ਚੰਡੀਗੜ੍ਹ:ਹਾਈਕੋਰਟ ਵੱਲੋਂ ਬੇਅਦਬੀ ਮਾਮਲੇ ’ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਖਾਰਜ ਕਰਨ ਤੋਂ ਬਾਅਦ ਪੰਜਾਬ ਸਰਕਾਰ ਵਿਚਾਲੇ ਕਲੇਸ਼ ਵਧਦਾ ਹੀ ਜਾ ਰਿਹਾ ਹੈ ਜਿਥੇ ਇੱਕ ਪਾਸੇ ਨਵਜੋਤ ਸਿੰਧੂ ਆਏ ਦਿਨ ਟਵੀਟ ਕਰ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ ਉਥੇ ਹੀ ਪਿਛਲੇ ਦਿਨੀਂ ਵਿਧਾਇਕ ਪ੍ਰਗਟ ਸਿੰਘ ਨੇ ਵੀ ਪ੍ਰੈੱਸ ਕਾਨਫਰੰਸ ਕਰ ਧਮਕੀ ਮਿਲਣ ਦੀ ਗੱਲ ਕਹੀ ਸੀ। ਜਿਸ ਤੋਂ ਮਗਰੋਂ ਹਾਈਕਮਾਨ ਨੇ ਪੰਜਾਬ ਕਾਂਗਰਸ ਦਾ ਵਧ ਰਿਹਾ ਕਲੇਸ਼ ਦੇਖਦੇ ਹੋਏ ਦਖਲ ਦੇਕੇ 3 ਮੈਂਬਰੀ ਕਮੇਟੀ ਗਠਨ ਕੀਤੀ ਹੈ ਜੋ ਪੰਜਾਬ ਦੇ ਨਾਰਾਜ਼ ਕਾਂਗਰਸੀ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ।
ਹਾਈਕਮਾਂਡ ਦੀ ਅਣਦੇਖੀ ਕਰ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਕੀਤੀ ਬੈਠਕ
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ ਕਿ ਵਿਧਾਇਕ ਪ੍ਰਗਟ ਸਿੰਘ ਦੀ ਕੋਠੀ ’ਤੇ ਕਾਂਗਰਸ ਦੇ ਮੰਤਰੀ ਸੁਖਜਿੰਦਰ ਰੰਧਾਵਾ, ਕੈਬਿਨੇਟ ਮੰਤਰੀ ਚਰਨਜੀਤ ਚੰਨੀ ਤੇ ਵਿਧਾਇਕ ਫਤਿਹਜੰਗ ਬਾਜਵਾ ਪਹੁੰਚੇ ਹਨ ਜੋ ਵਿਧਾਇਕ ਪ੍ਰਗਟ ਸਿੰਘ ਨਾਲ ਮੀਟਿੰਗ ਕਰ ਰਹੇ ਹਨ।
ਉਥੇ ਹੀ ਹੁਣ ਸੁਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਵਿਧਾਇਕ ਪ੍ਰਗਟ ਸਿੰਘ ਦੀ ਸਰਕਾਰੀ ਕੋਠੀ ਸੈਕਟਰ 3 ’ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਤੇ ਵਿਧਾਇਕ ਫਤਿਹ ਜੰਗ ਬਾਜਵਾ ਪਹੁੰਚੇ ਹਨ ਜੋ ਵਿਧਾਇਕ ਪ੍ਰਗਟ ਸਿੰਘ ਨਾਲ ਮੀਟਿੰਗ ਕਰ ਰਹੇ ਹਨ। ਹਾਲਾਂਕਿ ਖ਼ਬਰ ਇਹ ਵੀ ਹੈ ਕਿ ਚਰਨਜੀਤ ਸਿੰਘ ਚੰਨੀ ਤੇ ਪ੍ਰਗਟ ਸਿੰਘ ਗੱਡੀ ਵਿੱਚ ਬੈਠ ਨਿਕਲ ਗਏ ਹਨ ਤੇ ਹਾਲਾਂਕਿ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਸੁਰੱਖਿਆ ਪ੍ਰਗਟ ਸਿੰਘ ਦੀ ਕੋਠੀ ਦੇ ਬਾਹਰ ਹੀ ਖੜੇ ਹਨ ਜਿਸ ਤੋਂ ਜਾਪ ਰਿਹਾ ਹੈ ਕਿ ਮੰਤਰੀ ਸੁਖਜਿੰਦਰ ਰੰਧਾਵਾ ਖ਼ਬਰ ਲਿਖੇ ਜਾਣ ਤੱਕ ਕੋਠੀ ਦੇ ਅੰਦਰ ਹੀ ਹਨ।
ਦੱਸ ਦਈਏ ਕਿ ਮਹਿਲਾ ਕਮਿਸ਼ਨ ਵੱਲੋਂ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ METOO ਮਾਮਲੇ ਨੂੰ ਮੁੜ ਤੋਂ ਚੁੱਕਿਆ ਗਿਆ ਹੈ ਤੇ ਮੰਤਰੀ ਤੋਂ ਇਸ ਸਬੰਧੀ ਜਵਾਬ ਵੀ ਮੰਗਿਆ ਹੈ। ਉਥੇ ਹੀ ਕਈ ਮੰਤਰੀ ਕੈਪਟਨ ਤੋਂ ਨਾਰਾਜ਼ ਵੀ ਚੱਲ ਰਹੇ ਹਨ ਜਿਸ ਕਾਰਨ ਬੈਠਕ ਹੋ ਸਕਦੀ ਹੈ।
ਇਹ ਵੀ ਪੜੋ: ਮਾਨਸਾ ਰੇਲਵੇ ਸਟੇਸ਼ਨ ਤੋਂ ਸੈਕੜੇ ਕਿਸਾਨ ਦਿੱਲੀ ਲਈ ਰਵਾਨਾ