ਚੰਡੀਗੜ੍ਹ:ਸੂਬੇ ਵਿੱਚ ਲਗਾਤਾਰ ਵਧ ਰਹੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਸਿਹਤ ਵਿਭਾਗ ਨੂੰ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਰਾਹੁਲ ਗਾਂਧੀ ਦੇ ਆਦੇਸ਼ਾਂ ਤੋਂ ਬਾਅਦ ਹਰ ਇਕ ਸੂਬੇ ਵਿਚ ਕਾਂਗਰਸ ਦੇ ਵਰਕਰ ਲੋਕਾਂ ਦੀ ਮਦਦ ਲਈ ਮੈਦਾਨ ਵਿਚ ਉੱਤਰ ਆਏ ਹਨ। ਉਧਰ ਸ਼੍ਰੋਮਣੀ ਯੂਥ ਯੂਥ ਅਕਾਲੀ ਦਲ ਦੇ ਪਲਾਜ਼ਮਾ ਬੈਂਕ ਤੋਂ ਬਾਅਦ ਪੰਜਾਬ ਕਾਂਗਰਸ ਨੇ ਵੀ ਲੋਕਾਂ ਦੀ ਮਦਦ ਲਈ ਹੈਲਪ ਡੈਸਕ ਸ਼ੁਰੂ ਕੀਤਾ ਹੈ।
ਮਰੀਜ਼ਾਂ ਲਈ ਕਾਂਗਰਸ ਵੱਲੋਂ 'ਫਰਜ਼ ਮਨੁੱਖਤਾ ਲਈ' ਮੁਹਿੰਮ ਦਾ ਆਗਾਜ਼
ਸੂਬੇ ਚ ਕੋਰੋਨਾ ਦਾ ਕਹਿਰ ਜਾਰੀ ਹੈ।ਕੋਰੋਨਾ ਕਾਲ ਚ ਲੋਕਾਂ ਦੀ ਮੱਦਦ ਦੇ ਲਈ ਅਕਾਲੀ ਦਲ ਤੋਂ ਬਾਅਦ ਸੂਬਾ ਕਾਂਗਰਸ ਵੀ ਲੋਕਾਂ ਦੀ ਮੱਦਦ ਲਈ ਅੱਗੇ ਆਈ ਹੈ।ਇਸਦੇ ਚੱਲ਼ਦੇ ਹੀ ਕਾਂਗਰਸ ਦੇ ਵਲੋਂ 'ਫ਼ਰਜ਼ ਮਨੁੱਖਤਾ ਲਈ' ਨਾਮਕ ਮੁਹਿੰਮ ਤਹਿਤ ਤਿੰਨ ਨੰਬਰ 9115127102, 9115158100, 9115159100 ਜਾਰੀ ਕੀਤੇ ਗਏ ਹਨ ।
'ਫ਼ਰਜ਼ ਮਨੁੱਖਤਾ ਲਈ' ਨਾਮਕ ਮੁਹਿੰਮ ਤਹਿਤ ਕਾਂਗਰਸ ਵੱਲੋਂ ਵੀ ਤਿੰਨ ਨੰਬਰ ਜਾਰੀ ਕੀਤੇ ਗਏ ਹਨ 9115127102, 9115158100, 9115159100। ਜਾਣਕਾਰੀ ਦਿੰਦਿਆਂ ਕੰਵਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਪਲਾਜ਼ਮਾ ਆਕਸੀਜਨ ਬੈੱਡ ਦਵਾਈਆਂ ਅਤੇ ਪਿੰਡਾਂ ਵਿੱਚ ਜਿੱਥੇ ਫਤਿਹ ਕਿੱਟਾਂ ਨਹੀਂ ਪਹੁੰਚ ਰਹੀਆਂ ਉਹ ਪਹੁੰਚਾਉਣ ਸਣੇ ਕਵਿਡ ਮਰੀਜ਼ਾਂ ਦੇ ਘਰ ਤੱਕ ਰਾਸ਼ਨ ਵੀ ਪਹੁੰਚਾਉਣ ਦਾ ਕੰਮ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਕੰਵਰਬੀਰ ਸਿੱਧੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਆਕਸੀਜਨ ਦੀ ਕਮੀ ਵਾਲਿਆਂ ਦੇ ਫੋਨ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਹਰ ਇੱਕ ਦੀ ਮਦਦ ਵੀ ਕੀਤੀ ਜਾ ਰਹੀ ਹੈ ਅਤੇ ਕੋਵਿਡ ਦੇ ਮਰੀਜ਼ਾਂ ਲਈ 24 ਘੰਟੇ ਹਰ ਹਫ਼ਤੇ ਉਨ੍ਹਾਂ ਦਾ ਕੋਵਿਡ ਕੇਅਰ ਹੈਲਪ ਡੈਸਕ ਮੱਦਦ ਲਈ ਖੁੱਲ੍ਹਾ ਹੈ। ਉਨ੍ਹਾਂ ਕਿਹਾ ਹੈ ਕਿ ਉਨਾਂ ਦੇ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਾਲ ਜੋੜਿਆ ਜਾਵੇਗਾ ਅਤੇ ਜ਼ਿਲ੍ਹਾ ਪਿੰਡ ਬਲਾਕ ਪੱਧਰ ਤੇ ਵੀ ਇੰਚਾਰਜ ਵਲੰਟੀਅਰ ਬਣਾ ਕੇ ਲੋਕਾਂ ਦੀ ਮੱਦਦ ਹੋਰ ਵੱਡੇ ਪੱਧਰ ਤੇ ਕੀਤੀ ਜਾਵੇਗੀ ।
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੋਰਾਂ ਵੱਲੋਂ ਮਨੁੱਖਤਾ ਲਈ ਫਰਜ਼ ਨਾਮਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ ਅਤੇ ਇਸ ਮੁਹਿੰਮ ਦਾ ਕੋਆਰਡੀਨੇਟਰ ਕੰਵਰਬੀਰ ਸਿੰਘ ਸਿੱਧੂ ਅਤੇ ਅਮਰਪ੍ਰੀਤ ਸਿੰਘ ਲਾਲੀ ਨੂੰ ਲਗਾਇਆ ਗਿਆ ਹੈ
ਇਹ ਵੀ ਪੜੋ:ਨਵਜੋਤ ਸਿੱਧੂ ਦਾ ਫਿਰ ਮੁੱਖ ਮੰਤਰੀ 'ਤੇ ਵੱਡਾ ਹਮਲਾ