ਚੰਡੀਗੜ੍ਹ:ਸਰਦ ਰੁੱਤ ਇਜਲਾਸ (Winter session of Parliament) ਦੇ ਪਹਿਲੇ ਦਿਨ ਤਿੰਨ ਖੇਤੀ ਕਾਨੂੰਨਾਂ ਵਾਪਿਸ ਬਿੱਲ ਨੂੰ ਲੋਕਸਭਾ ਅਤੇ ਰਾਜ ਸਭਾ ਚ ਪੇਸ਼ ਕੀਤਾ ਗਿਆ ਜਿਸ ਨੂੰ ਦੋਵੇਂ ਸਦਨਾਂ ’ਚ ਪਾਸ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨੀ ਮਸਲਿਆਂ ਨੂੰ ਲੈ ਕੇ ਪੱਤਰ ਲਿਖਿਆ (channi wrote a letter to pm) ਗਿਆ ਹੈ। ਜਿਸ ਚ ਉਨ੍ਹਾਂ ਨੇ ਕਿਸਾਨੀ ਕਰਜ਼ਿਆ (Farmer debt) ਨੂੰ ਬਾਰੇ ਗੱਲ ਕੀਤੀ ਹੈ।
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਪੀਐੱਮ ਨਰਿੰਦਰ ਮੋਦੀ (pm Narendra modi) ਨੂੰ ਪੱਤਰ ਲਿਖ ਅਪੀਲ ਕੀਤੀ ਕਿ ਸਾਰੇ ਖੇਤੀ ਕਰਜ਼ਿਆ ਨੂੰ ਮੁਆਫ ਕਰਨ ਦੇ ਲਈ ਇੱਕ ਪ੍ਰਭਾਵੀ ਨੀਤੀ ਬਣਾਉਣ ਅਤੇ ਅਪਣਾਇਆ ਜਾਵੇ।
ਇਹ ਵੀ ਪੜੋ:ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਖੇਤੀਬਾੜੀ ਕਾਨੂੰਨ ਵਾਪਸੀ ਬਿੱਲ 2021 ਬਿਨ੍ਹਾਂ ਬਹਿਸ ਪਾਸ,12 ਸਾਂਸਦ ਮੁਅੱਤਲ
ਪੱਤਰ ਨੂੰ ਸੀਐੱਮ ਚੰਨੀ ਨੇ ਅੱਗੇ ਲਿਖਿਆ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਕਲਿਆਣ ਦੇ ਅੱਗੇ ਹੈ। ਕੇਂਦਰ ਸਰਕਾਰ ਕਿਸਾਨਾਂ ਦੀ ਕਰਜਾ ਮੁਆਫੀ ਸਬੰਧੀ ਪਹਿਲ ਕਰੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਆਪਣਾ ਹਿੱਸਾ ਪਾਉਣ ਲਈ ਤਿਆਰ ਹੈ। ਕਿਸਾਨਾਂ ਅਤੇ ਖੇਤੀ ਮਜਦੂਰਾਂ ਨੂੰ ਕਰਜੇ ਤੋਂ ਰਾਹਤ ਦੇਣ ਦੇ ਲਈ ਮੇਰਾ ਸੱਦਾ ਸਵੀਕਾਰ ਕੀਤਾ ਜਾਵੇ।
ਸੀਐੱਮ ਚੰਨੀ ਨੇ ਇਹ ਵੀ ਕਿਹਾ ਕਿ ਕਿਸਾਨ ਖੇਤੀ ਕਰ ਲੋਕਾਂ ਦਾ ਢਿੱਡ ਭਰਦੇ ਹਨ ਅਤੇ ਉਨ੍ਹਾਂ ਦੇ ਪੁੱਤ ਬਾਰਡਰਾਂ ’ਤੇ ਆਪਣੀ ਜਾਨਾਂ ਨੂੰ ਹਥੇਲਿਆਂ ’ਤੇ ਰੱਖ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਦੇਸ਼ ਇਨ੍ਹਾਂ ਜਵਾਨਾਂ ਦਾ ਕਰਜ਼ਦਾਰ ਹੈ। ਜਿਸ ਕਾਰਨ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਅਤੇ ਖੇਤੀ ਮਜਦੂਰਾਂ ਨੂੰ ਕਰਜੇ ਤੋਂ ਪੂਰੀ ਤਰ੍ਹਾਂ ਰਾਹਤ ਦਿੱਤੀ ਜਾਵੇ।