ਚੰਡੀਗੜ੍ਹ:ਪੰਜਾਬ ਦੀਆਂ ਧੀਆਂ ਅੱਜ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਹਨ। ਖੇਡਾਂ ਦੇ ਖੇਤਰ ’ਚ ਵੀ ਪੰਜਾਬ ਦੀਆਂ ਧੀਆਂ ਦੇਸ਼ਾਂ ਵਿਦੇਸ਼ਾਂ ਚ ਪੰਜਾਬ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਕਮਲਪ੍ਰੀਤ ਕੌਰ ਹਨ ਜਿਨ੍ਹਾਂ ਨੇ ਕੌਮੀ ਡਿਸਕਸ ਥਰੋਅ ’ਚ ਰਿਕਾਰਡ ਤੋੜਿਆ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਡਿਸਕਸ ਥਰੋਅ ਚ ਰਿਕਾਰਡ ਤੋੜਣ ਵਾਲੀ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ’ਚ ਟਵੀਟ ਕੀਤਾ ਹੈ। ਸੀਐੱਮ ਨੇ ਟਵੀਟ ’ਚ ਲਿਖਿਆ ਹੈ ਕਿ ਕਮਲਪ੍ਰੀਤ ਕੌਰ ਨੂੰ ਡਿਸਕਸ ਥਰੋਅ ’ਚ ਰਾਸ਼ਟਰੀ ਰਿਕਾਰਡ ਤੋੜਣ ’ਤੇ ਵਧਾਈ ਅਤੇ ਤੁਸੀਂ ਟੋਕਿਓ ਓਲੰਪਿਕ ਵਿੱਚ ਪੋਡਿਅਮ ਨੂੰ ਖਤਮ ਕਰਨ ਲਈ ਇੱਕ ਮਜ਼ਬੂਤ ਦਾਅਵੇਦਾਰ ਹੋ, ਨਾਲ ਹੀ ਸੀਐੱਮ ਨੇ ਭਰੋਸਾ ਜਤਾਉਂਦੇ ਹੋਏ ਅੱਗੇ ਕਿਹਾ ਕਿ ਤੁਸੀਂ ਭਾਰਤ ਅਤੇ ਪੰਜਾਬ ਦਾ ਨਾਂਅ ਉੱਚਾ ਕਰੋਗੇ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।