ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੀ ਰਹਿਣ ਵਾਲਾ ਡਾ. ਗੁਰਪ੍ਰੀਤ ਕੌਰ ਦੇ ਨਾਲ ਵਿਆਹ ਦੇ ਬੰਧਨ ਚ ਬੱਝ ਗਏ ਹਨ। ਦੱਸ ਦਈਏ ਕਿ ਸੀਐੱਮ ਮਾਨ ਨੇ ਚੰਡੀਗੜ੍ਹ ਸੀਐੱਮ ਰਿਹਾਇਸ਼ ਵਿਖੇ ਵਿਆਹ ਦੀਆਂ ਰਸਮਾਂ ਨੂੰ ਪੂਰੀਆਂ ਕੀਤੀਆਂ। ਸਾਦੇ ਤਰੀਕੇ ਨਾਲ ਕੀਤੇ ਗਏ ਇਸ ਵਿਆਹ ’ਚ ਕੁਝ ਕਰੀਬੀ ਹੀ ਮਹਿਮਾਨ ਸ਼ਾਮਲ ਹੋਏ। ਦੱਸ ਦਈਏ ਕਿ ਇਸ ਵਿਆਹ ’ਚ ਦੋਹਾਂ ਪਰਿਵਾਰਿਕ ਮੈਂਬਰਾਂ ਵੱਲੋਂ 20-20 ਮੈਂਬਰ ਸ਼ਾਮਲ ਹੋਏ।
ਸੀਐੱਮ ਮਾਨ ਅਤੇ ਡਾ. ਗੁਰਪ੍ਰੀਤ ਕੌਰ ਲਾਵਾਂ ਲੈਂਦੇ ਹੋਏ ਸਾਦੇ ਢੰਗ ਨਾਲ ਤਿਆਰ ਹੋਏ ਸੀ ਸੀਐੱਮ ਮਾਨ: ਸੀਐੱਮ ਮਾਨ ਦੀ ਵਿਆਹ ਦੀ ਪਹਿਲੀ ਤਸਵੀਰ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਾਲ ਸਾਹਮਣੇ ਆਈ ਸੀ। ਇਸ ਤਸਵੀਰ ’ਚ ਸੀਐੱਮ ਮਾਨ ਕਾਫੀ ਸਾਦੇ ਢੰਗ ਨਾਲ ਤਿਆਰ ਹੋਏ ਦਿਖ ਰਹੇ ਸੀ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸੀਐੱਮ ਮਾਨ ਨੇ ਸਿਲਕ ਦਾ ਗੋਲਡਨ ਕਲਰ ਦਾ ਕੁਰਤਾ ਪਜਾਮਾ ਪਾਇਆ ਹੋਇਆ ਸੀ। ਦਸਤਾਰ ਪੀਲੀ ਰੰਗ ਦੀ ਸਜਾਈ ਹੋਈ ਸੀ। ਦਸਤਾਰ ’ਤੇ ਉਨ੍ਹਾਂ ਵੱਲੋਂ ਕਲਗੀ ਸਜਾਈ ਹੋਈ ਸੀ।
ਸੀਐੱਮ ਮਾਨ ਲਈ ਲੱਗਿਆ ਸਾਲੀਆਂ ਦਾ ਨਾਕਾ ਸੀਐੱਮ ਮਾਨ ਲਈ ਲੱਗਿਆ ਸਾਲੀਆਂ ਦਾ ਨਾਕਾ: ਬੇਸ਼ਕ ਸੀਐੱਮ ਮਾਨ ਵੱਲੋਂ ਵਿਆਹ ਨੂੰ ਬਹੁਤ ਹੀ ਸਾਦੇ ਢੰਦ ਨਾਲ ਕੀਤਾ ਗਿਆ ਸੀ ਪਰ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਪੂਰਾ ਕੀਤਾ ਗਿਆ। ਦੱਸ ਦਈਏ ਕਿ ਜਿਵੇਂ ਹੀ ਸੀਐੱਮ ਮਾਨ ਅਨੰਦ ਕਾਰਜ ਦੇ ਲਈ ਨਿਕਲੇ ਤਾਂ ਉਨ੍ਹਾਂ ਦੀਆਂ ਸਾਲੀਆਂ ਨੇ ਉਨ੍ਹਾਂ ਨੂੰ ਬੂਹੇ ਅੱਗੇ ਰੋਕ ਲਿਆ। ਜਿਸ ਦੀ ਵੀਡੀਓ ਵੀ ਸਾਹਮਣੇ ਆਈ। ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਸੀਐੱਮ ਮਾਨ ਲਈ ਉਨ੍ਹਾਂ ਦੀ ਸਾਲੀਆਂ ਵੱਲੋਂ ਨਾਕਾ ਲਾਇਆ ਗਿਆ। ਇਸ ਦੌਰਾਨ ਸੀਐੱਮ ਮਾਨ ਵੱਲੋਂ ਆਪਣੀ ਸਾਲੀਆਂ ਨੂੰ ਤੋਹਫੇ ਵੱਜੋਂ ਅੰਗੁਠੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਰਿਬਨ ਕੱਟ ਕੇ ਅਨੰਦ ਕਾਰਜ ਦੇ ਲਈ ਗਏ।
ਕੇਜਰੀਵਾਲ ਨੇ ਨਿਭਾਈ ਰਸਮਾਂ: ਇਸ ਵਿਆਹ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਣੇ ਪਹੁੰਚੇ ਸੀ ਜਿਨ੍ਹਾਂ ਨੇ ਭਗਵੰਤ ਮਾਨ ਦੇ ਪਿਤਾ ਨਾ ਹੋਣ ਕਾਰਨ ਵੱਡੇ ਭਰਾ ਵੱਜੋਂ ਵਿਆਹ ਦੀਆਂ ਸਾਰੀਆਂ ਰਸਮਾਂ ਅਦਾ ਕੀਤੀਆਂ।
ਸੀਐੱਮ ਮਾਨ ਦਾ ਡਾ. ਗੁਰਪ੍ਰੀਤ ਕੌਰ ਦੇ ਨਾਲ ਹੋਇਆ ਵਿਆਹ
ਅਨੰਦ ਕਾਰਜ ਦੀਆਂ ਰਮਮਾਂ ਪੂਰੀਆਂ:ਸੀਐੱਮ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਨਾਲ ਅਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਕੀਤੀਆਂ। ਇਸ ਦੌਰਾਨ ਦੋਹਾਂ ਦੇ ਚਿਹਰੇ ’ਤੇ ਵੱਖਰੀ ਖੁਸ਼ੀ ਦੇਖਣ ਨੂੰ ਮਿਲੀ।
ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਇਆ ਵਿਆਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਦਾ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਵਿਆਹ ਹੋਇਆ। ਦਰਅਸਲ, ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਿਆਹ ਦੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ 'ਚ ਹੋਣਗੀਆਂ। ਵਿਆਹ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ।
ਪਕਵਾਨ 'ਚ ਕੀ ਰਿਹਾ ਖਾਸ:ਮੁੱਖ ਮੰਤਰੀ (bhagwant mann ਦਾ ਵਿਆਹ) ਸਾਦੇ ਸਮਾਰੋਹ 'ਚ ਵਿਆਹ ਕਰਵਾਇਆ ਪਰ ਵਿਆਹ 'ਚ ਆਉਣ ਵਾਲੇ ਮਹਿਮਾਨਾਂ ਲਈ ਖਾਸ ਤਰ੍ਹਾਂ ਦੇ ਪਕਵਾਨ ਤਿਆਰ ਕੀਤਾ ਗਿਆ। ਜਿਸ ਵਿੱਚ ਕਈ ਤਰ੍ਹਾਂ ਦੇ ਸਲਾਦ ਤੋਂ ਇਲਾਵਾ ਬਿਰਯਾਨੀ ਅਤੇ ਪੁਲਾਓ ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ ਮਹਿਮਾਨਾਂ ਨੂੰ ਕਾਂਟੀਨੈਂਟਲ ਟੂ ਪੰਜਾਬ ਕਿਚਨ ਦਾ ਸਵਾਦ ਵੀ ਮਿਲਿਆ।
ਰਾਘਵ ਚੱਢਾ ਨੇ ਜਾਹਿਰ ਕੀਤੀ ਖੁਸ਼ੀ: ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਨੂੰ ਲੈ ਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਕਾਫੀ ਖੁਸ਼ ਨਜਰ ਆਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਅੱਜ ਸੀਐੱਮ ਭਗਵੰਤ ਮਾਨ ਦੇ ਲਈ ਬਹੁਤ ਖੁਸ਼ ਹਨ ਉਹ ਅੱਜ ਇੱਕ ਨਵੀਂ ਸ਼ੁਰੂਆਤ ਕਰਨ ਦੇ ਲਈ ਜਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਸੀਐੱਮ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਵਧਾਈਆਂ ਵੀ ਦਿੱਤੀਆਂ।
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਜਤਾਈ ਨਾਰਾਜ਼ਗੀ: ਭਗਵੰਤ ਮਾਨ ਦੇ ਵਿਆਹ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਡਾ. ਦਲਜੀਤ ਚੀਮਾ ਨੇ ਟਵੀਟ ਕਰਦੇ ਹੋਇਆ ਲਿਖਿਆ ਕਿ ‘ਅੱਜ ਮੇਰੇ ਯਾਰ ਦੀ ਸ਼ਾਦੀ ਹੈ, ਸੁਭਾਗ ਜੋੜੀ ਤੇ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ। ਖੁਸ਼ੀਆਂ ਮਾਣੋ, ਪਰ ਨਿੱਕਾ ਜਿਹਾ ਗਿਲਾ ਜ਼ਰੂਰ ਹੈ ਕਿ ਇੱਕ ਤਾਂ ਸਾਨੂੰ ਸੱਦਿਆ ਨਹੀਂ ਤੇ ਦੂਜਾ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ, ਠੋਕੋ ਤਾਲੀ।
ਸੀਐੱਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਂ ਦੇ ਨਾਲ ਤਸਵੀਰ
ਮਾਂ ਦੀ ਇੱਛਾ ਨੂੰ ਕੀਤਾ ਪੂਰਾ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਦੀ ਇੱਛਾ ਸੀ ਕਿ ਉਹ ਆਪਣਾ ਘਰ ਵਸਾਉਣ। ਜਿਸਦੇ ਚੱਲਦੇ ਹੁਣ ਸੀਐੱਮ ਮਾਨ ਦੀ ਇੱਛਾ ’ਤੇ ਬੂਰ ਪਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਕੁੜੀ ਉਨ੍ਹਾਂ ਦੀ ਮਾਤਾ ਅਤੇ ਭੈਣ ਨੇ ਆਪ ਚੁਣੀ ਹੈ। ਵਿਆਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ, ਪਤਨੀ ਗੁਰਪ੍ਰੀਤ ਕੌਰ ਅਤੇ ਮਾਂ ਹਰਪਾਲ ਕੌਰ ਦੀ ਤਸਵੀਰ ਵੀ ਸਾਹਮਣੇ ਆਈ। ਤਸਵੀਰ ਚ ਮਾਂ ਹਰਪਾਲ ਕੋਲ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੰਦੇ ਹੋਏ ਨਜਰ ਆ ਰਹੇ ਹਨ।
ਦੋਹਾਂ ਵਿਚਾਲੇ ਹੈ 16 ਸਾਲਾਂ ਦਾ ਫਰਕ: ਦੱਸ ਦਈਏ ਕਿ 32 ਸਾਲਾ ਗੁਰਪ੍ਰੀਤ ਕੌਰ ਭਗਵੰਤ ਮਾਨ ਤੋਂ 16 ਸਾਲ ਛੋਟੀ ਹਨ। ਦੋਵਾਂ ਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਹੋਈ ਸੀ। ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਨੇ 2015 'ਚ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਲਿਆ ਸੀ। ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਦਿਲਸ਼ਾਨ ਅਤੇ ਸੀਰਤ ਹਨ ਜੋ ਕਿ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ।
ਦੋਵਾਂ ਦੀ ਮੁਲਾਕਾਤ ਸਾਲ 2019 ਵਿੱਚ ਹੋਈ ਸੀ:ਗੁਰਪ੍ਰੀਤ ਕੌਰ ਨੇ ਸਾਲ 2013 ਵਿੱਚ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ ਸੀ। 2017 ਵਿੱਚ ਉਨ੍ਹਾਂ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਸਾਲ 2019 'ਚ ਉਨ੍ਹਾਂ ਦੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ। ਭਗਵੰਤ ਮਾਨ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਤੋਂ ਬਾਅਦ ਉਹ ਸੀਐਮ ਮਾਨ ਦੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹੇ। ਗੁਰਪ੍ਰੀਤ ਕੌਰ ਦੇ ਪਿਤਾ ਵੀ ਸਰਪੰਚ ਰਹਿ ਚੁੱਕੇ ਹਨ। ਉਨ੍ਹਾਂ ਦੀ ਪਿੰਡ ਵਿੱਚ 50 ਏਕੜ ਜੱਦੀ ਜ਼ਮੀਨ ਹੈ। ਗੁਰਪ੍ਰੀਤ ਨੂੰ ਘਰ 'ਚ ਸਾਰੇ ਪਿਆਰ ਨਾਲ ਗੋਪੀ ਕਹਿ ਕੇ ਬੁਲਾਉਂਦੇ ਹਨ।
ਪਹਿਲੀ ਪਤਨੀ ਤੋਂ ਤਲਾਕ: ਮੁੱਖ ਮੰਤਰੀ ਭਗਵੰਤ ਮਾਨ (48) ਦਾ ਆਪਣੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿੱਚ ਤਲਾਕ ਹੋ ਗਿਆ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਭਗਵੰਤ ਮਾਨ ਦੀ ਪਹਿਲੀ ਪਤਨੀ ਨਾਲ ਅਮਰੀਕਾ ਰਹਿੰਦੇ ਹਨ।
ਇਹ ਵੀ ਪੜੋ:ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ, ਜਾਣੋ ਕੌਣ ਹੈ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ?