ਚੰਡੀਗੜ੍ਹ : ਨਵਾਂ ਸਾਲ ਚੜ੍ਹਦੇ ਹੀ ਉੱਤਰੀ ਭਾਰਤ 'ਚ ਠੰਢ ਵੱਧ ਗਈ ਹੈ। ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਪੰਜਾਬ 'ਚ ਠੰਢ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਪੰਜਾਬ 'ਚ ਠੰਢ ਨੇ ਤੋੜਿਆ 50 ਸਾਲਾ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ - ਮੌਸਮ ਵਿਭਾਗ
ਨਵਾਂ ਸਾਲ ਚੜ੍ਹਦੇ ਹੀ ਉੱਤਰੀ ਭਾਰਤ 'ਚ ਠੰਢ ਵੱਧ ਗਈ ਹੈ। ਪੰਜਾਬ ਤੇ ਹਰਿਆਣਾ 'ਚ ਕੜਾਕੇ ਦੀ ਠੰਢ ਪੈਣ ਨਾਲ ਤਾਪਮਾਨ ਆਮ ਨਾਲ ਕਈ ਡਿਗਰੀ ਹੇਠਾ ਰਿਹਾ। ਪੰਜਾਬ 'ਚ ਠੰਢ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ।

ਨਵੇਂ ਸਾਲ ਦੀ ਰਾਤ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਰਾਤ ਦੇ ਸਮੇਂ ਤਾਪਮਾਨ 2 ਡਿਗਰੀ ਰਿਹਾ। ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 5 ਦਸ਼ਕਾਂ ਦੇ ਰਿਕਾਰਡ ਮੁਤਾਬਕ 1970 'ਚ 20 ਦਸੰਬਰ ਤੋਂ 7 ਜਨਵਰੀ ਤੱਕ ਤਾਪਮਾਨ 2 ਡਿਗਰੀ ਤੱਕ ਪੁੱਜ ਗਿਆ ਸੀ। ਇਸ ਵਾਰ ਮੁੜ ਅਜਿਹੀ ਹੀ ਠੰਢ ਪੈ ਰਹੀ ਹੈ। ਉਸ ਸਮੇਂ ਵੀ ਬਠਿੰਡਾ ਸਭ ਤੋਂ ਵੱਧ ਠੰਢਾ ਸੀ ਤੇ ਇਸ ਵਾਰ ਵੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਘੱਟ ਤੋਂ ਘੱਟ 1.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਮੁਤਾਬਕ ਸੂਬੇ 'ਚ ਸਵੇਰ ਦੇ ਸਮੇਂ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋ ਗਈ ਹੈ। ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ਤੇ ਅੰਮ੍ਰਿਤਸਰ 'ਚ ਘੱਟੋ ਘੱਟ 1.2 ਤਾਪਮਾਨ ਰਿਹਾ। ਪਠਾਨਕੋਟ, ਜਲੰਧਰ, ਲੁਧਿਆਣਾ,ਪਟਿਆਲਾ ਤੇ ਗੁਰਦਾਸਪੁਰ ਵਿਖੇ ਘੱਟੋ ਘੱਟ ਕ੍ਰਮਵਾਰ ਤਾਪਮਾਨ 3.1 ਡਿਗਰੀ, 3.5 ਡਿਗਰੀ, 3.1 ਡਿਗਰੀ, 4.6 ਡਿਗਰੀ, 4.8 ਡਿਗਰੀ ਦਰਜ ਕੀਤਾ ਗਿਆ। ਲਗਾਤਾਰ ਠੰਢ ਵੱਧਣ ਦੇ ਚਲਦੇ ਮੌਸਮ ਵਿਭਾਗ ਵੱਲੋਂ 2 ਜਨਵਰੀ ਲਈ ਪੰਜਾਬ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।