ਪੰਜਾਬ

punjab

ETV Bharat / city

ਮਾਨ ਸਰਕਾਰ ਦਾ ਫੈਸਲਾ: MSP ’ਤੇ ਖਰੀਦੀ ਜਾਵੇਗੀ ਮੂੰਗ ਦੀ ਫਸਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਹੋਰ ਇਤਿਹਾਸਿਕ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਫਸਲ ਤੋਂ ਬਾਅਦ ਮੂੰਗ ਦੀ ਫਸਲ ਨੂੰ ਵੀ ਐਮਐਸਪੀ ਦੇ ਨਾਲ ਖਰੀਦੇਗੀ। ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ।

By

Published : May 6, 2022, 10:32 AM IST

Updated : May 6, 2022, 1:25 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਐਕਸ਼ਨ ਮੁਡ ’ਚ ਹੈ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਕਈ ਵੱਡੇ ਅਤੇ ਅਹਿਮ ਫੈਸਲੇ ਲਏ ਜਾ ਰਹੇ ਹਨ। ਇਸੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਫੈਸਲੇ ਮੁਤਾਬਿਕ ਪੰਜਾਬ ਸਰਕਾਰ ਕਿਸਾਨਾਂ ਦੀ ਮੂੰਗ ਦੀ ਫਸਲ ਨੂੰ ਐਮਐਸਪੀ ’ਤੇ ਖਰੀਦੇਗੀ।

ਐਮਐਸਪੀ ’ਤੇ ਖਰੀਦੀ ਜਾਵੇਗੀ ਮੂੰਗ ਦੀ ਫਸਲ: ਸੀਐੱਮ ਮਾਨ ਨੇ ਕਿਹਾ ਹੈ ਕਿ ਮੂੰਗੀ ਦੀ ਫਸਲ ਵੰਢਣ ਤੋਂ ਬਾਅਦ ਕਿਸਾਨ ਬਾਸਮਤੀ ਅਤੇ ਝੋਨੇ ਦੇ 126 ਬੀਜ਼ ਦੀ ਬਿਜਾਈ ਕਰ ਸਕਦੇ ਹਨ। ਇਸ ਨਾਲ ਕਿਸਾਨਾਂ ਨੂੰ ਦੁਗਣਾ ਫਾਇਦਾ ਹੋਵੇਗਾ। ਮਾਨ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ। ਦੱਸ ਦਈਏ ਕਿ ਕਣਕ ਅਤੇ ਝੋਨੇ ਦੇ ਵਿਚਾਲੇ ਸਰਕਾਰ ਵੱਲੋਂ ਇੱਕ ਹੋਰ ਫਸਲ ਨੂੰ ਐਮਐਸਪੀ ਤੇ ਖਰੀਦਣ ਦੀ ਪਹਿਲ ਕੀਤੀ ਗਈ ਹੈ। ਮਾਨ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਕਿਸਾਨਾਂ ਦੇ ਲਈ ਇਤਿਹਾਸਿਕ ਫੈਸਲਾ ਹੈ।

ਸੀਐੱਮ ਦੀ ਕਿਸਾਨਾਂ ਨੂੰ ਅਪੀਲ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਫਸਲੀ ਵਿਭਿੰਨਤਾ ਵੱਲ ਨੂੰ ਕਦਮ ਵਧਾਉਣ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਹੈ।

MSP ’ਤੇ ਖਰੀਦੀ ਜਾਵੇਗੀ ਮੂੰਗ ਦੀ ਫਸਲ

ਬੀਤੇ ਦਿਨ ਸੀਐੱਮ ਮਾਨ ਨੇ ਦਿੱਤਾ ਸੀ ਕਿਸਾਨਾਂ ਨੂੰ ਆਫਰ:ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸਾਨਾਂ ਦੇ ਮੁੱਦੇ ’ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਝੋਨੇ ਅਤੇ ਕਣਕ ਦੇ ਫਸਲੀ ਚੱਕਰ ’ਚ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਉਥੋਂ ਬਾਹਰ ਕੱਢਣਾ ਬੇਹੱਦ ਜ਼ਰੂਰੀ ਹੈ। ਕਣਕ ਦੀ ਫਸਲ ਤੋਂ ਬਾਅਦ 55 ਦਿਨ ਲਈ ਮੂੰਗੀ ਹੁੰਦੀ ਹੈ, ਜੇਕਰ ਕਿਸਾਨ ਮੂੰਗੀ ਲਾਉਣਗੇ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਐੱਮਐੱਸਪੀ ਦੇਵੇਗੀ। ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਜੇਕਰ ਬਾਸਮਤੀ ਵੱਲ ਕਿਸਾਨ ਰੁਝਾਨ ਵਧਾਉਣਗੇ ਤਾਂ ਉਸ ’ਤੇ ਵੀ ਪੰਜਾਬ ਸਰਕਾਰ ਉਨ੍ਹਾਂ ਨੂੰ ਐੱਮਐੱਸਪੀ ਦੇਵੇਗੀ।

ਇਹ ਵੀ ਪੜੋ:ਕਿਸਾਨਾਂ ਦੀ ਪੰਜਾਬ ਦੇ ਮੰਤਰੀ ਨੂੰ ਚਿਤਾਵਨੀ, ਜਾਣੋ ਕਿਉਂ...

Last Updated : May 6, 2022, 1:25 PM IST

ABOUT THE AUTHOR

...view details