ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਦੇ ਉੱਘੇ ਕਾਮੇਡੀਅਨ ਜਸਵਿੰਦਰ ਭੱਲਾ ਨੇ ਆਪਣੇ ਪ੍ਰਸ਼ੰਸਕਾਂ ਸਮੇਤ ਹੋਰ ਸਮੂਹ ਪੰਜਾਬੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਇੱਕ ਵਿਡੀਓ ਸਾਂਝੀ ਕਰ ਅਪੀਲ ਕੀਤੀ ਹੈ। ਭੱਲਾ ਦੀ ਇਸ ਵੀਡੀਓ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ੇਅਰ ਕੀਤਾ ਹੈ।
ਕੋਰੋਨਾ ਤੋਂ ਬਚਣ ਲਈ ਜਸਵਿੰਦਰ ਭੱਲਾ ਦੀ ਲੋਕਾਂ ਨੂੰ ਅਨੋਖੀ ਅਪੀਲ - covid 19
ਕਾਮੇਡੀਅਨ ਜਸਵਿੰਦਰ ਭੱਲਾ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਇੱਕ ਵਿਡੀਓ ਸਾਂਝੀ ਕਰ ਅਪੀਲ ਕੀਤੀ ਹੈ। ਭੱਲਾ ਦੀ ਇਸ ਵੀਡੀਓ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ੇਅਰ ਕੀਤਾ ਹੈ।
ਕਾਮੇਡੀਅਨ ਜਸਵਿੰਦਰ ਭੱਲਾ
ਭੱਲਾ ਨੇ ਇੱਕ ਕਹਾਣੀ ਦੀ ਮਦਦ ਨਾਲ ਆਪਣੀ ਗੱਲ ਲੋਕਾਂ ਸਾਹਮਣੇ ਰੱਖ ਇਸ ਮਹਾਂਮਾਰੀ ਤੋਂ ਬਚਣ ਦਾ ਸੁਨੇਹਾ ਦਿੱਤਾ ਹੈ। ਭੱਲਾਂ ਨੇ ਕਿਹਾ ਕਿ ਸਿਹਤ ਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਲੋਕਾਂ ਲਈ ਜਿਹੜੀਆਂ ਵੀ ਸਲਾਹਾਂ ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ 'ਤੇ ਅਮਲ ਕਰਨਾ ਕਰਨਾ ਜ਼ਰੂਰੀ ਹੈ।
ਦੇਸ਼ ’ਚ 400 ਦੇ ਕਰੀਬ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ ਤੇ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਮੁੱਚੇ ਵਿਸ਼ਵ ’ਚ ਹੁਣ ਤੱਕ 14 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 3 ਲੱਖ 37 ਹਜ਼ਾਰ ਦੇ ਕਰੀਬ ਲੋਕ ਪੀੜਤ ਹਨ।