ਪੰਜਾਬ

punjab

ETV Bharat / city

International Youth Day 2021: 'ਨੌਜਵਾਨ ਪੀੜੀ ਦੇਸ਼ ਦੇ ਵਿਕਾਸ ਲਈ ਜਰੂਰੀ' - ਥੀਮ ਟ੍ਰਰਾਂਸਫਾਰਮਿੰਗ ਫੂਡ ਸਿਸਟਮ

ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀ ਲਿਖਿਆ ਹੈ ਕਿ ਨੌਜਵਾਨ ਸਾਡੇ ਦੇਸ਼ ਦੀ ਸ਼ਕਤੀ ਹੈ। ਸਿੱਖਿਆ ਹੋਵੇ, ਖੇਡ ਹੋਵੇ ਜਾਂ ਰੱਖਿਆ, ਸਾਡੇ ਨੌਜਵਾਨ ਹਮੇਸ਼ਾ ਸਾਰਿਆ ਤੋਂ ਅੱਗੇ ਰਹਿੰਦੇ ਹਨ।

international youth day 2021: 'ਨੌਜਵਾਨ ਪੀੜੀ ਦੇਸ਼ ਦੇ ਵਿਕਾਸ ਲਈ ਜਰੂਰੀ'
international youth day 2021: 'ਨੌਜਵਾਨ ਪੀੜੀ ਦੇਸ਼ ਦੇ ਵਿਕਾਸ ਲਈ ਜਰੂਰੀ'

By

Published : Aug 12, 2021, 10:48 AM IST

ਚੰਡੀਗੜ੍ਹ:ਦੁਨੀਆ ਭਰ ’ਚ 12 ਅਗਸਤ ਨੂੰ ਕੌਮਾਂਤਰੀ ਨੌਜਵਾਨ ਦਿਵਸ (international youth day 2021) ਵਜੋ ਮਨਾਇਆ ਜਾਂਦਾ ਹੈ। ਇਸ ਜਰੀਏ ਨੌਜਵਾਨਾਂ ਦੀ ਆਵਾਜ਼ ਨੂੰ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਵਧੀਆਂ ਕੰਮਾਂ ਨੂੰ ਹਰ ਕਿਸੇ ਤੱਕ ਪਹੁੰਚਾਇਆ ਜਾ ਸਕੇ। ਦੇਸ਼ ਦੇ ਵਿਕਾਸ ਦੇ ਲਈ ਨੌਜਵਾਨ ਆਪਣਾ ਅਹਿਮ ਭੂਮਿਕਾ ਨਿਭਾਉਂਦੇ ਹਨ। ਦੱਸ ਦਈਏ ਕਿ ਇਸ ਸਾਲ ਕੌਮਾਂਤਰੀ ਨੌਜਵਾਨ ਦਿਵਸ ਦੀ ਥੀਮ ਟ੍ਰਰਾਂਸਫਾਰਮਿੰਗ ਫੂਡ ਸਿਸਟਮ ਯੂਥ ਇਨੋਵੇਸ਼ਨ ਫਾਰ ਹਿਉਮਨ ਐਂਡ ਪਲੈਨੇਟਰੀ ਹੈਲਥ ਹੈ।

ਦੂਜੇ ਪਾਸੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ (CM Captain Amarinder Singh) ਨੇ ਟਵੀਟ ਰਾਹੀ ਸੂਬੇ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀ ਲਿਖਿਆ ਹੈ ਕਿ ਨੌਜਵਾਨ ਸਾਡੇ ਦੇਸ਼ ਦੀ ਸ਼ਕਤੀ ਹੈ। ਸਿੱਖਿਆ ਹੋਵੇ, ਖੇਡ ਹੋਵੇ ਜਾਂ ਰੱਖਿਆ, ਸਾਡੇ ਨੌਜਵਾਨ ਹਮੇਸ਼ਾ ਸਾਰਿਆ ਤੋਂ ਅੱਗੇ ਰਹਿੰਦੇ ਹਨ। #InternationalYouthDay ’ਤੇ ਅਸੀਂ ਰਾਸ਼ਟਰ ਨਿਰਮਾਣ ਦੇ ਪ੍ਰਤੀ ਕੜੀ ਮਿਹਨਤ, ਸਮਰਪਣ ਅਤੇ ਉਤਸਾਹ ਦਾ ਜਸ਼ਨ ਮਨਾਉਂਦੇ ਹਾਂ।

ਪੰਜਾਬ ਦੇ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਟਵੀਟ ਰਾਹੀ ਕਿਹਾ ਕਿ ਕੌਂਮਾਤਰੀ ਨੌਜਵਾਨ ਦਿਵਸ ਤੇ ਨੌਜਵਾਨਾਂ ਨੂੰ ਵਧਾਈ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਨੌਜਵਾਨਾਂ ਨੂੰ ਵਧੀਆ ਸਿੱਖਿਆ, ਕੌਸ਼ਲ ਅਤੇ ਪੂਰੇ ਮੌਕੇ ਮਿਲਣ। ਲੋਕਤੰਤਰ ਦੇ ਟੀਚਿਆ ਨੂੰ ਹਾਸਿਲ ਕਰਨ ਅਤੇ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਚ ਉਨ੍ਹਾਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ।

ਇਹ ਵੀ ਪੜੋ: PSEB ਨੇ ਓਪਨ ਦਾ ਨਤੀਜਾ ਐਲਾਨਿਆ, ਜਾਣੋ ਕਿੰਨੇ ਵਿਦਿਆਰਥੀ ਹੋਏ ਪਾਸ

ABOUT THE AUTHOR

...view details