ਚੰਡੀਗੜ੍ਹ: ਸਾਰਾਗੜ੍ਹੀ ਦੀ ਲੜਾਈ (Saragarhi Battle) ਨੂੰ 124 ਸਾਲ ਪੂਰੇ ਹੋ ਗਏ ਹਨ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ (CM captain amarinder singh) ਨੇ ਸਾਰਾਗੜ੍ਹੀ ਦੀ ਲੜਾਈ ਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਬੰਧੀ ਉਨ੍ਹਾਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵੀ ਕੀਤਾ ਹੈ।
ਟਵੀਟ ਕਰਦੇ ਹੋਏ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 36 ਤੋਂ ਵੱਧ ਸਿੱਖ ( ਹੁਣ 4 ਸਿੱਖ) ਦੇ 21 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਂਟ ਕਰੋ ਜਿਨ੍ਹਾਂ ਨੇ 10 ਹਜ਼ਾਰ ਤੋਂ ਵੱਧ ਪਠਾਨਾਂ ਦੇ ਹਮਲੇ ਦੇ ਸਾਹਮਣੇ ਸਮਰਪਣ ਕਰਨ ਦੀ ਥਾਂ ਮੌਤ ਨੂੰ ਚੁਣਿਆ। 1897 ਚ ਇਸ ਦਿਨ ਲੜੀ ਗਈ #SaragarhiBattle ਹਮੇਸ਼ਾ ਬਹਾਦਰੀ ਅਤੇ ਬਹਾਦਰੀ ਦੇ ਪ੍ਰਤੀਕ ਵਜੋਂ ਸੈਨਿਕ ਇਤਿਹਾਸ ਦੇ ਇਤਿਹਾਸ ਵਿੱਚ ਹਮੇਸ਼ਾਂ ਲਿਖੀ ਰਹੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਰਾਗੜ੍ਹੀ ਦੀ ਜੰਗ 'ਚ ਜੂਝ ਕੇ ਆਪਣੇ ਦੇਸ਼ ਅਤੇ ਆਪਣੀ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੇ 21 ਸਿੱਖ ਫ਼ੌਜੀਆਂ ਦੀ ਸੂਰਬੀਰਤਾ ਨੂੰ ਮੇਰਾ ਸਲਾਮ। ਦੁਨੀਆ 'ਚ ਜਦੋਂ ਵੀ ਬਹਾਦਰੀ ਦੀ ਗੱਲ ਚੱਲੇਗੀ, ਇਨ੍ਹਾਂ ਦਲੇਰ ਨਾਇਕਾਂ ਦੇ ਨਾਂਅ ਸਦਾ ਸਤਿਕਾਰ ਨਾਲ ਲਏ ਜਾਂਦੇ ਰਹਿਣਗੇ।
ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਸੂਰਬੀਰਤਾ ਤੇ ਦਲੇਰੀ ਦੀ ਦਾਸਤਾਨ ਘੜਨ ਵਾਲੇ, 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫ਼ੌਜੀਆਂ ਨੂੰ ਮੈਂ ਸਤਿਕਾਰ ਭੇਟ ਕਰਦੀ ਹਾਂ। ਸਾਰਾਗੜ੍ਹੀ ਦੀ ਜੰਗ 'ਚ ਉਨ੍ਹਾਂ ਦੀ ਦਿਖਾਈ ਬਹਾਦਰੀ ਸੰਸਾਰ ਭਰ 'ਚ ਵਸਦੇ ਸਿੱਖਾਂ ਲਈ ਮਾਣ ਅਤੇ ਪ੍ਰੇਰਨਾ ਦਾ ਸ੍ਰੋਤ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਿੱਖ ਸੂਰਬੀਰ ਫ਼ੌਜੀਆਂ ਦੀ ਦਲੇਰੀ ਦੀ ਅਦੁੱਤੀ ਉਦਾਹਰਣ ਹੈ 'ਸਾਰਾਗੜ੍ਹੀ ਦੀ ਜੰਗ'! 10 ਹਜ਼ਾਰ ਅਫ਼ਗਾਨੀਆਂ ਨਾਲ ਹੋਈ ਗਹਿਗੱਚ ਲੜ੍ਹਾਈ ਦੌਰਾਨ ਬਹਾਦਰੀ ਦੇ ਜੌਹਰ ਦਿਖਾਉਂਦੇ ਸ਼ਹੀਦ ਹੋਣ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ 21 ਨਿਧੜਕ ਸਿੱਖ ਯੋਧਿਆਂ ਨੂੰ ਪ੍ਰਣਾਮ।
ਇਹ ਸੀ ਇਤਿਹਾਸ
ਸਾਰਾਗੜ੍ਹੀ ਦੀ ਲੜਾਈ ਦੌਰਾਨ 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਤੋਂ ਵੀ ਵੱਧ ਅਫ਼ਗਾਨੀਆਂ ਨਾਲ ਯੁੱਧ ਕਰ ਕੇ ਬਹਾਦਰੀ ਅਤੇ ਸ਼ਹਾਦਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ।ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ 36ਵੀਂ ਸਿੱਖ ਬਟਾਲੀਅਨ ਨੂੰ ਫੋਰਟ ਲੋਕਹਾਰਟ ਵਿਖੇ ਭੇਜੀ ਗਈ ਜਿਸ ਦੀਆਂ ਸਾਰਾਗੜ੍ਹੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ। ਸਾਰਾਗੜ੍ਹੀ ਇੱਕ ਵੱਖਰੀ ਚੌਕੀ ਸੀ, ਇਸ ਚੌਕੀ ਦਾ ਕਮਾਂਡਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਅਤੇ 18 ਹੋਰ ਸਿਪਾਹੀ ਸਨ।
12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਖ਼ਬਰ ਦਿੱਤੀ ਸੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ ਅਤੇ ਉਸ ਸਮੇਂ ਇਨ੍ਹਾਂ ਸਾਰੇ ਫ਼ੌਜੀਆਂ ਦੀ ਅਗਵਾਈ ਹਵਲਦਾਰ ਈਸ਼ਰ ਸਿੰਘ ਕਰ ਰਹੇ ਸੀ। ਉਨ੍ਹਾਂ ਆਪਣੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਹੁਕਮ ਕੀਤਾ ਕਿ ਉਹ ਨੇੜਲੇ ਕਿਲ੍ਹੇ ਲੋਕਹਾਰਟ ਵਿੱਚ ਤਾਇਨਾਤ ਅੰਗਰੇਜ਼ੀ ਅਧਿਕਾਰੀਆਂ ਨੂੰ ਇਨ੍ਹਾਂ ਹਾਲਾਤਾਂ ਬਾਰੇ ਇਤਲਾਹ ਕਰੇ ਅਤੇ ਕੀ ਹੁਕਮ ਹਨ ਇਹ ਵੀ ਦੱਸੇ। ਉਸ ਸਮੇਂ ਲੋਕਹਾਰਟ ਕਿਲ੍ਹੇ ਵਿੱਚ ਕਰਨਲ ਹਾਟਨ ਤਾਇਨਾਤ ਸਨ ਜਿਸ ਨੇ ਹੁਕਮ ਦਿੱਤਾ ਕਿ ਉਹ ਸਾਰੇ ਕਿਲ੍ਹੇ ਅੰਦਰ ਡਟੇ ਰਹਿਣ। ਅਫ਼ਗਾਨੀਆਂ ਨੇ ਸਾਰਾਗੜ੍ਹੀ ਦੇ ਕਿਲ੍ਹੇ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਲਿਆ। ਉਸ ਸਮੇਂ ਲੋਕਹਾਰਟ ਕਿਲ੍ਹੇ ਤੋਂ ਸਾਰਾਗੜ੍ਹੀ ਤੱਕ ਮਦਦ ਭੇਜਣ ਵਿੱਚ ਸਮਾਂ ਲੱਗਣਾ ਸੀ ਅਤੇ 21 ਸਿੱਖਾਂ ਨੇ ਮੋਰਚਾ ਸੰਭਾਲਦਿਆਂ 10 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀਆਂ ਨਾਲ ਮੁਕਾਬਲਾ ਕਰਕੇ ਸਾਰਾਗੜ੍ਹੀ ਦਾ ਕਿਲ੍ਹਾ ਫ਼ਤਿਹ ਕੀਤਾ।
ਇਹ ਵੀ ਪੜੋ: ਸਾਰਾਗੜ੍ਹੀ ਦਿਵਸ: ਜੰਗ ਦੇ 124 ਸਾਲ ਹੋਏ ਪੂਰੇ, ਜਾਣੋ ਇਸ ਜੰਗ ਦੀ ਪੂਰੀ ਕਹਾਣੀ