ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ੇ ’ਤੇ ਨਕੇਲ ਕੱਸਣ ਲਈ ਡੀਸੀ ਅਤੇ ਐਸਐਸਪੀ ਦੇ ਨਾਲ ਮੀਟਿੰਗ ਸੱਦੀ ਗਈ। ਜਿਸ ’ਚ ਸੀਐੱਮ ਮਾਨ ਨੇ ਨਸ਼ੇ ’ਤੇ ਨਕੇਲ ਕੱਸਣ ਦੇ ਲਈ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ। ਇਸ ਸਬੰਧੀ ਸੀਐੱਮ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ।
ਸੀਐੱਮ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਡੀਸੀ ਅਤੇ ਐਸਐਸਪੀ ਦੇ ਨਾਲ ਮੀਟੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਐਸਐਸਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਾ ਜਾਵੇ।
ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਖਿਲਾਫ ਉਨ੍ਹਾਂ ਵੱਲੋਂ ਵੱਡੀ ਜੰਗ ਛੇੜੀ ਜਾ ਰਹੀ ਹੈ। ਨਸ਼ੇ ਦੇ ਵਪਾਰ ’ਤੇ ਫੁੱਲ ਸਟਾਪ ਲੱਗਣ ਤੱਕ ਉਹ ਨਹੀਂ ਰੁਕਣਗੇ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਵੱਡੇ ਪੱਧਰ ’ਤੇ ਯੋਜਨਾ ਬਣਾਈ ਜਾ ਰਹੀ ਹੈ।