ਪੰਜਾਬ

punjab

ETV Bharat / city

ਕਾਂਗਰਸ ਨੂੰ ਵੱਡਾ ਝਟਕਾ: ਇਸ ਸਾਬਕਾ ਵਿਧਾਇਕ ਨੇ ਪੰਜਾਬ ਲੋਕ ਕਾਂਗਰਸ ਦਾ ਫੜਿਆ ਪੱਲਾ - ਲਵ ਕੁਮਾਰ ਗੋਲਡੀ ਪੰਜਾਬ ਲੋਕ ਕਾਂਗਰਸ ਚ ਸ਼ਾਮਲ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੜਸ਼ੰਕਰ ਤੋਂ ਦੋ ਵਾਰ ਵਿਧਾਇਕ ਰਹੇ ਲਵ ਕੁਮਾਰ ਗੋਲਡੀ (Luv Kumar Goldy joins Punjab Lok Congress) ਆਪਣੇ ਸਮਰਥਕਾਂ ਅਤੇ ਸਰਪੰਚਾਂ ਦੇ ਨਾਲ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋ ਗਏ ਹਨ।

ਲਵ ਕੁਮਾਰ ਗੋਲਡੀ ਪੰਜਾਬ ਲੋਕ ਕਾਂਗਰਸ ਚ ਸ਼ਾਮਲ
ਲਵ ਕੁਮਾਰ ਗੋਲਡੀ ਪੰਜਾਬ ਲੋਕ ਕਾਂਗਰਸ ਚ ਸ਼ਾਮਲ

By

Published : Jan 18, 2022, 10:47 AM IST

Updated : Jan 18, 2022, 12:12 PM IST

ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਿਆਸੀ ਅਖਾੜਾ ਭਖਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਸਿਆਸੀ ਆਗੂਆਂ ਦਾ ਇੱਕ ਪਾਰਟੀ ਛੱਡ ਦੂਜੀ ਪਾਰਟੀ ਚ ਸ਼ਾਮਲ ਹੋਣਾ ਵੀ ਜਾਰੀ ਹੈ।

ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੜਸ਼ੰਕਰ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ ਲਵ ਕੁਮਾਰ ਗੋਲਡੀ (Luv Kumar Goldy joins Punjab Lok Congress) ਆਪਣੇ ਸਮਰਥਕਾਂ ਅਤੇ ਸਰਪੰਚਾਂ ਦੇ ਨਾਲ ਯੁਵਰਾਜ ਰਣਇੰਦਰ ਸਿੰਘ ਦੀ ਮੌਜੂਦਗੀ ਚ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋ ਗਏ ਹਨ।

ਹਾਕੀ-ਬਾਲ ’ਤੇ ਚੋਣ ਲੜਨਗੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਦਾ ਨਾਮ ਪੰਜਾਬ ਲੋਕ ਕਾਂਗਰਸ ਰੱਖਿਆ ਹੈ ਤੇ ਚੋਣ ਨਿਸ਼ਾਨ ਲਈ ਬਿਨੈ ਕੀਤਾ ਹੈ ਅਤੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣ ਕਮਿਸ਼ਨ ਨੇ ‘ਹਾਕੀ-ਬਾਲ’ ਨਿਸ਼ਾਨ (Hockey-Ball) ਅਲਾਟ ਕੀਤਾ ਗਿਆ ਹੈ। ਹੁਣ ਪਾਰਟੀ ਇਸੇ ਨਿਸ਼ਾਨ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਤਰੇਗੀ।

ਦੱਸ ਦਈਏ ਕਿ ਕਾਂਗਰਸ ਨਾਲ ਤੋੜ ਵਿਛੋੜਾ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ (Captain Amrinder Singh news)ਨੇ ਐਲਾਨ ਕੀਤਾ ਸੀ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਕੇ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਭਾਜਪਾ ਨਾਲ ਮਿਲ ਕੇ ਚੋਣ ਲੜੇਗੀ। ਖੇਤੀ ਕਾਨੂੰਨ ਵਾਪਸ ਹੋਣ ਉਪਰੰਤ ਪਿਛਲੇ ਦਿਨੀਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਗਠਜੋੜ ਕੀਤਾ ਸੀ ਪਰ ਅਜੇ ਸੀਟਾਂ ਦੀ ਵੰਡ ਨਹੀਂ ਹੋਈ ਹੈ।

ਜਿਕਰਯੋਗ ਹੈ ਕਿ ਹੁਣ ਚੋਣ ਜਾਬਤਾ ਲੱਗ ਚੁੱਕਾ ਹੈ। ਭਾਜਪਾ ਸੀਟਾਂ ਬਾਰੇ ਮੰਥਨ ਕਰ ਰਹੀ ਹੈ ਤੇ ਛੇਤੀ ਹੀ ਤਿੰਨੇ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਹੋਣ ਦੀ ਉਮੀਦ ਹੈ। ਜਿਥੇ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਅਲਾਟ ਹੋ ਗਿਆ ਹੈ, ਉਥੇ ਹੀ ਪਿਛਲੇ ਦਿਨਾਂ ਤੋਂ ਪਾਰਟੀ ਵੱਲੋਂ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਤਸਵੀਰ ਸਪਸ਼ਟ ਹੋ ਜਾਏਗੀ ਕਿ ਪੰਜਾਬ ਲੋਕ ਕਾਂਗਰਸ ਕਿੰਨੀਆਂ ਸੀਟਾਂ ’ਤੇ ਚੋਣ ਲੜੇਗੀ (Punjab assembly election-2022)।

ਇਹ ਵੀ ਪੜੋ:ਨਵਜੋਤ ਸਿੱਧੂ ਨੇ ਪੰਜਾਬ ਚੋਣਾਂ ਲਈ 39 ਬੁਲਾਰੇ ਕੀਤੇ ਨਿਯੁਕਤ

Last Updated : Jan 18, 2022, 12:12 PM IST

ABOUT THE AUTHOR

...view details