ਚੰਡੀਗੜ੍ਹ : ਸ਼ਹਿਰ ਦਾ ਨਾਂਅ ਦਿਮਾਗ ਵਿੱਚ ਆਉਣ ਸਾਰ ਹੀ ਤੁਹਾਡੇ ਦਿਮਾਗ ਵਿੱਚ ਚੌੜੀਆਂ ਤੇ ਹਰੀਆਂ ਭਰੀਆਂ ਸੜਕਾਂ ਘੁੰਮਣ ਲੱਗ ਜਾਂਦੀਆਂ ਹਨ। ਪਰ ਇਨ੍ਹਾਂ ਚੌੜੀਆਂ ਤੇ ਸੋਹਣੀਆਂ ਸੜਕਾਂ ਦੇ ਨਾਲ-ਨਾਲ ਚੰਡੀਗੜ੍ਹ ਦੀ ਇੱਕ ਵੱਖਰੀ ਤਸਵੀਰ ਹੈ। ਚੰਡੀਗੜ੍ਹ ਦੇ ਪਿੰਡਾਂ ਦੀ ਹਾਲਤ ਇਸ ਵੇਲੇ ਬਹੁਤ ਬਦਤਰ ਹੋ ਚੁੱਕੀ ਹੈ। ਪਿੰਡ ਕਿਸ਼ਨਗੜ੍ਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।
ਪਿੰਡ ਕਿਸ਼ਨਗੜ੍ਹ ਦੀਆਂ ਸੜਕਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ। ਪਿੰਡ ਦੀਆਂ ਸੜਕਾਂ ਵਿੱਚ ਗੋਡੇ-ਗੋਡੇ ਟੋਏ ਪਏ ਹੋਏ ਹਨ। ਸੜਕਾਂ ਦਾ ਇਸ ਕਦਰ ਬੂਰਾ ਹਾਲ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ 'ਤੇ ਤੁਰ ਕੇ ਜਾਣ ਲਈ ਕਈ ਵਾਰ ਸੋਚਣਾ ਪੈਂਦਾ ਹੈ। ਇਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਮੀਂਹ ਪੈ ਜਾਵੇ ਤਾਂ ਸੜਕਾਂ 'ਤੇ ਪਾਣੀ ਭਰ ਜਾਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਈਟੀ ਪਾਰਕ ਤੋਂ ਆਉਣ ਵਾਲਾ ਗਾਹਕ ਇਨ੍ਹਾਂ ਸੜਕਾਂ ਦੇ ਕਾਰਨ ਨਹੀਂ ਆਉਂਦਾ, ਜਿਸ ਕਾਰਨ ਉਨ੍ਹਾਂ ਨੂੰ ਕਾਰੋਬਾਰ ਵਿੱਚ ਭਾਰੀ ਨੁਕਸਾਨ ਝੱਲਣਾ ਪੇ ਰਿਹਾ ਹੈ।