ਕੌਂਸਲਰਾਂ ਵੱਲੋਂ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਦੇ ਵਿਰੁੱਧ ਸ਼ਿਕਾਇਤ ਦਰਜ਼ - ਮਨਦੀਪ ਸਿੰਘ ਮੰਨਾ
ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨਵਜੋਤ ਸਿੰਘ ਸਿੱਧੂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਦਾ ਹੈ। ਸਿਆਸੀ ਦੇ ਨਾਲ ਨਾਲ ਨਿਜੀ ਜ਼ਿੰਦਗੀ ਬਾਰੇ ਵੀ ਗਲਤ ਸ਼ਬਦਾਂ ਦੀ ਵਰਤੋਂ ਕਰਦਾ ਹੈ, ਜਿਸ ਕਾਰਨ ਸਿੱਧੂ ਜੋੜੇ ਦੇ ਕੌਂਸਲਰਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਮੰਨਾ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਜਤਿੰਦਰ ਸਿੰਘ ਭਾਟੀਆ
ਚੰਡੀਗੜ੍ਹ: ਸਮਾਜ ਸੇਵਕ ਮਨਦੀਪ ਸਿੰਘ ਮੰਨਾ ਜੋ ਅਕਸਰ ਹੀ ਆਪਣੇ ਬੇਬਾਕੀ ਭਰੇ ਅੰਦਾਜ਼ ਨਾਲ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਕਿਸੇ ਨਾ ਕਿਸੇ ਸਿਆਸੀ ਆਗੂ ਨੂੰ ਸਬਦਾਂ ਦੇ ਬਾਣਾਂ ਰਾਹੀਂ ਘੇਰਦੇ ਨਜ਼ਰ ਆਉਂਦੇ ਹਨ ਉੱਥੇ ਹੀ ਇਸ ਵਾਰ ਮੰਨਾ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਉਂਦਿਆਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜਿਸ ਦੇ ਵਿਰੁੱਧ ਸਿੱਧੂ ਜੋੜੇ ਦੇ ਕੌਂਸਲਰਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਮੰਨਾ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।
ਵੇਖੋ ਵੀਡੀਓ