ਪੰਜਾਬ

punjab

ETV Bharat / city

ਸੈਰ-ਸਪਾਟੇ 'ਤੇ ਕਿਤਾਬ 'ਪੰਜਾਬ-ਏ ਕਲਨਰੀ ਡਿਲਾਈਟ' ਮੁੱਖ ਮੰਤਰੀ ਨੇ ਕੀਤੀ ਰੀਲੀਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਨੀਤ ਇੰਦਰ ਕੌਰ ਸਿੱਧੂ ਵੱਲੋਂ ਲਿੱਖੀ ਕਿਤਾਬ 'ਪੰਜਾਬ-ਏ ਕਲਨਰੀ ਡਿਲਾਈਟ' ਨੂੰ ਰੀਲੀਜ਼ ਕੀਤਾ ਗਿਆ।

By

Published : Nov 30, 2019, 8:07 AM IST

ਸੈਰ-ਸਪਾਟੇ 'ਤੇ ਅਧਾਰਤ ਕਿਤਾਬ ਪੰਜਾਬ-ਏ ਕਲਨਰੀ ਡਿਲਾਈਟ'
ਫੋਟੋ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਨੀਤ ਇੰਦਰ ਕੌਰ ਸਿੱਧੂ ਦੀ ਕਿਤਾਬ 'ਪੰਜਾਬ-ਏ ਕਲਨਰੀ ਡਿਲਾਈਟ' ਰੀਲੀਜ਼ ਕੀਤੀ।

ਪੁਨੀਤ ਇੰਦਰ ਕੌਰ ਸਿੱਧੂ ਵੱਲੋਂ ਲਿੱਖੀ ਅਤੇ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਤਿਆਰ ਕਰਵਾਈ ਗਈ ਕਿਤਾਬ 'ਪੰਜਾਬ-ਏ ਕਲਨਰੀ ਡਿਲਾਈਟ' ਬਾਰੇ ਲੇਖਿਕਾ ਨੇ ਦੱਸਿਆ ਕਿ ਇਹ ਕਿਤਾਬ ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਵੱਖੋ ਵੱਖਰੇ ਸਵਾਦਾਂ 'ਤੇ ਰੌਸ਼ਨੀ ਪਾਉਂਦੀ ਹੈ।

ਹੋਰ ਪੜ੍ਹੋ: ਪਿੰਡ ਵਾਸੀਆਂ ਨੂੰ ਸਾਹਿਤ ਨਾਲ ਜੋੜਨ ਲਈ ਮਿੰਨੀ ਲਾਇਬ੍ਰੇਰੀਆਂ ਹੋਣਗੀਆਂ ਸਥਾਪਿਤ

ਇਸ ਕਿਤਾਬ ਵਿੱਚ ਪੰਜਾਬ ਦੇ ਸੈਰ ਸਪਾਟੇ ਨਾਲ ਸਬੰਧਤ ਅਤੇ ਘੀ ਨਾਲ ਤਰ-ਬ-ਤਰ ਪਕਵਾਨਾਂ ਤੋਂ ਲੈ ਕੇ ਫਾਰਮਹਾਊਸ ਦੇ ਜਾਇਕੇ ਅਤੇ ਤੰਦੂਰੀ ਪਕਵਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਐਮ.ਐਸ. ਜੱਗੀ ਅਤੇ ਲੇਖਿਕਾ ਪੁਨੀਤ ਇੰਦਰ ਕੌਰ ਸਿੱਧੂ ਵੀ ਮੌਜੂਦ ਰਹੇ।

ABOUT THE AUTHOR

...view details