ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਡਾ. ਗੁਰਪ੍ਰੀਤ ਕੌਰ ਨਾਲ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਸੀਐੱਮ ਮਾਨ ਆਪਣੀ ਰਿਹਾਇਸ਼ ਵਿਖੇ ਛੋਟਾ ਜਿਹਾ ਸਾਧਾ ਵਿਆਹ ਦਾ ਸਮਾਗਮ ਕਰਵਾਉਣਗੇ ਜਿਸ ’ਚ ਕੁਝ ਮਹਿਮਾਨ ਸ਼ਾਮਲ ਹੋਣਗੇ।
ਇਹ ਵੀ ਪੜੋ:ਸੀਐੱਮ ਮਾਨ ਤੋਂ ਪਹਿਲਾਂ ਇਹ ਸਾਬਕਾ ਵਿਧਾਇਕ ਵੀ ਕਰਵਾ ਚੁੱਕੇ ਦੂਜਾ ਵਿਆਹ
ਕੌਣ ਹੈ ਸੀਐਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ:ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਨਾਲ ਸਬੰਧ ਰੱਖਦੇ ਹਨ। ਡਾ. ਗੁਰਪ੍ਰੀਤ ਕੌਰ ਦੇ ਪਿਤਾ ਦਾ ਨਾਂ ਇੰਦਰਜੀਤ ਸਿੰਘ ਹੈ ਜੋ ਕਿ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਗੁਰਪ੍ਰੀਤ ਦਾ ਪਰਿਵਾਰ ਮੁਹਾਲੀ ਵਿਖੇ ਰਹਿ ਰਿਹਾ ਹੈ।
ਦੱਸ ਦਈਏ ਕਿ ਡਾ. ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਦੀ ਹੈ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਉਮਰ 48 ਸਾਲ ਦੀ ਹੈ। ਡਾ.ਗੁਰਪ੍ਰੀਤ ਹੁਣੀ ਤਿੰਨ ਭੈਣਾਂ ਹਨ ਤੇ ਬਾਕੀ 2 ਭੈਣਾਂ ਵਿੱਚੋਂ ਗੁਰਪ੍ਰੀਤ ਕੌਰ ਸਭ ਤੋਂ ਛੋਟੀ ਭੈਣ ਹੈ। ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਦੀ ਇੱਕ ਭੈਣ ਆਸਟ੍ਰੇਲੀਆ ਤੇ ਦੂਜੀ ਅਮਰੀਕਾ ਵਿਆਹੀ ਹੋਈ ਹੈ।
ਡਾ.ਗੁਰਪ੍ਰੀਤ ਕੌਰ ਦੀ ਪੜਾਈ:ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਅੰਬਾਲਾ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜਾਈ ਕੀਤੀ ਹੈ। ਗੁਰਪ੍ਰੀਤ ਕੌਰ ਨੇ 2013 ਵਿੱਚ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਚ ਦਾਖਲਾ ਲਿਆ ਸੀ ਤੇ 2017 ਵਿੱਚ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ।
2019 ਵਿੱਚ ਹੋਈ ਮੁਲਾਕਾਤ:ਦੱਸ ਦਈਏ ਕਿ 2019 ਵਿੱਚ ਡਾ. ਗੁਰਪ੍ਰੀਤ ਕੌਰ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ ਸੀ। 2019 ਦੀਆਂ ਚੋਣਾਂ ਦੌਰਾਨ ਡਾ. ਗੁਰਪ੍ਰੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦਿੱਤਾ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਡਾ. ਗੁਰਪ੍ਰੀਤ ਸ਼ਾਮਲ ਹੋਏ ਸਨ। ਡਾ. ਗੁਰਪ੍ਰੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਅਤੇ ਭੈਣ ਦੀ ਕਾਫੀ ਨਜ਼ਦੀਕ ਹਨ।
ਮੁੱਖ ਮੰਤਰੀ ਮਾਨ ਦਾ ਦੂਜਾ ਵਿਆਹ:ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। 4 ਸਾਲ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ ਇੱਕ ਪੁੱਤਰ ਤੇ ਇੱਕ ਧੀ ਹਨ। ਦੋਵੇਂ ਆਪਣੀ ਮਾਂ ਨਾਲ ਵਿਦੇਸ਼ ਰਹਿੰਦੇ ਹਨ। ਦੋਵੇਂ ਬੱਚੇ ਅਮਰੀਕਾ 'ਚ ਪੜ੍ਹ ਰਹੇ ਹਨ। ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਦੋਵੇਂ ਆਪਣੇ ਪਿਤਾ ਨੂੰ ਮਿਲਣ ਲਈ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਸਨ। ਆਪਣੇ ਸਹੁੰ ਚੁੱਕ ਸਮਾਗਮ 'ਚ ਆਪਣੀ ਬੇਟੀ ਤੇ ਬੇਟੇ ਨੂੰ ਦੇਖ ਕੇ ਭਗਵੰਤ ਮਾਨ ਕਾਫੀ ਭਾਵੁਕ ਹੋਏ ਸਨ।
ਇਹ ਵੀ ਪੜੋ:ਭਗਵੰਤ ਮਾਨ ਦੇ ਵਿਆਹ ਮੌਕੇ ਪਿੰਡ ਸਤੌਜ 'ਚ ਖੁਸ਼ੀ ਦਾ ਮਾਹੌਲ