ਚੰਡੀਗੜ੍ਹ : ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈਕੇ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਦੇ ਚੱਲਦਿਆਂ ਹਰ ਇੱਕ ਪਾਰਟੀ ਵਲੋਂ ਆਪਣੇ ਚੋਣ ਪ੍ਰਚਾਰ 'ਚ ਤੇਜ਼ੀ ਲਿਆਉਂਦੀ ਜਾ ਰਹੀ ਹੈ। ਉਤਰਾਖੰਡ 'ਚ 14 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਕਾਂਗਰਸ ਵਲੋਂ ਉਤਰਾਖੰਡ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ 'ਚ 30 ਲੀਡਰਾਂ ਦੇ ਨਾਮ ਸ਼ਾਮਲ ਹਨ।
ਕਾਂਗਰਸ ਵਲੋਂ ਜਾਰੀ ਇਸ ਸੂਚੀ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੋਂ ਸਮੇਤ ਮੁੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਜਦਕਿ ਕਾਂਗਰਸ ਦੀ ਇਸ ਸੂਚੀ 'ਚ ਨਵਜੋਤ ਸਿੱਧੂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਜਿਸ ਨਾਲ ਇਹ ਕਿਆਸ ਲਾਗਏ ਜਾ ਰਹੇ ਹਨ ਕਿ ਹੁਣ ਨਵਜੋਤ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਨਹੀਂ ਰਹੇ।