ਪੰਜਾਬ

punjab

ETV Bharat / city

ਮੋਗੇ ਦੀ ਧੀ ਸਿਮਰਨਜੀਤ ਦੇ ਓਲੰਪਿਕ ਕੁਆਲੀਫਾਈ ਕਰਨ 'ਤੇ ਮੁੱਖ ਮੰਤਰੀ ਨੇ ਦਿੱਤੀ ਵਧਾਈ

ਮੁੱਕੇਬਾਜ਼ ਸਿਮਰਨਜੀਤ ਕੌਰ ਦੇ ਓਲੰਪਿਕ ਕੁਆਲੀਫਾਈ ਕਰਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਉਨ੍ਹਾਂ ਵਧਾਈ ਦਿੰਦਿਆਂ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਓਲੰਪਿਕ ਵਿੱਚ ਵੀ ਆਪਣਾ ਦਬਦਬਾ ਜਾਰੀ ਰੱਖੇਗੀ।

CM punjab congratulate boxer simranjit kaur for qualifiying tokyo olympic
ਮੋਗੇ ਦੀ ਧੀ ਸਿਮਰਨਜੀਤ ਕੌਰ ਦੇ ਓਲੰਪਿਕ ਕੁਆਲੀਫਾਈ ਕਰਨ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਵਧਾਈ

By

Published : Mar 10, 2020, 5:37 PM IST

ਚੰਡੀਗੜ੍ਹ: ਮੋਗਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਮੁੱਕੇਬਾਜ਼ ਸਿਰਮਨਜੀਤ ਕੌਰ ਨੇ ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ। ਸਿਮਰਨਜੀਤ ਦੇ ਓਲੰਪਿਕ ਕੁਆਲੀਫਾਈ ਕਰਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਵਧਾਈ ਦਿੱਤੀ।

ਕੈਪਟਨ ਨੇ ਟਵੀਟ ਕਰ ਲਿਖਿਆ, "ਸਿਮਰਨਜੀਤ ਨੂੰ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ 'ਤੇ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਓਲੰਪਿਕ ਵਿੱਚ ਵੀ ਆਪਣਾ ਦਬਦਬਾ ਜਾਰੀ ਰੱਖੇਗੀ। ਰੱਬ ਮਿਹਰ ਕਰੇ ਅਤੇ ਵਧੇਰੇ ਸ਼ਕਤੀ ਦੇਵੇ।"

ਇਹ ਵੀ ਪੜ੍ਹੋ: ਮੋਗਾ ਦੀ ਧੀ ਸਿਮਰਨਜੀਤ ਕੌਰ ਨੇ ਮਾਰੀ ਬਾਜ਼ੀ, ਕੀਤਾ ਟੋਕਿਓ ਓਲੰਪਿਕ ਲਈ ਕੁਆਲੀਫਾਈ

ਦੱਸ ਦਈਏ ਕਿ ਸਿਮਰਨਜੀਤ ਕੌਰ ਨੇ ਮੰਗੋਲੀਆ ਦੀ ਨਮੂਆ ਮੋਨਖੋਰ ਨੂੰ 5-0 ਨਾਲ ਮਾਤ ਦੇ ਕੇ ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ। ਦੱਸਣਯੋਗ ਹੈ ਕਿ ਸਿਮਰਨਜੀਤ ਕੌਰ 2011 ਤੋਂ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਸਿਮਰਨ ਨੇ ਸਾਲ 2018 ਵਿੱਚ ਏਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਕਾਂਸੀ ਤਮਗਾ ਹਾਸਲ ਕੀਤਾ ਸੀ।

ABOUT THE AUTHOR

...view details