ਚੰਡੀਗੜ੍ਹ: ਕੋਰੋਨਾ ਦੇ ਚੱਲਦਿਆਂ ਜਿਥੇ ਸਰਕਾਰਾਂ ਵਲੋਂ ਆਪਣੇ ਯਤਨ ਕੀਤੇ ਜਾ ਰਹੇ ਹਨ। ਉਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਦੇ ਚੱਲਦਿਆਂ ਚੰਡੀਗੜ੍ਹ ਅਤੇ ਮੋਹਾਲੀ ਦੇ ਇਲਾਕਿਆਂ 'ਚ ਕੋਰੋਨਾ ਮਰੀਜ਼ਾਂ ਨੂੰ ਘਰ 'ਚ ਹੀ ਭੋਜਨ ਪਹੁੰਚਾਉਣ ਨੂੰ ਲੈਕੇ ਸਵਰਮਣੀ ਯੂਥ ਕਲੱਬ ਸੇਵਾ ਕਰ ਰਿਹਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਮਿਸ਼ਨ ਸਹਾਇਤਾਂ ਦੀ ਸ਼ੁਰੂਆਤ ਕਰਦਿਆਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਜਿਸ ਨੂੰ ਲੈਕੇ ਉਨ੍ਹਾਂ ਦਾ ਕਹਿਣਾ ਕਿ ਸੇਵਾ ਦਾ ਕੰਮ ਨਿਰੰਤਰ ਜਾਰੀ ਰਹੇਗਾ।
ਪੈਸੇ ਕਮਾਉਣ ਦਾ ਨਹੀਂ ਲੋਕਾਂ ਦੀ ਮੱਦਦ ਕਰਨ ਦਾ ਹੈ ਸਮਾਂ : ਹੋਟਲ ਮਾਲਿਕ
ਇਸ ਸਭ 'ਚ ਸਵਰਮਣੀ ਯੂਥ ਕਲੱਬ ਦੀ ਮਦਦ ਲਈ ਹੋਟਲ ਤੇ ਫੂਡ ਆਊਟਲੈੱਟਸ ਵੀ ਅੱਗੇ ਆਏ ਹਨ। ਇਸ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਮੌਜੂਦਾ ਸਮਾਂ ਪੈਸਾ ਕਮਾਉਣ ਦਾ ਨਹੀਂ ਸਗੋਂ ਲੋਕਾਂ ਦੀ ਸੇਵਾ ਕਰਨ ਦਾ ਹੈ। ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਦੇ ਚੱਲਦਿਆਂ ਉਨ੍ਹਾਂ ਦੀ ਸੇਵਾ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦਾ ਕਹਿਣਾ ਕਿ ਹੋਟਲ ਵਲੋਂ ਜੋ ਵੀ ਡਿਲਵਿਰੀ ਲਈ ਮੁਲਾਜ਼ਮ ਵੀ ਰੱਖੇ ਗਏ ਹਨ, ਉਹ ਵੈਕਸੀਨੇਟ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਭੋਜਨ ਬਣਾਉਣ ਸਮੇਂ ਉਨ੍ਹਾਂ ਵਲੋਂ ਸਾਵਧਾਨੀਆਂ ਦਾ ਪੂਰਾਂ ਧਿਆਨ ਰੱਖਿਆ ਜਾਂਦਾ ਹੈ।