ਮੋਹਾਲੀ:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀਡੀਓ ਕਾਨਫਰੰਸ ਜ਼ਰੀਏ ਜੁੜੇ। ਇਸ ਦੌਰਾਨ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਵੱਲੋਂ ਵਿਧਾਇਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ।
ਇਹ ਵੀ ਪੜੋ:'ਮਾਨ' ਦੀ ਟੀਮ, ਹਰ ਵਰਗ ਨੂੰ ਦਿੱਤੀ ਮੰਤਰੀ ਮੰਡਲ ’ਚ ਥਾਂ, ਜਾਣੋਂ ਕੌਣ ਕਿੰਨਾ ਅਮੀਰ
ਲੋਕਾਂ ਨੇ ਸਾਡੇ ’ਤੇ ਜਤਾਇਆ ਵਿਸ਼ਵਾਸ਼
ਇਸ ਮੌਕੇ ਭਗਵੰਤ ਮਾਨ ਨੇ ਸਬੰਧੋਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡੇ ਬਹੁਮਤ ਨਾਲ ਜਤਾਇਆ ਹੈ, ਜਿਸ ਕਾਰਨ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਮਸਲੇ ਹੱਲ ਕਰੀਏ। ਮਾਨ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਅਸੀਂ ਕਈ ਥਾਈਂ ਪ੍ਰਚਾਰ ਨਹੀਂ ਕਰ ਸਕੇ ਫੇਰ ਵੀ ਲੋਕਾਂ ਨੇ ਸਾਡੇ ’ਤੇ ਵਿਸ਼ਵਾਸ਼ ਜਤਾਇਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਪਿੰਡ, ਹਰ ਮਹੱਲੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾ ਸੁਣੀਏ ਤੇ ਉਹਨਾਂ ਦਾ ਹੱਲ ਕਰੀਏ। ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਧਾਇਕ ਨੇ ਇਹ ਨਹੀਂ ਸੋਚਣਾ ਕੀ ਇਸ ਪਿੰਡ ਵਿੱਚੋਂ ਸਾਨੂੰ ਘੱਟ ਵੋਟਾਂ ਪਈਆਂ ਹਨ ਜਾਂ ਇਹ ਕਾਂਗਰਸ ਤੇ ਅਕਾਲੀ ਹਨ, ਅਸੀਂ ਸਭ ਦੀ ਮਦਦ ਕਰਨੀ ਹੈ।
ਅਸੀਂ ਬਦਲਾਖੋਰੀ ਦੀ ਨੀਤੀ ਨਹੀਂ ਰੱਖਣੀ
ਮਾਨ ਨੇ ਕਿਹਾ ਕਿ ਅਸੀਂ ਬਦਲਾਖੋਰੀ ਦੀ ਨੀਤੀ ਨਹੀਂ ਰੱਖਣੀ, ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਸਾਰੇ ਪੰਜਾਬ ਲਈ ਹੀ ਕੰਮ ਕਰਨਾ ਹੈ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਹਨਾਂ ਦਾ ਅਸੀਂ ਹੱਲ ਕਰਨਾ ਹੈ ਤੇ ਕਿਸੇ ਨਾਲ ਕੋਈ ਵੈਰ ਨਹੀਂ ਰੱਖਣਾ ਹੈ।
ਇਹ ਵੀ ਪੜੋ:ਕਿਸਾਨ ਆਗੂ ਦਾ ਵੱਡਾ ਬਿਆਨ, ਕਿਹਾ-ਨਰਮੇ ਖ਼ਰਾਬੇ ਦਾ ਮੁਆਵਜ਼ਾ ਆਪ ਨੇ ਨਹੀਂ ਕਾਂਗਰਸ ਸਰਕਾਰ ਨੇ ਕੀਤਾ ਸੀ ਜਾਰੀ
ਭਗਵੰਤ ਮਾਨ ਨੇ ਕਿਹਾ ਕਿ ਹਰ ਇੱਕ ਵਿਧਾਇਕ ਬਹੁਤ ਵੱਡੇ ਵੋਟਾਂ ਦੇ ਅੰਤਰ ਨਾਲ ਜਿੱਤਿਆ ਹੈ, ਤੇ ਸਾਡੇ ਉੱਤੇ ਤਕਰੀਬਨ ਡੇਢ ਕਰੋੜ ਲੋਕਾਂ ਨੇ ਵਿਸ਼ਵਾਸ਼ ਜਤਾਇਆ ਹੈ, ਜਿਹਨਾਂ ਨੇ ਵਿਸ਼ਵਾਸ਼ ਨੂੰ ਅਸੀਂ ਕੈਮ ਰੱਖਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਹੋਰ ਕਿਸੇ ਨੂੰ ਕੋਈ ਧਮਕੀ ਜਾਂ ਡਰਾਉਣਾ ਨਹੀਂ ਹੈ ਅਸੀਂ ਮਸਲੇ ਦਾ ਹੱਲ ਕਰਨਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਥੇ ਹੱਲ ਨਹੀਂ ਹੁੰਦਾ ਤਾਂ ਚੰਡੀਗੜ੍ਹ ਦੱਸੋ, ਅਸੀਂ ਉਸ ਦਾ ਇੱਥੋਂ ਹੱਲ ਕਰਾਂਗੇ। ਮਾਨ ਨੇ ਕਿਹਾ ਕਿ ਪਹਿਲਾ ਕਾਫੀ ਧੱਕਾ ਹੁੰਦਾ ਆਇਆ ਹੈ, ਹੁਣ ਇਹ ਬੰਦ ਹੋ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਤੁਹਾਡੇ ਕੋਲ ਬੁਹਤ ਸਾਰੇ ਲੋਕ ਆਉਣਗੇ ਜੋ ਕਹਿਣਗੇ ਕਿ ਸਾਡੇ ਪੁੱਤ ਜਾ ਧੀ ਦੀ ਸ਼ਿਫਾਰਿਸ਼ ਕਰ ਦਿਓ, ਜੇਕਰ ਤੁਸੀਂ ਉਸ ਦਾ ਮਦਦ ਕੀਤੀ ਤਾਂ ਤੁਸੀਂ ਕਿਸੇ ਹੋਰ ਦਾ ਹੱਕ ਖੋਹ ਲਵੋਗੇ, ਹੋ ਸਕਦਾ ਹੈ ਜਿਸ ਦਾ ਤੁਸੀਂ ਹੱਕ ਖੋਹਿਆ ਹੋਵੇ ਉਸ ਨੇ ਤੁਹਾਨੂੰ ਵੋਟ ਪਾਈ ਹੋਵੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧੱਕਾ ਕਰਨ ਵਾਸਤੇ ਨਹੀਂ ਬਣੀ, ਜਿਸ ਕਾਰਨ ਅਸੀਂ ਸੱਚ ਦਾ ਸਾਥ ਦੇਣਾ ਹੈ।
ਦਿੱਲੀ ਵਿੱਚ ਵਿਧਾਇਕਾਂ ਦਾ ਹੁੰਦੈ ਸਰਵੇ
ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਵਿਧਾਇਕਾਂ ਦਾ ਸਰਵੇ ਹੁੰਦਾ ਹੈ, ਜਿਸ ਦੇ ਅਧਾਰ ’ਤੇ ਹੀ ਉਸ ਨੁੂੰ ਟਿਕਟ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਵਿਧਾਇਕਾਂ ਨੂੰ ਪਤਾ ਵੀ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਇਸ ਵਾਰ 20 ਤੋਂ 22 ਵਿਧਾਇਕਾਂ ਦੀਆਂ ਟਿਕਟਾਂ ਬਦਲ ਦਿੱਤੀਆਂ ਗਈਆਂ ਸਨ, ਕਿਉਂਕਿ ਉਹਨਾਂ ਦੀ ਰਿਪੋਰਟ ਕੁਝ ਕੁ ਨੈਗੇਟਿਵ ਆਈ ਸੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕਿਸੇ ਦੀ ਵੀ ਸੀਟ ਪੱਕੀ ਨਹੀਂ ਹੈ ਜੇਕਰ ਕੋਈ ਸਹੀ ਕੰਮ ਕਰੇਗਾ ਤਾਂ ਉਹ ਆਪਣੀ ਸੀਟ ਪੱਕੀ ਕਰ ਸਕਦਾ ਹੈ।
ਹਰ ਹਲਕੇ ਵਿੱਚ ਖੋਲ੍ਹੋ ਆਪਣੇ ਦਫ਼ਤਰ
ਭਗਵੰਤ ਮਾਨ ਨੇ ਵਿਧਾਇਕਾਂ ਨੂੰ ਕਿਹਾ ਕਿ ਹਰ ਕੋਈ ਸਮੇਂ ਦਾ ਪਾਬੰਧ ਰਹੇ, ਕੋਈ ਵੀ ਆਪਣੇ ਦਫ਼ਤਰ ਵਿੱਚ ਲੇਟ ਨਾ ਪਹੁੰਚੇ। ਉਹਨਾਂ ਨੇ ਕਿਹਾ ਕਿ ਹਰ ਕੋਈ ਆਪਣੇ-ਆਪਣੇ ਹਲਕੇ, ਕਸਬੇ ਵਿੱਚ ਦਫ਼ਤਰ ਖੋਲ੍ਹੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਣ। ਮਾਨ ਨੇ ਕਿਹਾ ਕਿ ਜੋ ਸਮੇਂ ਦਾ ਪਾਬੰਧ ਹੁੰਦਾ ਹੈ ਤਾਂ ਸਮਾਂ ਉਸ ਦੀ ਕਦਰ ਕਰਦਾ ਹੈ। ਉਹਨਾਂ ਨੇ ਕਿਹਾ ਕਿ 70 ਸਾਲ ਤੋਂ ਉਲਝੀ ਤੰਦ ਨੂੰ ਹੱਲ ਕਰਨ ਲਈ ਸਾਨੂੰ 18-18 ਘੰਟੇ ਕੰਮ ਕਰਨਾ ਪਵੇਗਾ ਤਾਂ ਹੀ ਇਹ ਪੰਜਾਬ ਮੁੜ ਤੋਂ ਰੰਗਲਾ ਬਣ ਸਕਦਾ ਹੈ।
ਵਿਰੋਧੀ ਬਹੁਤ ਕੁਝ ਕਰਨਗੇ
ਮਾਨ ਨੇ ਕਿਹਾ ਕਿ ਵਿਰੋਧੀ ਸਾਨੂੰ ਤੋੜਨ ਲਈ ਬਹੁਤ ਕੁਝ ਕਰਨਗੇ, ਪਰ ਅਸੀਂ ਅੱਖਾਂ ਨਾਲ ਦੇਖਕੇ ਹੀ ਉਸ ਉੱਤੇ ਵਿਸ਼ਵਾਸ਼ ਕਰਨਾ ਹੈ, ਤੇ ਮੈਂ ਵੀ ਇੱਦਾਂ ਹੀ ਕਰਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਦੇ ਸੁਖ ਦੁਖ ਵਿੱਚ ਉਹਨਾਂ ਨੇ ਨਾਲ ਖੜ੍ਹਨਾ ਹੈ ਤੇ ਉਹਨਾਂ ਦੀ ਮਦਦ ਕਰਨੀ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਵੀ ਕੀਤਾ ਸਬੰਧੋਨ
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ 'ਆਪ' ਵਿਧਾਇਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰਾ ਦੇਸ਼ ਭਗਵੰਤ ਮਾਨ ਅਤੇ ਉਸ ਦੇ ਕੰਮਾਂ ਦੀ ਗੱਲ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਕਤੂਬਰ ਵਿੱਚ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਅਜੇ ਤਕ ਨਹੀਂ ਮਿਲਿਆ ਸੀ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦੇ ਹੀ ਜਾਰੀ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਚੈੱਕ ਮਿਲ ਜਾਣਗੇ ਇਹ ਬਹੁਤ ਵੱਡਾ ਕੰਮ ਹੈ। 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਰਕਾਰ ਬਣਾਉਣ ਦੇ 3 ਦਿਨਾਂ 'ਚ ਚੰਗਾ ਕੰਮ ਕੀਤਾ ਹੈ।
ਹੈਲਪਲਾਈਨ ਨੰਬਰ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਰਾਹ
ਕੇਜਰੀਵਾਲ ਨੇ ਕਿਹਾ ਕਿ ਜੋ ਤੁਸੀਂ ਹੈਲਪਲਾਈਨ ਨੰਬਰ ਜਾਰੀ ਕਰਨ ਜਾ ਰਹੇ ਹੋ ਉਹ ਦਿੱਲੀ ਵਾਂਗ ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰ ਖ਼ਤਮ ਕਰ ਦੇਵੇਗੀ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਇਸ ਹੈਲਪਲਾਈਨ ਨੰਬਰ ਨਾਲ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ ਹੁਣ ਪੰਜਾਬ ਵਿੱਚ ਵੀ ਖ਼ਤਮ ਹੋ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਤੁਸੀਂ ਪਹਿਲੀ ਕੈਬਨਿਟ ਵਿੱਚ 25000 ਨੌਕਰੀਆਂ ਦੇਣ ਦਾ ਫੈਸਲਾ ਕੀਤਾ ਹੈ ਜੋ ਕਿ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ, ਇਸ ਨਾਲ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ।
ਭਾਜਪਾ ਕਲੇਸ਼ ਕਾਰਨ ਨਹੀਂ ਬਣਾ ਸਕੀ ਸਰਕਾਰ
ਕੇਜਰੀਵਾਲ ਨੇ ਕਿਹਾ ਕਿ 4 ਸੂਬਿਆ 'ਚ ਜਿੱਤ ਹਾਸਲ ਕਰਨ ਵਾਲੀ ਭਾਜਪਾ ਪਾਰਟੀ ਅੰਦਰੂਨੀ ਕਲੇਸ਼ ਕਾਰਨ ਹੁਣ ਤੱਕ ਸਰਕਾਰ ਨਹੀਂ ਬਣਾ ਸਕੀ, ਜਦਕਿ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ ਰਲ ਕੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਤੁਹਾਡਾ ਸਾਥ ਦੇਣ ਲਈ ਮੈਂ ਤੁਹਾਡੇ ਵੱਡੇ ਭਰਾ ਵਾਂਗ ਹਾਂ।
ਇਹ ਵੀ ਪੜੋ:ਮਾਨ ਸਰਕਾਰ ’ਚ ਗਰਮੀ ਆਉਣ ਤੋਂ ਪਹਿਲਾਂ ਹੋਇਆ ਪੰਜਾਬ ਦਾ ਮੌਸਮ ਗਰਮ, ਬਿਜਲੀ ਸਕੰਟ ਦੀ ਆਹਟ
ਹਰ ਇੱਕ ਮੰਤਰੀ ਨੂੰ ਮਿਲੇਗਾ ਟਾਰਗੇਟ
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹਰ ਇੱਕ ਮੰਤਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਾਰਗੇਟ ਦਿੱਤਾ ਜਾਵੇਗਾ ਕਿ ਉਸ ਨੇ ਇੰਨੇ ਦਿਨਾਂ ਵਿੱਚ ਇੰਨਾ ਕੰਮ ਕਰਨਾ ਹੈ, ਜੇਕਰ ਉਸ ਨੇ ਕੰਮ ਪੂਰਾ ਨਹੀਂ ਕੀਤਾ ਤਾਂ ਉਸ ਦਾ ਫੈਸਲਾ ਸਰਕਾਰ ਨਹੀਂ ਬਲਕਿ ਜਨਤਾ ਹੀ ਕਰੇਗੀ। ਉਹਨਾਂ ਨੇ ਕਿਹਾ ਕਿ ਜੇਕਰ ਮੰਤਰੀ ਕੰਮ ਪੂਰਾ ਨਹੀਂ ਕਰੇਗਾ ਤਾਂ ਮੰਤਰੀ ਬਦਲ ਦਿੱਤਾ ਜਾਵੇ, ਇਹ ਫੈਸਲਾ ਔਖਾ ਤਾਂ ਹੋਵੇਗਾ, ਪਰ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਖੁਦ ਵੀ ਟਾਰਗੇਟ ਨਾਲ ਹੀ ਕੰਮ ਕਰਨਗੇ।
ਕੇਜਰੀਵਾਲ ਨੇ ਕਿਹਾ ਕਿ ਕੁਝ ਵਿਧਾਇਕ ਅਜਿਹੇ ਹਨ ਜਿਹਨਾਂ ਦਾ ਪਿਛੋਕੜ ਬਹੁਤ ਸਧਾਰਨ ਹੈ, ਜਿਹਨਾਂ ਨੇ ਵੱਡੇ-ਵੱਡੇ ਚਿਹਰਿਆ ਨੂੰ ਹਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਤੁਸੀਂ ਨਹੀਂ ਜਨਤਾ ਨੇ ਹਰਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਅਜਿਹਾ ਨਾ ਸੋਚੇ ਕਿ ਉਸ ਦਾ ਹੱਕ ਉਸ ਨੂੰ ਨਹੀਂ ਮਿਲਿਆ, ਇਸ ਕਦੇ ਵੀ ਖਿਆਲ ਮਨ ਵਿੱਚ ਨਾ ਲਿਆਂਦਾ ਜਾਵੇ, ਸਿਰਫ਼ ਕੰਮ ਕੀਤਾ ਜਾਵੇ ਤਾਂ ਜੋ ਆਪਣਾ ਰੁਤਬਾ ਹੋਰ ਕਾਇਮ ਕੀਤਾ ਜਾ ਸਕੇ।
ਨਾਰਾਜ਼ ਵਿਧਾਇਕਾਂ ਨੂੰ ਕੇਜਰੀਵਾਲ ਦੀ ਚਿਤਾਵਨੀ
ਕੇਜਰੀਵਾਲ ਨੇ ਕਿਹਾ ਕਿ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮੈਂ ਮੰਤਰੀ ਨਹੀਂ ਬਣਿਆ, ਮੇਰਾ ਇਸ ’ਤੇ ਹੱਕ ਸੀ। ਉਹਨਾਂ ਨੇ ਕਿਹਾ ਕਿ ਸਾਡੇ 92 ਵਿਧਾਇਕ ਹਨ, ਹਰ ਕੋਈ ਮੰਤਰੀ ਨਹੀਂ ਬਣ ਸਕਦਾ ਸਿਰਫ਼ 17 ਹੀ ਮੰਤਰੀ ਬਣਨਗੇ। ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਵਿਧਾਇਕ ਮੰਤਰੀ ਤੋਂ ਘੱਟ ਨਹੀਂ ਹੈ, ਅਸੀਂ ਇੱਕ ਟੀਮ ਵਾਂਗ ਕੰਮ ਕਰਨਾ ਹੈ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਲਈ ਸੋਚਣ ਲੱਗ ਗਏ ਤਾਂ ਪੰਜਾਬ ਹਾਰ ਜਾਵੇਗਾ ਤੇ ਅਸੀਂ ਇਮਾਨਦਾਰੀ ਨਾਲ ਹੀ ਕੰਮ ਕਰਨਾ ਹੈ।
ਭ੍ਰਿਸ਼ਟਾਚਾਰ ਨਹੀਂ ਕਰਾਂਗੇ ਬਰਦਾਸ਼ਤ
ਕੇਜਰੀਵਾਲ ਨੇ ਵਿਧਾਇਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਹਰ ਇੱਕ ਗਲਤੀ ਬਰਦਾਸ਼ਤ ਕਰ ਸਕਦੇ ਹਾਂ, ਪਰ ਭ੍ਰਿਸ਼ਟਾਚਾਰੀ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਅਜਿਹੀ ਕੋਈ ਸ਼ਿਕਾਇਤ ਮਿਲੀ ਤਾਂ ਨਾਲ ਦੀ ਨਾਲ ਉਸ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ ਤੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।