬੀਆਂ ਬਾਰੇ ਪੱਤਰ ਲਿਖਿਆ ਹੈ ਅਤੇ ਪੰਜਾਬ ਵੱਲੋਂ ਹਰ ਤਰ੍ਹਾਂ ਦੀ ਮਦਦ ਦੀ ਗੱਲ ਕਹੀ ਗਈ ਹੈ। ਪੰਜਾਬ ਕਾਂਗਰਸ ਵੱਲੋਂ ਵੀ ਯੂਕਰੇਨ ਵਿਚ 10 ਆਗੂਆ ਦਾ ਵਫਦ ਭੇਜਣ ਦੀ ਗੱਲ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਸੰਸਦ ਮੈਬਰ ਗੁਰਜੀਤ ਸਿੰਘ ਔਜਲਾ ਪੋਲੈਂਡ ਗਏ ਹਨ, ਪਰ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਦੇ ਇਕ ਸੰਸਦ ਮੈਬਰ ਨੇ ਇਹ ਉੱਦਮ ਕੀਤਾ ਹੈ।

ਪੰਜਾਬ ਭਾਜਪਾ ਦੇ ਬੁਲਾਰੇ ਜਨਾਰਧਨ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਔਜਲਾ ਯੂਕਰੇਨ ਵਿਚ ਫਸੇ ਪੰਜਾਬੀਆਂ ਦੇ ਸਹਿਯੋਗ ਲਈ ਪੋਲੈਂਡ ਗਏ ਹਨ ਤਾਂ ਇਹ ਚੰਗੀ ਗੱਲ ਹੈ। ਪਰ ਕੇਂਦਰ ਸਰਕਾਰ ਵੱਲੋਂ ਤਾਂ ਵੱਡੇ ਪਧਰ ‘ਤੇ ਉੱਦਮ ਜਾਰੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਚਾਰ ਮੰਤਰੀ ਤਾਂ ਯੂਕਰੇਨ ਮਾਮਲੇ ਸਬੰਧੀ ਵਿਦੇਸ਼ਾਂ ਵਿਚ ਹੀ ਹਨ, ਜਦਕਿ ਪੰਜਾਬ ਭਾਜਪਾ ਵੱਲੋਂ ਉਂਨ੍ਹਾ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ,ਜਿੰਨ੍ਹਾ ਦੇ ਬੱਚੇ ਯੂਕਰੇਨ ਵਿਚ ਫਸੇ ਹੋਏ ਹਨ। ਇਸ ਬਾਰੇ ਪੰਜਾਬ ਭਾਜਪਾ ਵੱਲੋਂ ਹੈੱਲਪ ਲਾਇਨ ਨੰਬਰ ਵੀ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਪੰਜ ਮੈਂਬਰੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ।

ਕਾਂਗਰਸ ਦੇ ਉਦਮ ਬਾਰੇ ਸ਼ਰਮਾ ਨੇ ਕਿਹਾ ਕਿ ਅਕਸਰ ਹੀ ਜਦੋ ਕੋਈ ਔਖੀ ਘੜੀ ਆਉਂਦੀ ਹੈ ਤਾਂ ਕਾਂਗਰਸ ਦੇ ਆਗੂ ਗਾਇਬ ਹੋ ਜਾਂਦੇ ਹਨ ਅਤੇ ਹੁਣ ਵੀ ਪੰਜਾਬ ਦੇ ਮੁੱਖ ਮੰਤਰੀ , ਪੰਜਾਬ ਕਾਂਗਰਸ ਦੇ ਪ੍ਰਧਾਨ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਬਜਾਏ ਪਰਿਵਾਰਾਂ ਨਾਲ ਸੈਰ ਕਰ ਰਹੇ ਹਨ।

ਪੰਜਾਬ ਦੇ ਅਜਿਹੇ ਪਰਿਵਾਰ ਹਰ ਕੋਸ਼ਿਸ਼ ਨੂੰ ਬੜੀ ਉਤਸਕਤਾ ਨਾਲ ਦੇਖ ਰਹੇ ਹਨ। ਅੰਮ੍ਰਿਤਸਰ ਦੇ ਹੀ ਸਾਬਕਾ ਫੌਜੀ ਨਿਰਮਲ ਸਿੰਘ, ਜਿੰਨ੍ਹਾ ਦੀ ਧੀ ਹਰਪ੍ਰੀਤ ਕੌਰ ਯੂਕਰੇਨ ਵਿਚ ਐਮਬੀਬੀਐਸ ਦੀ, ਦੂਜੇ ਸਾਲ ਦੀ ਵਿਦਿਆਰਥਣ ਹੈ, ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਤੇ ਨਾਲ ਦੋ ਹੋਰ ਲੜਕੀਆਂ ਨੇ ਵੀਡੀਓ ਭੇਜ ਕੇ ਸਾਰੀ ਸਥਿਤੀ ਦੱਸੀ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਐਮਪੀ ਔਜਲਾ ਵੱਲੋਂ ਵੀ ਉੱਦਮ ਕੀਤਾ ਗਿਆ ਹੈ। ਉਸ ਨਾਲ ਹੌਸਲਾਂ ਮਿਲਿਆ ਹੈ,ਪਰ ਜਦੋ ਤੱਕ ਕੇਂਦਰ ਸਰਕਾਰ ਵੱਡੇ ਪਧਰ ‘ਤੇ ਕੋਸ਼ਿਸ਼ ਨਹੀ ਕਰਦੀ, ਉਸ ਸਮੇਂ ਤੱਕ ਮੁਸ਼ਕਿਲ ਵਾਲੀ ਸਥਿਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਉਂਨ੍ਹਾ ਨੂੰ ਯੂਕਰੇਨ ਦੇ ਬਾਰਡਰ ‘ਤੇ ਜਾਣ ਦਾ ਮੌਕਾ ਦੇਵੇ ਤਾਂ ਉਹ ਆਪਣੀ ਧੀ ਨੂੰ ਵਾਪਿਸ ਲੈ ਕੇ ਆ ਸਕਦੇ ਹਨ। ਅੰਮ੍ਰਿਤਸਰ ਦੇ ਹੀ ਪ੍ਰੀਤਮ ਸਿੰਘ ਦਾ ਕਹਿਣਾ ਸੀ ਕਿ ਕੋਈ ਵੀ ਪਾਰਟੀ ਦਾ ਆਗੂ ਉਨ੍ਹਾਂ ਦੇ ਬੱਚਿਆ ਨੂੰ ਲੈ ਕੇ ਆਵੇ, ਉਹ ਤਾਂ ਸੁਆਗਤ ਹੀ ਕਰਣਗੇ।

ਇਹ ਵੀ ਪੜੋ:ਯੂਕਰੇਨ ਜਾ ਕੇ ਰੂਸ ਖ਼ਿਲਾਫ਼ ਜੰਗ ਲੜੇਗਾ ਅੰਮ੍ਰਿਤਸਰ ਦਾ ਇਹ ਨੌਜਵਾਨ !

ABOUT THE AUTHOR

...view details