ਚੰਡੀਗੜ੍ਹ: ਪੰਜਾਬ ਚ ਮਾਨ ਸਰਕਾਰ ਵੱਲੋਂ ਤੈਨਾਤ ਕੀਤੇ ਗਏ ਵੱਖ ਵੱਖ ਅਹੁਦਿਆਂ ’ਤੇ ਅਧਿਕਾਰੀਆਂ ਨੂੰ ਲੈ ਕੇ ਇੱਕ ਵਾਰ ਤੋਂ ਸਿਆਸਤ ਭਖ ਗਈ ਹੈ। ਇਸ ਵਾਰ ਅਧਿਕਾਰੀਆਂ ਦੇ ਧਰਮ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਾਂਗਰਸ ਨੇ ਪੰਜਾਬ ਦੇ ਚੀਫ ਸੈਕਟਰੀ, ਡੀਜੀਪੀ ਅਤੇ ਐਡਵੋਕੇਟ ਜਨਰਲ ਦੇ ਧਰਮ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਇਨ੍ਹਾਂ ਹੈ ਕਿ ਪੰਜਾਬ ਦੇ ਟਾਪ ਤਿੰਨ ਅਧਿਕਾਰੀਆਂ ’ਚ ਕੋਈ ਵੀ ਸਿੱਖ ਨਹੀਂ ਹੈ।
ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਅਧਿਕਾਰੀਆਂ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਇਸ ਤੋਂ ਬਾਅਦ ਬੀਜੇਪੀ ਵੱਲੋਂ ਸੁਖਪਾਲ ਖਹਿਰਾ ਦੇ ਟਵੀਟ ਨੂੰ ਲੈ ਕੇ ਕਾਂਗਰਸ ਨੂੰ ਹੀ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਹਿੰਦੂ ਚਿਹਰੇ ਨੂੰ ਲੈ ਕੇ ਸਵਾਲ ਚੁੱਕੇ।
ਖਹਿਰਾ ਨੇ ਚੁੱਕੇ ਮਾਨ ਸਰਕਾਰ ’ਤੇ ਸਵਾਲ: ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਸਮਾਜ ਦੇ ਹਰ ਵਰਗ ਨੂੰ ਉਚਿਤ ਪ੍ਰਤੀਨਿਧਤਾ ਦਿੱਤੀ ਜਾਣੀ ਚਾਹੀਦੀ ਹੈ। ਬਦਕਿਸਮਤੀ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਇੱਕ ਵੀ ਸਿੱਖ ਅਫਸਰ ਨੂੰ ਸਿਖਰਲੇ ਤਿੰਨ ਅਹੁਦਿਆਂ 'ਤੇ ਨਿਯੁਕਤ ਨਹੀਂ ਕੀਤਾ। ਕੀ ਸਿੱਖ ਅਫਸਰ ਮੁਕਾਬਲੇਬਾਜ਼ ਨਹੀਂ ਹਨ?
ਖਹਿਰਾ ਦੇ ਟਵੀਟ ’ਤੇ ਬੀਜੇਪੀ ਨੇ ਘੇਰੀ ਕਾਂਗਰਸ: ਦੂਜੇ ਪਾਸੇ ਸੁਖਪਾਲ ਖਹਿਰਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਸੁਖਪਾਲ ਖਹਿਰਾ ਤੇ ਸਵਾਲ ਪੁੱਛਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹਿੰਦੂ-ਸਿੱਖ ਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਸੁਖਪਾਲ ਖਹਿਰਾ ਨੇ ਇਤਰਾਜ਼ ਜਤਾਇਆ ਕਿ ਮੁੱਖ ਸਕੱਤਰ, ਡੀਜੀਪੀ ਅਤੇ ਐਡਵੋਕੇਟ ਜਨਰਲ ਹਿੰਦੂ ਹਨ। ਉਨ੍ਹਾਂ ਦਾ ਸਵਾਲ ਹੈ ਕਿ ਕੀ ਕੋਈ ਸਿੱਖ ਅਫ਼ਸਰ ਕਾਬਲ ਨਹੀਂ ਹੈ? ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ 1966 ਤੋਂ ਲੈ ਕੇ ਹੁਣ ਤੱਕ ਹਿੰਦੂ ਮੁੱਖ ਮੰਤਰੀ ਨਹੀਂ ਬਣਿਆ, ਕੀ ਕੋਈ ਹਿੰਦੂ ਨੇਤਾ ਇਸ ਕਾਬਲ ਨਹੀਂ ਸੀ ਜਾਂ ਨਹੀਂ ਹੈ?
ਧਰਮ ਨੂੰ ਲੈ ਕੇ ਪਹਿਲਾਂ ਵੀ ਕਾਂਗਰਸ ਚ ਘਮਾਸਾਣ: ਕਾਬਿਲੇਗੌਰ ਹੈ ਕਿ ਧਰਮ ਨੂੰ ਲੈ ਕੇ ਪਹਿਲਾਂ ਵੀ ਕਾਂਗਰਸ ਪਾਰਟੀ ਚ ਕਾਫੀ ਘਮਾਸਣਾ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਸੁਨੀਲ ਜਾਖੜ ਨੇ ਹੀ ਕਾਂਗਰਸ ਪਾਰਟੀ ਚ ਰਹਿੰਦੇ ਹੀ ਕਈ ਵਾਰ ਪਾਰਟੀ ’ਚ ਇਸ ਸਬੰਧੀ ਸਵਾਲ ਚੁੱਕਿਆ ਹੈ। ਜਿਸ ਕਾਰਨ ਕਾਂਗਰਸ ਪਾਰਟੀ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦਈਏ ਕਿ ਸੁਨੀਲ ਜਾਖੜ ਨੇ ਹੁਣ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜੋ:ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਭਾਜਪਾ ਨੇ ਘੇਰੀ ਮਾਨ ਸਰਕਾਰ, ਚੁੱਕੇ ਇਹ ਵੱਡੇ ਸਵਾਲ