ਪੰਜਾਬ

punjab

ETV Bharat / city

ਕਾਂਗਰਸ ਨੇ ਦਲਿਤਾਂ ਨਾਲ ਕੀਤਾ ਕੋਝਾ ਮਜ਼ਾਕ : ਦਲਜੀਤ ਸਿੰਘ ਚੀਮਾ - ਚੰਡੀਗੜ੍ਹ

ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਨਵੇਂ ਮੁਖ ਮੰਤਰੀ (NEW CM OF PUNJAB) ਬਣਾਏ ਜਾਣ 'ਤੇ ਵਿਰੋਧੀ ਧਿਰ 'ਚ ਸਿਆਸਤ ਸ਼ੁਰੂ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ। ਉਨ੍ਹਾਂ ਨਵੇਂ ਮੁਖ ਮੰਤਰੀ ਦੀ ਚੋਣ ਨੂੰ ਕਾਂਗਰਸ ਵੱਲੋਂ ਦਲਿਤਾਂ ਨਾਲ ਕੋਝਾ ਮਜ਼ਾਕ ਦੱਸਿਆ।

ਕਾਂਗਰਸ ਨੇ ਦਲਿਤਾਂ ਨਾਲ ਕੀਤਾ ਕੋਝਾ ਮਜ਼ਾਕ
ਕਾਂਗਰਸ ਨੇ ਦਲਿਤਾਂ ਨਾਲ ਕੀਤਾ ਕੋਝਾ ਮਜ਼ਾਕ

By

Published : Sep 21, 2021, 1:04 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੇ ਨਵੇਂ ਮੁਖ ਮੰਤਰੀ (NEW CM OF PUNJAB) ਬਣਾਇਆ ਗਿਆ ਹੈ। ਜਿਥੇ ਇੱਕ ਪਾਸੇ ਪੰਜਾਬ ਕਾਂਗਰਸ (Punjab congress) ਵੱਲੋਂ ਨਵੇਂ ਮੁਖ ਮੰਤਰੀ ਨੂੰ ਚੁਣ ਲਿਆ ਗਿਆ ਹੈ, ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਸ ਸਬੰਧੀ ਪ੍ਰਕੀਰਿਆ ਦਿੱਤੀ ਜਾ ਰਹੀ ਹੈ।

ਪੰਜਾਬ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਨਵੇਂ ਮੁਖ ਮੰਤਰੀ ਐਲਾਨੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ (SAD)ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।

ਕਾਂਗਰਸ ਨੇ ਦਲਿਤਾਂ ਨਾਲ ਕੀਤਾ ਕੋਝਾ ਮਜ਼ਾਕ

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੀਐਮ ਬਣਦੇ ਹੀ ਕਈ ਐਲਾਨ ਕੀਤੇ ਸਨ, ਪਰ ਉਹ ਵਾਅਦੇ ਅਜੇ ਤੱਕ ਪੂਰੇ ਨਹੀਂ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨਵੇਂ ਬਣੇ ਮੁਖ ਮੰਤਰੀ ਨੂੰ ਕੈਬਿਨੇਟ ਤਿਆਰ ਕਰਨ ਦ ਸਮਾਂ ਦੇਣਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ਗੱਲ ਤਾਂ ਬਣਦੀ ਜੇਕਰ ਕਾਂਗਰਸ ਪਾਰਟੀ ਅੱਗੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਮੁਖ ਮੰਤਰੀ ਦਾ ਚਿਹਰਾ ਉਹ ਹੀ ਰੱਖਦੀ।

ਉਨ੍ਹਾਂ ਕਿਹਾ ਕਿ ਇਹ ਕੰਮ ਕਰਨਾ ਕਾਂਗਰਸ ਬੀਤੇ ਕਈ ਸਾਲਾਂ ਤੋਂ ਕਰਦੀ ਆ ਰਹੀ ਹੈ। ਮਹਿਜ਼ ਕੁੱਝ ਹੀ ਮਹੀਨੀਆਂ ਲਈ ਨਵਾਂ ਮੁਖ ਮੰਤਰੀ ਚੁਣਨਾ ਲੋਕਾਂ ਦਾ ਸਮਾਂ ਬਰਬਾਦ ਕਰਨਾ ਹੈ। ਕਿਉਂਕਿ ਕੁੱਝ ਹੀ ਮਹੀਨੀਆਂ 'ਚ ਵਿਧਾਨ ਸਭਾ ਚੋਣਾਂ ਹੋ ਜਾਣਗੀਆਂ, ਕਿਸੇ ਦਲਿਤ ਨੂੰ ਮੁਖ ਮੰਤਰੀ ਬਣਾ ਕੇ ਅਜੇ ਇਸ ਦੇ ਨਾਲ ਹੀ ਕੁਰਸੀ ਤੋਂ ਬੈਠਣ ਤੋਂ ਪਹਿਲਾਂ ਹੀ ਕਹਿਣਾ ਕਿ ਮਹਿਜ਼ ਉਨ੍ਹਾਂ ਨੂੰ 2 ਮਹੀਨੀਆਂ ਲਈ ਹੀ ਮੁਖ ਮੰਤਰੀ ਦਾ ਅਹੁਦਾ ਦਿੱਤਾ ਜਾ ਰਿਹਾ ਹੈ, ਜੋ ਕਿ ਦਲਿਤਾਂ ਨਾਲ ਇੱਕ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੋਂ ਕੁੱਝ ਹੋਰ ਵੀ ਉਮੀਦ ਨਹੀਂ ਕੀਤੀ ਜਾ ਸਕਦੀ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਸੀਐਮ ਬਣਾਉਣ ਤੋਂ ਪਹਿਲਾ ਇੱਕ ਚਿਹਰਾ ਸਾਹਮਣੇ ਲਿਆਉਣਾ ਚਾਹੀਦਾ ਸੀ, ਜਿਸ ਮਗਰੋਂ ਜਨਤਾ ਇਸ ਦਾ ਫੈਸਲਾ ਕਰਦੇ ਤੇ ਸੂਬੇ ਨੂੰ ਮੋਜੂਦਾ ਹਲਾਤਾ 'ਤੇ ਅੱਗੇ ਲਈ ਚੋਣਾਂ ਦੌਰਾਨ ਵੀ ਮੁਖ ਮੰਤਰੀ ਦਾ ਚਿਹਰਾ ਬਣਦਾ।

ਇਹ ਵੀ ਪੜ੍ਹੋ : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਕੈਬਿਨੇਟ, ਜਾਣੋਂ ਕਿਹੜੇ ਅਹਿਮ ਫੈਸਲੇ ਲਏ

ABOUT THE AUTHOR

...view details