ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਣੇ ਤਮਾਮ ਵਿਧਾਇਕਾਂ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਪੰਜਾਬ ਦੇ ਏਜੀ ਅਤੁਲ ਨੰਦਾ ਸਣੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੌਜੂਦ ਰਹੇ ਹਾਲਾਂਕਿ ਇਹ ਬੈਠਕ ਸਿਸਵਾਂ ਫਾਰਮ ਵਿਖੇ ਬੇਅਦਬੀ ਅਤੇ ਬਹਿਬਲ ਕਲਾ ਗੋਲੀ ਕਾਂਡ ਦੀ ਰਿਪੋਰਟ ਜਨਤਕ ਕਰਨ ਬਾਰੇ ਕੀਤੀ ਗਈ, ਪਰ ਕਿਸੇ ਵੀ ਮੰਤਰੀ ਵੱਲੋਂ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਵੱਲੋਂ ਕਿਹਾ ਗਿਆ ਕੀ ਪਾਰਟੀ ਵੱਲੋਂ ਬੈਠਕ ਸੱਦੀ ਗਈ ਸੀ ਜਿਸ ਵਿੱਚ 2022 ਦੀਆਂ ਚੋਣਾਂ ਸਬੰਧੀ ਫੈਸਲੇ ਕੀਤੇ ਗਏ ਹਨ।
SIT ਰਿਪੋਰਟ ਜਨਤਕ ਕਰਨ ਲਈ ਸਰਕਾਰ ਦਾ ਮੰਥਨ, ਏਜੀ ਅਤੁਲ ਨੰਦਾ ਸਮੇਤ ਕਾਂਗਰਸੀ ਵਿਧਾਇਕ ਦੀ ਹੋਈ ਬੈਠਕ - ਕੁੰਵਰ ਵਿਜੇ ਪ੍ਰਤਾਪ
ਬੈਠਕ ਦੌਰਾਨ ਪੰਜਾਬ ਦੇ ਏਜੀ ਅਤੁਲ ਨੰਦਾ ਸਣੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੌਜੂਦ ਰਹੇ ਹਾਲਾਂਕਿ ਇਹ ਬੈਠਕ ਸਿਸਵਾਂ ਫਾਰਮ ਵਿਖੇ ਬੇਅਦਬੀ ਅਤੇ ਬਹਿਬਲ ਕਲਾ ਗੋਲੀ ਕਾਂਡ ਦੀ ਰਿਪੋਰਟ ਜਨਤਕ ਕਰਨ ਬਾਰੇ ਕੀਤੀ ਗਈ, ਪਰ ਕਿਸੇ ਵੀ ਮੰਤਰੀ ਵੱਲੋਂ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਨਹੀਂ ਦਿੱਤੀ ਗਈ।
‘ਮੁੱਖ ਮੰਤਰੀ ਹੀ ਰਿਪੋਰਟ ਜਨਤਕ ਕਰਨ ਦਾ ਕਰਨਗੇ ਐਲਾਨ’
ਪਰ ਨਵਜੋਤ ਸਿੱਧੂ ਅਤੇ ਕੁੰਵਰ ਵਿਜੇ ਪ੍ਰਤਾਪ ਬਾਰੇ ਉਹਨਾਂ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ। ਰਿਪੋਰਟ ਜਨਤਕ ਕਰਨ ਦੀ ਮੰਗ ’ਤੇ ਵਿਧਾਇਕ ਨੇ ਕਿਹਾ ਕੀ ਕਾਨੂੰਨੀ ਸਲਾਹ ਅਤੇ ਹਾਈਕੋਰਟ ਦੇ ਹੁਕਮ ਤੋਂ ਬਾਅਦ ਹੀ ਸਰਕਾਰ ਕੋਈ ਫੈਸਲਾ ਕਰੇਗੀ ਅਤੇ ਮੁੱਖ ਮੰਤਰੀ ਹੀ ਇਸਦਾ ਐਲਾਨ ਕਰਨਗੇ।
ਇਹ ਵੀ ਪੜੋ: ਫਾਜ਼ਿਲਕਾ ’ਚ ਸਾਢੇ 3 ਸਾਲ ਦਾ ਬੱਚਾ ਕੀਤਾ ਅਗਵਾ, ਮਾਂ ਦਾ ਰੋ-ਰੋ ਬੁਰਾ ਹਾਲ
Last Updated : Apr 16, 2021, 9:02 PM IST