ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਆਗੂਆਂ ਵਿਚਾਲੇ ਹੋਏ ਟਕਰਾਅ ਉੱਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਆਗੂਆਂ ਉੱਤੇ ਨਿਸ਼ਾਨਾ ਸਾਧਦਿਆਂ ਆਪਣੇ ਟਵਿੱਟਰ ਅਕਾਉਂਟ 'ਤੇ ਕਾਂਗਰਸੀ ਲੀਡਰਾਂ ਨੂੰ ਅਜਿਹੇ ਬਦਸਲੂਕੀ ਭਕੇ ਵਿਵਹਾਰ ਲਈ ਸੜਕਛਾਪ ਤੱਕ ਕਹਿ ਦਿੱਤਾ।
ਹਰਸਿਮਰਤ ਬਾਦਲ ਨੇ ਕਾਂਗਰਸੀ ਲੀਡਰਾਂ ਨੂੰ ਦੱਸਿਆ "ਸੜਕਛਾਪ"
ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀ ਆਗੂਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਚਾਲੇ ਹੋਏ ਟਕਰਾਅ ਉੱਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਆਗੂਆਂ ਦੇੇ ਅਜਿਹੇ ਵਿਵਹਾਰ ਨੂੰ "ਸੜਕਛਾਪ" ਦੱਸਿਆ ਹੈ।
ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਕਾਂਗਰਸ ਦੇ ਵਿਧਾਇਕਾਂ ਉੱਤੇ ਨਸਲੀ ਟਿੱਪਣੀ ਕਰਨ ਦਾ ਇਲਜ਼ਾਮ ਲਾਇਆ ਸੀ। ਜਿਸ ਮਗਰੋਂ ਨਾ ਸਿਰਫ਼ ਵਿਧਾਨ ਸਭਾ ਦੇ ਅੰਦਰ ਖ਼ੂਬ ਹੰਗਾਮਾ ਹੋਇਆ ਬਲਕਿ ਸਦਨ ਦੇ ਬਾਹਰ ਵਿੱਚ ਇਹ ਗਰਮਾ-ਗਰਮੀ ਦੇਖੀ ਗਈ। ਪੰਜਾਬ ਦੀ ਵਿਧਾਨ ਸਭਾ ਵਿੱਚ ਹੋਏ ਇਸ ਮਾਹੌਲ ਨੂੰ ਗ਼ੈਰ-ਬਰਦਾਸ਼ਤ ਦੱਸਦਿਆ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਦਾ ਬੁਰਾ ਮਨਾਇਆ ਅਤੇ ਟਵਿੱਟਰ ਅਕਾਊਂਟ ਉੱਤੇ ਕਾਂਗਰਸੀ ਵਿਧਾਇਕਾਂ ਖਿਲਾਫ਼ ਭੜਾਸ ਕੱਢ ਦਿੱਤੀ।
ਵਿਧਾਨ ਸਭਾ ਦੇ ਅੰਦਰ ਸਦਨ ਦੀ ਕਾਰਵਾਈ ਦੇ ਦੌਰਾਨ ਹੰਗਾਮਾ ਕਰਨ ਨੂੰ ਲੈ ਕਾਂਗਰਸੀ ਵਿਧਾਇਕਾਂ ਨੇ ਅਕਾਲੀ ਵਿਧਾਇਕ ਪਵਨ ਟੀਨੂੰ ਦੇ ਵਿਰੁੱਧ ਮਰਿਆਦਾ ਮਤਾ ਪਾਸ ਕੀਤਾ ਗਿਆ ਹੈ।