ਚੰਡੀਗੜ੍ਹ : ਚੋਣ ਨਤੀਜਿਆ ਤੋਂ ਪਹਿਲਾਂ ਹੀ ਸੱਤਾਧਾਰੀ ਕਾਂਗਰਸ ਵਿਚ ਅੰਦਰੂਨੀ ਵਿਰੋਧ ਵਧਣਾ (in fight within congress) ਸ਼ੁਰੂ ਹੋ ਗਿਆ ਹੈ। ਟਿਕਟਾਂ ਦੀ ਵੰਡ ਦੌਰਾਨ ਵੀ ਕਾਂਗਰਸ ਵਿੱਚ ਬਗਾਵਤ ਦਾ ਲਾਵਾ ਫੁੱਟਿਆ (revolt in congress)ਸੀ। ਟਿਕਟ ਨਾ ਮਿਲਣ ਦੇ ਵਿਰੋਧ ਵਿਚ ਅੱਧਾ ਦਰਜ਼ਨ ਉਮੀਦਵਾਰ ਬਾਗੀ ਹੋ ਕੇ ਜਾਂ ਤਾਂ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋ ਗਏ ਜਾਂ ਫੇਰ ਆਜ਼ਾਦ ਉਮੀਦਵਾਰ ਵਜੋ ਚੋਣ ਮੈਦਾਨ ਵਿੱਚ ਕੁੱਦ ਪਏ। ਕਾਂਗਰਸ ਨੇ ਬਗਾਵਤੀ ਤੇਵਰਾਂ ਵਾਲੇ ਆਗੂਆਂ ਵਿਰੁੱਧ ਕਾਰਵਾਈ ਦਾ ਸਿਲਸਿਲ੍ਹਾ ਸ਼ੁਰੂ ਵੀ ਕੀਤਾ ਹੈ, ਪਰ ਇਹ ਕਾਰਵਾਈ ਸਿਰਫ ਉਂਨ੍ਹਾਂ ਆਗੂਆ ਵਿਰੁੱਧ ਹੀ ਕੀਤੀ ਜਾ ਰਹੀ ਹੈ, ਜਿਹੜੇ ਪਾਰਟੀ ਲਈ ਜਿਆਦਾ ਪ੍ਰਭਾਵਸ਼ਾਲੀ ਨਹੀ ਹਨ, ਜਦੋਂਕਿ ਦਮਦਾਰ ਆਗੂਆਂ ਵਿਰੁੱਧ ਕਾਂਗਰਸ ਵੀ ਕਾਰਵਾਈ ਕਰਨ ਤੋਂ ਕੰਨੀ ਵੱਟ ਰਹੀ ਹੈ।
ਕਾਂਗਰਸ ਦੇ ਛੇ ਸੰਸਦ ਮੈਬਰਾਂ ਦੀ ਬਿਆਨਬਾਜ਼ੀ:
ਪੰਜਾਬ ਵਿਚ ਕਾਂਗਰਸ ਦੇ ਅਜਿਹੇ ਛੇ ਸੰਸਦ ਮੈਂਬਰ ਹਨ, ਜਿੰਨ੍ਹਾ ਨੇ ਜਨਤਕ ਤੌਰ ‘ਤੇ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਇੰਨ੍ਹਾ ਵਿਚ 2 ਰਾਜ ਸਭਾ ਮੈਂਬਰ ਹਨ ਅਤੇ ਚਾਰ ਲੋਕ ਸਭਾ ਮੈਂਬਰ ਸ਼ਾਮਲ ਹਨ।
ਅਕਸਰ ਹੀ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਤਿੱਖੇ ਹਮਲੇ ਕਰਨ ਵਾਲੇ ਅਤੇ ਵੋਟਾਂ ਤੋਂ 10 ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਆਪਣੀ ਹੀ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਟਿਕਟਾਂ ਦੀ ਵੰਡ 'ਤੇ ਉਂਗਲ ਉਠਾਈ ਸੀ। ਦੂਲੋਂ ਵੱਲੋਂ ਅਕਸਰ ਹੀ ਕਾਂਗਰਸ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਜਾਂਦਾ ਰਿਹਾ ਹੈ। ਕਾਂਗਰਸ ਦੇ ਹੀ ਰਾਜ ਸਭਾ ਮੈਂਬਰ ਪਤ੍ਰਾਪ ਸਿੰਘ ਬਾਜਵਾ ਦੀ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਬਿਆਨਬਾਜ਼ੀ ਦੀ ਸੂਚੀ ਕਾਫੀ ਲੰਬੀ ਹੈ।
ਕਾਂਗਰਸ ਦੇ ਹੀ ਲੋਕ ਸਭਾ ਮੈਬਰ ਮੈਡਮ ਪਰਨੀਤ ਕੌਰ ਵੱਲੋਂ ਇੰਨ੍ਹਾਂ ਵਿਧਾਨ ਸਭਾ ਚੋਣਾਂ ਦੋਰਾਨ ਖੁੱਲ੍ਹ ਕੇ ਆਪਣੇ ਪਤੀ ਅਤੇ ਭਾਜਪਾ ਗਠਜੋੜ ਦਾ ਹਿੱਸਾ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ ਗਈ ਅਤੇ ਉਂਨ੍ਹਾਂ ਲਈ ਚੋਣ ਪ੍ਰਚਾਰ ਕੀਤਾ। ਮਤਦਾਨ ਤੋਂ ਬਾਅਦ ਵੀ ਪਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਦਾ ਦਾਅਵਾ ਕੀਤਾ ਹੈ। ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੂੰ ਕਾਂਗਰਸ ਹਾਈਕਮਾਨ ਵਿਰੁੱਧ ਬੋਲਣ ਵਾਲੇ ਗਰੁੱਪ ਦਾ ਮੈਬਰ ਮੰਨਿਆ ਜਾਂਦਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਵੀ ਜਦੋਂ ਉਂਨ੍ਹਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਨਹੀਂ ਦਿੱਤਾ ਗਿਆ ਤਾਂ ਉਂਨ੍ਹਾ ਦੇ ਤੇਵਰ ਪਾਰਟੀ ਹਾਈ ਕਮਾਨ ਵਿਰੁਧ ਤਿੱਖੇ ਰਹੇ। ਉਨ੍ਹਾਂ ਦੇ ਟਵੀਟ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਵੀ ਚੋਣਾਂ ਦੋਰਾਨ ਪ੍ਰਿਅੰਕਾ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਗਰਮਾ-ਗਰਮੀ ਹੋਈ ਸੀ ਅਤੇ ਹੁਣ ਵੋਟਿੰਗ ਤੋਂ ਬਾਅਦ ਵੀ ਔਜਲਾ ਨੇ ਨਵਜੋਤ ਸਿਧੂ ਵਿਰੁੱਧ ਫੇਰ ਤੋਂ ਮੋਰਚਾ ਖੋਲ੍ਹਿਆ ਹੈ।
ਔਜਲਾ ਨੇ ਨਵਜੋਤ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਸੋਚਣ ਦੀ ਨਸੀਹਤ ਦਿੱਤੀ ਹੈ। ਖਡੂਰ ਸਾਹਿਬ ਤੋ ਕਾਂਗਰਸ ਦੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਪਣੇ ਬੇਟੇ ਨੂੰ ਟਿਕਟ ਨਾ ਮਿਲਣ ਦੇ ਰੋਸ਼ ਵਜੋਂ ਕਾਂਗਰਸ ਵਿਰੁਧ ਬਿਆਨਬਾਜ਼ੀ ਕੀਤੀ ਸੀ। ਡਿੰਪਾ ਦੇ ਬੇਟੇ ਉਪਦੇਸ਼ ਸਿੰਘ ਗਿੱਲ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਅਤੇ ਡਿੰਪਾ ਨੇ ਆਪਣੇ ਬੇਟੇ ਲਈ ਪ੍ਰਚਾਰ ਵੀ ਕੀਤਾ ਸੀ।
ਕਾਂਗਰਸ ਦੇ ਵੱਡੇ ਬਾਗੀ ਪਰ ਕਾਰਵਾਈ ਨਹੀਂ: