ਚੰਡੀਗੜ੍ਹ:ਚੰਡੀਗੜ੍ਹ ਵਿੱਚ ਕਾਂਗਰਸੀ ਆਗੂ ਅਜੇ ਕੁਮਾਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਕੀਤੀ ਗਈ। ਦੱਸ ਦਈਏ ਕਿ 7 ਸਤੰਬਰ ਤੋਂ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਜਾਵੇਗੀ।
ਦੱਸ ਦਈਏ ਕਿ ਇਹ ਯਾਤਰਾ ਤਿੰਨ ਹਜ਼ਾਰ ਪੰਜ ਸੌ ਕਿਲੋਮੀਟਰ ਦੀ ਪੈਦਲ ਯਾਤਰਾ ਹੋਵੇਗੀ। ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਹੋਵੇਗੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਕਾਂਧੀ ਵੀ ਪੈਦਲ ਯਾਤਰਾ ਕਰਨਗੇ।
ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਆਗੂ ਅਜੇ ਕੁਮਾਰ ਨੇ ਦੱਸਿਆ ਕਿ ਇਹ ਪੈਦਲ ਯਾਤਰਾ 150 ਦਿਨ ਦੀ ਹੋਵੇਗੀ। ਜਿਸ ਦੇ ਵਿੱਚ 118 ਲੋਕ ਯਾਤਰਾ ਵਿੱਚ ਸਾਮਲ ਹੋਣਗੇ। ਇਨ੍ਹਾਂ ਹੀ ਨਹੀਂ ਵੱਖ-ਵੱਖ ਸੂਬਿਆਂ ਵਿੱਚੋਂ ਲੋਕ ਇਸ ਯਾਤਰਾ ਵਿੱਚ ਜੁੜਣਗੇ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਨੂੰ ਤਿੰਨ ਕਾਰਨਾਂ ਦੇ ਚੱਲਦੇ ਕੀਤੀ ਜਾ ਰਹੀ ਹੈ। ਦੇਸ਼ ਦੀ ਅਰਥਵਿਵਸਥਾ ਖਤਮ ਨੂੰ ਲੈ ਕੇ, ਸਮਾਜ ਦੇ ਟੁੱਟਣ ਨੂੰ ਲੈ ਕੇ, ਹਮ ਦੋ ਹਮਾਰੇ ਦੋ ਉੱਤੇ ਸਰਕਾਰ ਚੱਲ ਰਹੇ ਹੈ ਹੈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਇਹ ਯਾਤਰਾ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨ੍ਹਾਂ ਦੇ ਦੋ ਉਦਯੋਗਪਤੀ ਦੋਸਤਾਂ ਵੱਲੋਂ ਦੇਸ਼ ਨੂੰ ਤੋੜਿਆ ਜਾ ਰਿਹਾ ਹੈ। ਪਿਛਲੇ ਅੱਠ ਸਾਲ ਤੋਂ 25 ਕਰੋੜ ਨੌਜਵਾਨਾਂ ਨੇ ਰੁਜ਼ਗਾਰ ਦੇ ਲਈ ਅਪਲਾਈ ਕੀਤਾ ਪਰ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀ ਜਿਸ ਦੇ ਚੱਲਦੇ ਨੌਜਵਾਨ ਜ਼ੋਮੈਟੋ, ਸਵੀਗੀ ਉਬਰ ਵਰਗੀਆਂ ਨੌਕਰੀਆਂ ਕਰਨ ਨੂੰ ਮਜ਼ਬੁਰ ਹਨ। ਮਹਿੰਗਾਈ ਵਧਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸਥਿਤੀ ਨੂੰ ਸੰਭਾਲਣ ਲਈ ਭਾਰਤ ਜੋੜੋ ਯਾਤਰਾ ਜ਼ਰੂਰੀ ਹੈ। ਹਾਰ ਜਾਂ ਜਿੱਤ ਭਾਵੇਂ ਕੁਝ ਵੀ ਹੋਵੇ, ਅਸੀਂ ਹਰ ਹਾਲਤ ਵਿਚ ਲੜਾਂਗੇ। ਉਨ੍ਹਾਂ ਦੱਸਿਆ ਕਿ ਲੋਕ ਭਾਰਤ ਜੋੜੋ ਯਾਤਰਾ ਦੀ ਵੈੱਬਸਾਈਟ ਉੱਤੇ ਜਾ ਕੇ ਸਭ ਕੁਝ ਦੇਖ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਵਿੱਚ ਕੰਮ ਕਰ ਰਹੇ ਲੋਕਾਂ ਦੇ ਨਾਲ ਕੋਈ ਦਿੱਕਤ ਨਹੀਂ ਹੈ ਸਗੋਂ ਉਨ੍ਹਾਂ ਨੂੰ ਹਮ ਦੋ ਹਮਾਰੇ ਦੋ ਦਾ ਕੰਮ ਕਰ ਰਹੇ ਲੋਕਾਂ ਦੇ ਤੋਂ ਦਿੱਕਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ 118 ਵਿਅਕਤੀਆਂ ਦੀ ਸਰੀਰਕ ਜਾਂਚ ਕੀਤੀ ਗਈ। ਇਸ ਲਈ ਇਸ ਯਾਤਰਾ ਵਿੱਚ 118 ਲੋਕ ਸ਼ਾਮਲ ਹੋ ਰਹੇ ਹਨ।
ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਯਾਤਰਾ 11 ਦਿਨ ਤੱਕ ਚੱਲੇਗੀ। ਜਿਸ ਵਿੱਚ ਚਾਰ ਲੋਕਸਭਾ ਖੇਤਰ ਅਤੇ 17 ਵਿਧਾਨਸਭਾ ਖੇਤਰ ਸ਼ਾਮਲ ਹਨ। ਇਨ੍ਹਾਂ ਵਿੱਚ ਖਰੜ, ਕੋਰਲੀ ਰੂਪਨਗਰ, ਗੜ੍ਹਸ਼ੰਕਰ, ਨਵਾਂਸ਼ਹਿਰ, ਹੁਸ਼ਿਆਰਪੁਰ, ਮੁਕੇਰੀਆਂ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ। ਪੰਜਾਬ ਵਿੱਚ 263 ਕਿਲੋਮੀਟਰ ਪੈਦਲ ਯਾਤਰਾ ਕੀਤੀ ਜਾਵੇਗੀ।
ਇਹ ਵੀ ਪੜੋ:ਅਧਿਆਪਕ ਦਿਵਸ ਮੌਕੇ ਸੀਐੱਮ ਮਾਨ ਦਾ ਵੱਡਾ ਐਲਾਨ