ਚੰਡੀਗੜ੍ਹ: ਸੈਕਟਰ 39 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਸੋਮਵਾਰ ਪੱਤਰਕਾਰ ਵਾਰਤਾ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਫੜੇ ਗਏ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਆਪ ਆਗੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਦੇ ਨਸ਼ੇ ਦੇ ਵਪਾਰ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਲਾ ਰਹੀ ਹੈ।
ਹਰਪਾਲ ਚੀਮਾ ਨੇ ਵਾਰਤਾ ਦੌਰਾਨ ਰਾਣੋ ਦੀਆਂ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਨਸ਼ੇ ਦਾ ਜੋ ਪਹਿਲਾਂ ਸਰਕਾਰ ਹੁੰਦਿਆਂ ਅਕਾਲੀ ਦਲ ਚਲਾ ਰਿਹਾ ਸੀ, ਅੱਜ ਉਸਦੀ ਪੁਸ਼ਤਪਨਾਹੀ ਕਾਂਗਰਸ ਸਰਕਾਰ ਕਰ ਰਹੀ ਹੈ। ਨਸ਼ਾ ਮਾਫ਼ੀਆ ਨੂੰ ਕਾਂਗਰਸ ਪਾਰਟੀ ਨੇ ਗੋਦ ਲਿਆ ਹੋਇਆ ਹੈ।
ਅਕਾਲੀਆਂ ਦੇ ਨਸ਼ੇ ਦੇ ਵਪਾਰ ਨੂੰ ਚਲਾ ਰਹੀ ਹੈ ਕਾਂਗਰਸ: ਹਰਪਾਲ ਚੀਮਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਹੜਾ ਡਰੱਗ ਮਾਫ਼ੀਆ ਸੁਖਬੀਰ ਸਿੰਘ ਬਾਦਲ ਨੇ ਪਾਲਿਆ ਸੀ, ਉਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫ਼ਤਿਆਂ ਵਿੱਚ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਚੋਣਾਂ ਜਿੱਤਣ ਤੋਂ ਬਾਅਦ ਇਸ ਮਾਫ਼ੀਆ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੋਦ ਲੈ ਲਿਆ ਹੈ। ਹੁਣ ਚਾਰ ਸਾਲਾਂ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਨਸ਼ਾ ਮਾਫ਼ੀਆ ਅੱਜ ਕੈਪਟਨ ਚਲਾ ਰਹੇ ਹਨ।
'ਮਾਫ਼ੀਆ ਚਲਾਉਣ ਲਈ ਕੈਪਟਨ ਨੇ ਨਿਯੁਕਤ ਕੀਤੇ ਹਨ ਓਐਸਡੀ'
ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਓਐਸਡੀ ਨਿਯੁਕਤ ਕੀਤੇ ਹੋਏ ਹਨ ਉਹ ਪੰਜਾਬ ਵਿੱਚ ਵੱਖ-ਵੱਖ ਤਰ੍ਹਾਂ ਦੇ ਨਸ਼ਾ ਮਾਫ਼ੀਆ ਚਲਾਉਣ ਲਈ ਹਨ ਨਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲਾਏ ਗਏ ਹਨ।
ਅਕਾਲੀਆਂ ਦੇ ਨਸ਼ੇ ਦੇ ਵਪਾਰ ਨੂੰ ਚਲਾ ਰਹੀ ਹੈ ਕਾਂਗਰਸ: ਹਰਪਾਲ ਚੀਮਾ ਰਾਣੋ ਦੀਆਂ ਤਸਵੀਰਾਂ ਬਾਰੇ ਚੀਮਾ ਨੇ ਕਿਹਾ ਕਿ ਹਾਂ ਇਹ ਹੋ ਸਕਦਾ ਹੈ ਕਿ ਫ਼ੋਟੋਆਂ ਕਿਸੇ ਨਾਲ ਵੀ ਖਿਚਵਾਈਆਂ ਜਾ ਸਕਦੀਆਂ ਹਨ ਪਰੰਤੂ ਗੱਡੀਆਂ ਵਿੱਚ ਘੁੰਮਣਾ, ਜਾਇਦਾਦਾਂ ਸਾਂਝੀਆਂ ਹੋਣਾ ਅਤੇ ਕਾਲ ਡਿਟੇਲਾਂ ਮਿਲਣਾ ਸਿਰਫ਼ ਸਾਂਝ ਵਾਲਿਆਂ ਵਿੱਚ ਹੀ ਸੰਭਵ ਹੈ। ਸੋ ਉਹ ਪਾਰਟੀ ਵੱਲੋਂ ਮੰਗ ਕਰੇ ਹਨ ਕਿ ਇਲਾਕੇ ਦੇ ਤਿੰਨੇ ਓਐਸਡੀ ਅਤੇ ਗੁਰਦੀਪ ਸਿੰਘ ਰਾਣੋ ਦੀਆਂ ਕਾਲ ਡਿਟੇਲ ਤੇ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਮਾਫ਼ੀਆ ਦਾ ਪਰਦਾਫ਼ਾਸ਼ ਹੋ ਸਕੇ।
ਐਸਐਸਪੀ ਖੰਨਾ ਹਰਪ੍ਰੀਤ ਸਿੰਘ ਦੀ ਟਰਾਂਸਫਰ ਬਾਰੇ ਆਪ ਆਗੂ ਨੇ ਕਿਹਾ ਕਿ ਇਹ ਸਿਰਫ਼ ਇਸ ਲਈ ਹੋ ਸਕਦੀ ਹੈ ਕਿ ਉਸਨੂੰ ਬਚਾਉਣਾ ਕਿਵੇਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਉਂ ਹੁਣ ਤੱਕ ਰਾਣੋ ਨਾਲ ਘੁੰਮਣ ਵਾਲੇ ਐਸਐਸਪੀ ਅਤੇ ਹੋਰ ਵੱਡੇ ਪੁਲਿਸ ਅਧਿਕਾਰੀਆਂ ਨੂੰ ਫੜਿਆ ਹੈ? ਕਿਉਂ ਰਾਣੋ ਨੂੰ ਗੰਨਮੈਨ ਸੁਰੱਖਿਆ ਦੇਣ ਵਾਲੇ ਅਧਿਕਾਰੀ ਨਹੀਂ ਫੜੇ ਗਏ?
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਨਾ ਫੜਨ ਤੋਂ ਪਤਾ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੁਲਿਸ ਦੇ ਨਸ਼ਾ ਤਸਕਰ ਗਿਰੋਹ ਅਤੇ ਸਿਆਸੀ ਤਸਕਰਾਂ ਨੂੰ ਬਚਾਅ ਰਹੇ ਹਨ।