ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਜਿੱਥੇ ਕਈ ਧਨਾਢ਼ਾਂ ਨੂੰ ਟਿਕਟਾਂ ਦਿੱਤੀਆਂ, ਉਥੇ ਹੀ ਨਾ ਸਿਰਫ ਵਿਧਾਇਕ ਦੀ ਚੋਣ ਲਈ ਸਮਾਜ ਵਿੱਚ ਵਿਚਰ ਰਹੇ ਕਈ ਚੰਗੇ ਵਿਅਕਤੀਆਂ ਨੂੰ ਮੌਕਾ ਦਿੱਤਾ। ਜਿੰਨ੍ਹਾਂ ਵਿੱਚ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੀ ਭੋਆ ਵਿਧਾਨ ਸਭਾ ਸੀਟ ਤੋਂ 'ਆਪ' ਦੇ ਵਿਧਾਇਕ ਬਣੇ ਲਾਲਚੰਦ ਕਟਾਰੂਚੱਕ ਵੀ ਭਗਵੰਤ ਮਾਨ ਦੀ ਸਰਕਾਰ ਵਿੱਚ ਮੰਤਰੀ ਬਣ ਚੁੱਕੇ ਹਨ। ਉਹ ਕਾਂਗਰਸ ਦੇ ਦਿੱਗਜ ਆਗੂ ਜੋਗਿੰਦਰਪਾਲ ਨੂੰ 1204 ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਸਨ।
ਜ਼ਿਆਦਾਤਰ ਸਮਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸੇਵਾ ਵਿੱਚ ਕੀਤਾ ਬਤੀਤ
ਕਟਾਰੁਚੱਕ ਸ਼ੁਰੂ ਤੋਂ ਹੀ ਰਾਜਨੀਤੀ ਵਿੱਚ ਸਰਗਰਮ ਸਨ। ਉਸ ਨੇ ਆਪਣਾ ਜ਼ਿਆਦਾਤਰ ਸਮਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸੇਵਾ ਵਿੱਚ ਬਤੀਤ ਕੀਤਾ। ਲਾਲਚੰਦ ਕਟਾਰੂਚੱਕ ਇੱਕ ਸਧਾਰਨ ਰਹਿਣ ਵਾਲਾ ਵਿਅਕਤੀ ਹੈ। ਇਹੀ ਕਾਰਨ ਹੈ ਕਿ ਜਦੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਮਿਲਿਆ ਤਾਂ ਉਹ ਜਿੱਤ ਗਏ। ਲਾਲਚੰਦ ਕਟਾਰੂਚੱਕ 10ਵੀਂ ਪਾਸ ਹੈ। ਉਹ ਭਾਰਤ ਦੇ ਇਨਕਲਾਬੀ ਮਾਰਕਸਵਾਦੀ ਨਾਲ ਜੁੜ ਕੇ ਲੋਕਾਂ ਵਿੱਚ ਸਰਗਰਮ ਰਿਹਾ।
ਜਦੋਂ 47 ਸਾਲਾ ਲਾਲਚੰਦ ‘ਆਪ’ ਵਿੱਚ ਸ਼ਾਮਲ ਹੋਏ ਤਾਂ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਐਸਸੀ ਵਿੰਗ ਦਾ ਮੁਖੀ ਬਣਾ ਦਿੱਤਾ। ਉਨ੍ਹਾਂ ਦੀ ਤਰਫ਼ੋਂ ਦਾਇਰ ਹਲਫ਼ਨਾਮੇ ਮੁਤਾਬਕ ਲਾਲਚੰਦ ਕਟਾਰੂਚੱਕ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਸਿਰਫ਼ 6 ਲੱਖ ਰੁਪਏ ਹੈ।