ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਐਕਸ਼ਨ ਮੂਡ ’ਚ ਹਨ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕਈ ਵੱਡੇ-ਵੱਡੇ ਫੈਸਲੇ ਲਏ ਜਾ ਰਹੇ ਹਨ। ਸੀਐੱਮ ਭਗਵੰਤ ਮਾਨ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਮਕਸਦ ਦੇ ਨਾਲ ਜੇਲ੍ਹਾਂ ਚ ਵੀਆਈਪੀ ਕਲਚਰ ਖਤਮ ਕਰਨ ਦਾ ਫੈਸਲਾ ਲਿਆ ਹੈ।
ਜੇਲ੍ਹਾਂ ’ਚ ਵੀਆਈਪੀ ਕਲਚਰ ਖਤਮ: ਸੀਐੱਮ ਮਾਨ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਚ ਵੀਆਈਪੀ ਕਲੱਚਰ ਨੂੰ ਖਤਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੀਐੱਮ ਮਾਨ ਜੇਲ੍ਹਾਂ ਚ ਮਿਲਣ ਵਾਲੇ ਮੋਬਾਇਲਾਂ ਨੂੰ ਲੈ ਕੇ ਵੀ ਸਖਤ ਹੈ। ਸੀਐੱਮ ਮਾਨ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਚ ਸਰਚ ਡ੍ਰਾਈਵ ਚਲਾਈ ਗਈ ਸੀ ਜਿਸ ’ਚ 710 ਮੋਬਾਇਲ ਫੋਨ ਫੜੇ ਗਏ ਹਨ।
ਜੇਲ੍ਹਾਂ ’ਚ ਖਤਮ ਕੀਤਾ ਵੀਆਈਪੀ ਕਲਚਰ ਜੇਲ੍ਹਾਂ ਚ ਮਿਲਣ ਵਾਲੇ ਮੋਬਾਇਲਾਂ ਨੂੰ ਲੈ ਕੇ ਸਖਤ ਮਾਨ ਸਰਕਾਰ: ਦੂਜੇ ਪਾਸੇ ਸੀਐੱਮ ਭਗਵੰਤ ਮਾਨ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੀਆਂ ਜੇਲ੍ਹਾਂ ਚ 710 ਮੋਬਾਇਲ ਬਰਾਮਦ ਹੋਏ ਹਨ। ਪਰ ਹੁਣ ਜੇਲ੍ਹਾਂ ਦੇ ਅੰਦਰ ਕਾਲੇ ਕਾਰੋਬਾਰ ਨਹੀਂ ਚੱਲਣ ਦਿੱਤਾ ਜਾਵੇਗਾ। ਸੀਐੱਮ ਮਾਨ ਨੇ ਦੱਸਿਆ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਹੁਣ ਸੁਧਾਰ ਘਰ ਅਸਲ ਮਾਇਨੇ ’ਚ ਅਪਰਾਧੀਆਂ ਨੂੰ ਸੁਧਾਰੇਗਾ।
ਇਸ ਤੋਂ ਪਹਿਲਾਂ ਸੀਐੱਮ ਮਾਨ ਵੱਲੋਂ ਕਈ ਦਿੱਗਜ਼ ਆਗੂਆਂ ਦੀ ਸੁਰੱਖਿਆ ਚ ਕਟੌਤੀ ਵੀ ਕੀਤੀ ਗਈ ਹੈ ਅਤੇ ਸੁਰੱਖਿਆ ਨੂੰ ਵਾਪਸ ਵੀ ਲਈ ਗਈ ਹੈ। ਜਿਨ੍ਹਾਂ ’ਚ ਕਈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਬੀਜੇਪੀ ਲੀਡਰਾਂ ਦੇ ਨਾਂ ਸ਼ਾਮਲ ਸੀ। ਹੁਣ ਸੀਐੱਮ ਮਾਨ ਵੱਲੋਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਮਕਸਦ ਦੇ ਨਾਲ ਉਨ੍ਹਾਂ ਵੱਲੋਂ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਸਿਆਸੀ ਆਗੂਆਂ ਦੀ ਸੁਰੱਖਿਆ ’ਚ ਕਟੌਤੀ ਅਤੇ ਵਾਪਸ ਲੈਣ ’ਤੇ ਕੀਤੀ ਗਈ ਹੈ।
ਵੀਆਈਪੀ ਕਲਚਰ ’ਤੇ ਮਾਨ ਦਾ ਐਕਸ਼ਨ:ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵੀਆਈਪੀ ਸੁਰੱਖਿਆ ਉੱਤੇ ਕੈਂਚੀ ਚਲਾਉਂਦੇ ਹੋਏ ਪੰਜਾਬ ਦੇ 8 ਲੀਡਰਾਂ ਦੀ ਸੁਰੱਖਿਆ 'ਚ ਭਾਰੀ ਕਟੌਤੀ ਕੀਤੀ ਗਈ ਸੀ। ਇਨ੍ਹਾਂ ਆਗੂਆਂ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹਨ। ਸੁਰੱਖਿਆ ਵਿਚ ਕਟੌਤੀ ਤੋਂ ਬਾਅਦ 127 ਪੁਲਿਸ ਮੁਲਾਜ਼ਮਾਂ ਅਤੇ 9 ਪਾਇਲਟ ਵਾਹਨਾਂ ਨੂੰ ਵਾਪਸ ਲੈ ਲਿਆ ਗਿਆ। ਮਾਨ ਸਰਕਾਰ ਦਾ ਕਹਿਣਾ ਹੈ ਕਿ ਜਨਤਾ ਦੀ ਸੁਰੱਖਿਆ ਲਈ ਹੁਣ ਉਨ੍ਹਾਂ ਨੂੰ ਵਾਪਸ ਥਾਣੇ ਲਿਜਾਇਆ ਜਾਵੇਗਾ।
ਇਹ ਵੀ ਪੜੋ:ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ ਪੰਜਾਬ, ਹਰਸਿਮਰਤ ਕੌਰ ਬਾਦਲ ਦੀ ਭਗਵੰਤ ਮਾਨ ਨੂੰ ਅਪੀਲ