ਪੰਜਾਬ

punjab

ETV Bharat / city

ਸਿੱਧੂ ਦੀ ਅਗਵਾਈ 'ਚ ਕਾਂਗਰਸ ਦਾ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਮਾਰਚ

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਦੱਸਿਆ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਏਅਰਪੋਰਟ ਚੌਕ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਣਗੇ।

ਸਿੱਧੂ ਦੀ ਅਗਵਾਈ 'ਚ ਕਾਂਗਰਸ ਦਾ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਮਾਰਚ
ਸਿੱਧੂ ਦੀ ਅਗਵਾਈ 'ਚ ਕਾਂਗਰਸ ਦਾ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਮਾਰਚ

By

Published : Oct 6, 2021, 9:07 PM IST

ਚੰਡੀਗੜ੍ਹ : ਬੀਜੇਪੀ (BJP) ਵਿਰੁੱਧ ਕਾਂਗਰਸ (Congress) ਵੱਲੋਂ ਲਖੀਮਪੁਰ ਕਾਂਡ (Lakhimpur incident) ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ। ਕੈਬਨਿਟ ਮੰਤਰੀ ਪ੍ਰਗਟ ਸਿੰਘ (Cabinet Minister Pargat Singh) ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ (Government of Punjab and Punjab Congress) 10000 ਲੋਕਾਂ ਦੇ ਕਾਫਲੇ ਨਾਲ ਲਖੀਮਪੁਰ ਖੀਰੀ ਲਈ ਰਵਾਨਾ ਹੋਣਗੇ।

ਉਨ੍ਹਾਂ ਕਿਹਾ ਕਿ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਏਅਰਪੋਰਟ ਚੌਕ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਣਗੇ।

ਸਿੱਧੂ ਦੀ ਅਗਵਾਈ 'ਚ ਕਾਂਗਰਸ ਦਾ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਮਾਰਚ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 50 ਲੱਖ ਦਾ ਮੁਆਵਜ਼ਾ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤਾ ਗਿਆ ਹੈ, ਪਰ ਅਜਿਹਾ ਨਹੀਂ ਹੈ ਕਿ ਕਾਂਗਰਸ ਵੱਖਰੇ ਤੌਰ 'ਤੇ ਵਿਰੋਧ ਕਰ ਰਹੀ ਹੈ, ਸਾਰੇ ਇੱਕਜੁੱਟ ਹਨ।

ਦੱਸ ਦੇਦੀਏ ਕਿ ਦੂਜੇ ਪਾਸੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਦਿੱਲੀ ਤੋਂ ਲਖਨਊ ਲਈ ਰਵਾਨਾ ਹੋਏ। ਉਹ ਲਖੀਮਪੁਰ ਖੇੜੀ ਵਿੱਖੇ ਕਿਸਾਨਾਂ ਨਾਲ ਮੁਲਾਕਾਤ ਕਰਨ ਗਏ ਹਨ।

ਇਹ ਵੀ ਪੜ੍ਹੋ:ਹਾਈਕਮਾਂਡ ‘ਚ ਵਧਿਆ ਚੰਨੀ ਦਾ ਕਦ! ਲਖੀਮਪੁਰ ਲੈ ਗਏ ਰਾਹੁਲ

ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ (CM Chhatisgarh) ਭੁਪੇਸ਼ ਬਘੇਲ ਵੀ ਲਖਨਊ ਲਈ ਹਵਾਈ ਜਹਾਜ ਵਿੱਚ ਰਵਾਨਾ ਹੋਏ। ਹਾਲਾਂਕਿ ਬਘੇਲ ਵੀ ਰਾਹੁਲ ਦੇ ਨਾਲ ਹੀ ਗਏ ਹਨ ਪਰ ਚੰਨੀ ਦਾ ਨਾਲ ਹੋਣਾ ਆਪਣੇ ਆਪ ਵਿੱਚ ਵਖਰੀ ਅਹਿਮੀਅਤ ਰੱਖਦਾ ਹੈ।

ABOUT THE AUTHOR

...view details