ਨਵਾਂਸ਼ਹਿਰ :ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸਿਆਸੀ ਗਲਰਿਆਂ 'ਚ ਪੂਰੀ ਤਰ੍ਹਾਂ ਸਰਗਰਮੀ ਦਿਖਾਈ ਦੇ ਰਹੀ ਹੈ। ਇਸ ਦੇ ਚੱਲਦਿਆਂ ਕਾਂਗਰਸ ਵਲੋਂ ਅੱਠ ਉਮੀਦਵਾਰਾਂ ਦੀ ਆਖ਼ਰੀ ਸੂਚੀ ਜਾਰੀ ਕੀਤੀ ਗਈ ਹੈ। ਕਾਂਗਰਸ ਵਲੋਂ ਇਸ ਸੂਚੀ 'ਚ ਤਿੰਨ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਜਿਸ ਦੇ ਚੱਲਦਿਆਂ ਕਾਂਗਰਸ 'ਚ ਬਗਾਵਤ ਸ਼ੁਰੂ ਹੋ ਚੁੱਕੀ ਹੈ।
ਕਾਂਗਰਸ ਵਲੋਂ ਨਵਾਂਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸੈਣੀ ਦੀ ਵੀ ਟਿਕਟ ਕੱਟੀ ਗਈ ਹੈ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਬਗਾਵਤ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਅੰਗਦ ਸੈਣੀ ਨੇ ਟਿਕਟ ਨਾ ਮਿਲਣ 'ਤੇ ਬਗਾਵਤ ਕਰਦਿਆਂ ਕਿਹਾ ਕਿ ਉਹ ਨਵਾਂਸ਼ਹਿਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰਣਗੇ।