ਚੰਡੀਗੜ੍ਹ:ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੂਪਨਗਰ ਪੁਲਿਸ ਅੱਗੇ ਪੇਸ਼ ਹੋਣਗੇ। ਦੱਸ ਦਈਏ ਕਿ ਰੂਪਨਗਰ ਪੁਲਿਸ ਨੇ ਉਨ੍ਹਾਂ ਦੇ ਘਰ 20 ਅਪ੍ਰੈਲ ਨੂੰ ਸੰਮਨ ਭੇਜ ਕੇ 26 ਅਪ੍ਰੈਲ ਨੂੰ ਥਾਣਾ ਸਦਰ ਰੂਪਨਗਰ ਬੁਲਾਇਆ ਸੀ, ਪਰ ਬੀਤੇ ਦਿਨ ਕੁਝ ਖ਼ਬਰ ਚੱਲੀਆਂ ਕਿ ਅਲਕਾ ਲਾਂਬਾ ਨੇ ਪੁਲਿਸ ਤੋਂ ਹੋਰ ਸਮਾਂ ਮੰਗਿਆ ਹੈ। ਖ਼ਬਰਾਂ ਤੋਂ ਬਾਅਦ ਕਾਂਗਰਸੀ ਆਗੂ ਅਲਕਾ ਲਾਂਬਾ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਗੰਭੀਰ ਇਲਜ਼ਾਮ ਲਗਾਏ ਹਨ।
ਇਹ ਵੀ ਪੜੋ:ਪੰਜਾਬ ਅਤੇ ਦਿੱਲੀ ਸਰਕਾਰ ਵਿਚਾਲੇ ਹੋਏ ਸਮਝੌਤੇ ’ਤੇ ਭੜਕੇ ਵਿਰੋਧੀ, ਘੇਰੀ 'ਆਪ'
ਅਲਕਾ ਲਾਂਬਾ ਨੇ ਕਿਹਾ ਕਿ ਉਹ ਪੁਲਿਸ ਅੱਗੇ ਪੇਸ਼ ਹੋਣ ਲਈ ਤਿਆਰ ਹੈ, ਪਰ ਪੁਲਿਸ ਪੇਸ਼ੀ ਦਾ ਦਿਨ ਬਦਲ ਰਹੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਘਰ 20 ਅਪ੍ਰੈਲ ਨੂੰ ਨੋਟਿਸ ਲਗਾਇਆ ਗਿਆ ਕਿ ਤੁਸੀਂ 26 ਅਪ੍ਰੈਲ ਨੂੰ ਥਾਣਾ ਸਦਰ ਰੂਪਨਗਰ ਪੇਸ਼ ਹੋਣਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ 26 ਨੂੰ ਬੁਲਾਇਆ ਗਿਆ ਸੀ ਤੇ ਮੈਂ 25 ਅਪ੍ਰੈਲ ਨੂੰ ਚੰਡੀਗੜ੍ਹ ਪਹੁੰਚ ਗਈ, ਪਰ ਇਹਨਾਂ ਨੇ ਸਮਾਂ ਬਦਲ ਦਿੱਤਾ। ਉਹਨਾਂ ਨੇ ਕਿਹਾ ਕਿ ਹੁਣ ਮੈਂ 27 ਅਪ੍ਰੈਲ ਨੂੰ ਪੇਸ਼ ਹੋਣ ਲਈ ਤਿਆਰ ਹਾਂ, ਪਰ ਇਹਨਾਂ ਦੇ ਰਾਜਸਭਾ ਦੇ ਮੈਂਬਰ ਦੇ ਨਿਰਦੇਸ਼ ’ਤੇ ਉਹ ਫਿਰ ਦਿਨ ਬਦਲ ਦੇਣਗੇ ਤੇ ਕਹਿਣਗੇ ਕਿ ਅਲਕਾ ਲਾਂਬਾ ਨੇ ਹੋਰ ਸਮਾਂ ਮੰਗਿਆ ਹੈ।
ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਬੈਠੀ ਇੱਕ ਪਾਰਟੀ ਦਾਅਵਾ ਕਰਦੀ ਸੀ ਕਿ ਉਹ ਬਦਲਾਅ ਲਈ ਆਏ ਹੈ, ਪਰ ਇਹ ਤਾਂ ਬਦਲਾ ਲੈਣ ਲਈ ਆਈ ਹੈ। ਉਹਨਾਂ ਨੇ ਕਿਹਾ ਕਿ ਇੱਕ ਤੋਂ ਬਾਅਦ ਇੱਕ ਕਰਕੇ ਰਾਜਨੀਤਕ ਆਗੂਆਂ ਨੂੰ ਘੇਰਿਆ ਜਾ ਰਿਹਾ ਹੈ। ਅਲਕਾ ਲਾਂਬਾ ਨੇ ਕਿਹਾ ਕਿ ਪਹਿਲਾਂ ਆਪਣੇ ਸਾਬਕਾ ਸਹਿਯੋਗੀ ਕੁਮਾਰ ਵਿਸ਼ਵਾਸ ਘਰ ਪੁਲਿਸ ਭੇਜੀ ਗਈ ਤੇ ਫਿਰ ਮੇਰੇ ਘਰ, ਇਹ ਸਭ ਬਦਲੇ ਦੀ ਰਾਜਨੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੁਲਿਸ ਇਹਨਾਂ ਦੇ ਹੱਥ ਵਿੱਚ ਆਉਂਦੇ ਹੀ ਉਸ ਪਾਵਰ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਅਲਕਾ ਲਾਂਬਾ ਦੇ ਘਰ ਪਿਆ ਸੀ ਛਾਪਾ:ਦੱਸ ਦਈਏ ਕਿਕੁਮਾਰ ਵਿਸ਼ਵਾਸ ਦੇ ਘਰ ਤੋਂ ਬਾਅਦ ਪੰਜਾਬ ਪੁਲਿਸ ਕਾਂਗਰਸ ਆਗੂ ਅਲਕਾ ਲਾਂਬਾ ਦੇ ਘਰ (punjab police reach alka lamba house) ਪਹੁੰਚੀ ਸੀ। ਅਲਕਾ ਲਾਂਬਾ ਵੱਲੋਂ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਸੀ।
ਅਲਕਾ ਲਾਂਬਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਬਾਹਰ ਕੰਧ ਉੱਪਰ ਪੋਸਟਰ ਚਿਪਕਾਇਆ ਗਿਆ ਹੈ। ਅਲਕਾ ਲਾਂਬਾ ਨੇ ਦੱਸਿਆ ਕਿ ਜਾਂਦੇ ਜਾਂਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਪ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਧਮਕੀ ਦੇ ਕੇ ਗਏ ਹਨ ਕਿ ਜੇ ਉਹ 26 ਅਪ੍ਰੈਲ ਨੂੰ ਥਾਣੇ ਵਿੱਚ ਪੇਸ਼ ਨਾ ਹੋਏ ਤਾਂ ਇਸਦਾ ਅੰਜ਼ਾਮ ਬੁਰਾ ਹੋਵੇਗਾ।
ਇਹ ਵੀ ਪੜੋ:ਕਾਰ ’ਚ ਸ਼ਖ਼ਸ ਦੇ ਜਿੰਦਾ ਸੜਨ ਦੀ ਰੂੰਹ ਕੰਬਾਊ ਵੀਡੀਓ ਆਈ ਸਾਹਮਣੇ !