ਚੰਡੀਗੜ੍ਹ:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਮ ਆਦਮੀ ਪਾਰਟੀ ਨੂੰ ਕਸੂਤਾ ਫਸਾ ਲਿਆ ਹੈ। ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਕਈ ਦਹਾਕੇ ਪੁਰਾਣਾ ਹੈ, ਜਿਹੜਾ ਕਿ ਅਜੇ ਹੱਲ ਨਹੀਂ ਹੋਇਆ ਹੈ ਤੇ ਹੁਣ ਸੀਐਮ ਖੱਟੜ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ (cm khattar besieged punjab govenrment over syl)ਹੈ ਕਿ ਐਸਵਾਈਐਲ ਮੁੱਦੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੋਹਰੀ ਜਵਾਬਦੇਹੀ (aap's punjab government is double responsible over syl)ਬਣ ਗਈ ਹੈ।
ਖੱਟੜ ਨੇ ਇੱਕ ਟਵੀਟ ਕਰਕੇ ਕਿਹਾ (khattar tweets on syl) ਹੈ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਇਸ ਮੁੱਦੇ ’ਤੇ ਦੋਹਰੀ ਜਵਾਬਦੇਹੀ ਇਸ ਲਈ ਬਣਦੀ ਹੈ, ਕਿਉਂਕਿ ਹਰਿਆਣਾ ਨੇ ਪੰਜਾਬ ਤੋਂ ਪਾਣੀ ਲੈਣਾ ਹੈ (haryana has to take water from punjab) ਅਤੇ ਅੱਗੇ ਪਾਣੀ ਦਿੱਲੀ ਨੂੰ ਦੇਣਾ (water should be supplied to delhi) ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ (delhi and punjab have aap govt.)।