ਸੁਲਤਾਨਪੁਰ ਲੋਧੀ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਤੋਂ ਪਹਿਲਾਂ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਖਿੱਚੋਤਾਣ ਵੱਧ ਗਈ ਹੈ। ਤਾਜਾ ਮਾਮਲੇ ਵਿੱਚ ਸੁਲਤਾਨਪੁਰ ਲੋਧੀ ਵਿੱਚ ਬਾਗਬਾਨੀ ਵਿਭਾਗ ਜੋ ਕਿ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕੋਲ ਹੈ , ਵੱਲੋਂ 10 ਦਸੰਬਰ ਨੂੰ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਵਿਭਾਗ ਦਾ ਸੂਬਾ ਪੱਧਰੀ ਸਮਾਗਮ ਰਖਿਆ ਗਿਆ ਸੀ ਪਰ ਦੂਜੇ ਪਾਸੇ ਹਲਕੇ ਦੇ ਕਾਂਗਰਸੀ ਵਿਧਾਇਕ ਦੇ ਸਮਰਥਕਾਂ ਨੇ ਰਾਣਾ ਸੋਢੀ ਵੱਲੋਂ ਲਗਾਇਆ ਜਾ ਰਿਹਾ ਟੈਂਟ ਉਖਾਰ ਦਿੱਤਾ। ਕਾਂਗਰਸੀ ਖੁੱਲ੍ਹ ਕੇ ਰਾਣਾ ਗੁਰਜੀਤ ਸਿੰਘ ਦੇ ਵਿਰੋਧ ਵਿੱਚ ਆ ਗਏ ਹਨ।
ਇਹ ਵਰਕਰ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਸਮਰਥਕ (Navtej Cheema's supporters oppose Rana Gurjit Program) ਦੱਸੇ ਜਾਂਦੇ ਹਨ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦਾਣਾ ਮੰਡੀ ਵਿੱਚ ਲਗੇ ਹੋਏ ਟੈਂਟ ਤੇ ਹੋਰ ਸਮਾਨ ਉਖਾੜ ਦਿੱਤਾ ਅਤੇ ਹਵਾਲਾ ਦਿੱਤਾ ਗਿਆ ਕਿ ਇਸੇ ਜਗ੍ਹਾ ’ਤੇ 10 ਦਸੰਬਰ ਨੂੰ ਸੁਲਤਾਨਪੁਰ ਲੋਧੀ ਕਾਂਗਰਸ ਪਾਰਟੀ ਵੱਲੋਂ ਇਕ ਵਰਕਰ ਮੀਟਿੰਗ ਰੱਖੀ ਗਈ ਹੈ। ਚੀਮਾ ਸਮਰਥਕਾਂ ਨੇ ਦੋਸ਼ ਲਗਾਇਆ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਕਿ ਸੁਲਤਾਨਪੁਰ ਲੋਧੀ ਹਲਕੇ ਵਿੱਚ ਪ੍ਰੋਗਰਾਮ ਕਰਕੇ ਵਰਕਰ ਮੀਟਿੰਗ ਵਿੱਚ ਵਿਘਣ ਪਾਉਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 18 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪ੍ਰਧਾਨ ਨਵਜੋਤ ਸਿੱਧੂ ਦਾ ਪ੍ਰੋਗਰਾਮ (Program of CM Channi and Navjot Sidhu) ਹੈ ਤੇ ਇਸੇ ਲਈ 10 ਤਰੀਕ ਨੂੰ ਵਰਕਰ ਮੀਟਿੰਗ ਰੱਖੀ ਗਈ ਹੈ ਪਰ ਇਸ ਦੇ ਬਾਵਜੂਦ ਰਾਣਾ ਗੁਰਜੀਤ ਨੇ 10 ਤਰੀਕ ਨੂੰ ਹੀ ਵਿਭਾਗ ਦਾ ਪ੍ਰੋਗਰਾਮ ਰੱਖ ਲਿਆ ਹੈ।