ਚੰਡੀਗੜ੍ਹ: ਪੰਜਾਬ ’ਚ ਮੁੜ ਤੋਂ ਕੋਲਾ ਸੰਕਟ ਦੇ ਆਸਾਰ ਦਿਖਣ ਲੱਗੇ ਹਨ। ਦੱਸ ਦਈਏ ਕਿ ਪੰਜਾਬ ਚ ਪੰਜ ਥਰਮਲ ਪਲਾਂਟ ਹਨ ਜਿਨ੍ਹਾਂ ’ਚ ਤਿੰਨ ਪ੍ਰਾਈਵੇਟ ਹਨ ਅਤੇ ਦੋ ਸਰਕਾਰੀ ਥਰਮਲ ਪਲਾਂਟ ਹਨ। ਜਿਨ੍ਹਾਂ ਚ ਮੁੜ ਤੋਂ ਕੋਲਾ ਸੰਕਟ ਪੈਦਾ ਹੋ ਗਿਆ ਹੈ। ਜੋ ਕਿ ਭਵਿੱਕ ਪੰਜਾਬ ਦੇ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਇਸ ਸਬੰਧ ’ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੀ ਰਿਪੋਰਟ ਮੁਤਾਬਿਕ ਇਸ ਸਮੇਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ’ਚ 9 ਦਿਨ ਦਾ ਕੋਲਾ ਭੰਡਾਰ ਹੈ। ਗੱਲ ਕੀਤੀ ਜਾਵੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੀ ਤਾਂ ਇੱਥੇ 7 ਦਿਨ ਦਾ ਕੋਲੇ ਦਾ ਭੰਡਾਰ ਹੈ। ਦੂਜੇ ਪਾਸੇ ਗੋਇੰਦਵਾਲ ਸਾਹਿਬ ਪਲਾਂਟ ਕੋਲ 4 ਦਿਨ ਦਾ ਕੋਲੇ ਦਾ ਭੰਡਾਰ ਰਹਿ ਚੁੱਕਿਆ ਹੈ। ਜਦਕਿ ਤਲਬੰਦੀ ਸਾਬੋ ਥਰਮਲ ਪਲਾਂਟ ’ਚ ਕੋਲੇ ਦੀ ਬਿਲਕੁੱਲ ਵੀ ਕਮੀ ਨਹੀਂ ਹੈ