ਚੰਡੀਗੜ੍ਹ: ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਬੱਸੀ ਵੱਲੋਂ ਬਾਬਾ ਰਾਮਦੇਵ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ।ਉਨ੍ਹਾਂ ਸ਼ਿਕਾਇਤ ਦਰਜ ਕਰਵਾ ਕਿਹੈ ਕਿ ਬਾਬਾ ਰਾਮਦੇਵ ਵੱਲੋਂ ਐਲੋਪੈਥਿਕ ਮੈਡੀਸਿਨ ਦੇ ਖਿਲਾਫ਼ ਦਿੱਤੇ ਜਾ ਰਹੇ ਬਿਆਨ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਉਲੰਘਣਾ ਹੈ ਅਤੇ ਉਨ੍ਹਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਦਰਜ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਰਕਾਰ ਵੈਸੇ ਤਾਂ ਸਾਫ਼ ਕਹਿ ਚੁੱਕੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਖਿਲਾਫ਼ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ ਪਰ ਯੋਗ ਗੁਰੂ ਬਾਬਾ ਰਾਮਦੇਵ ਵਾਰ ਵਾਰ ਐਲੋਪੈਥੀ ਦੇ ਖਿਲਾਫ਼ ਬਿਆਨ ਦੇ ਰਹੇ ਨੇ ਅਤੇ ਕਲੇਮ ਕਰ ਰਹੇ ਹਨ ਕਿ ਆਯੁਰਵੈਦਿਕ ਦਵਾਈਆਂ ਕੋਰੋਨਾ ਦੇ ਲਈ ਬਿਹਤਰ ਹਨ ਪਰ ਉਨ੍ਹਾਂ ਦੇ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ।
ਬਾਬਾ ਰਾਮਦੇਵ ਵਾਰ ਵਾਰ ਜਾਣਬੁੱਝ ਕੇ ਆਪਣੀ ਕੰਪਨੀ ਦੀ ਮਸ਼ਹੂਰੀ ਕਰ ਰਹੇ ਨੇ ਅਤੇ ਕਹਿ ਰਹੇ ਹਨ ਕਿ ਜਿਹੜੀ ਦਵਾਈਆਂ ਉਨ੍ਹਾਂ ਦੀ ਕੰਪਨੀ ਵੱਲੋਂ ਬਣਾਈਆਂ ਗਈਆਂ ਹਨ ਉਹ ਜ਼ਿਆਦਾ ਕਾਰਗਰ ਸਾਬਿਤ ਹੋ ਰਹੀਆਂ ਹਨ ਹੈ ਜੋ ਕਿ ਧਾਰਾ 269,270 ਦੀ ਉਲੰਘਣਾ ਹੈ ।