ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪ ਵਿਧਾਇਕਾਂ ਨਾਲ ਇੱਕ ਵਰਚੁਅਲ ਮੀਟਿੰਗ ਕਰਨਗੇ। ਇਸ ਦੌਰਾਨ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ।
ਇਹ ਵੀ ਪੜੋ:ਮਾਨ ਸਰਕਾਰ ’ਚ ਗਰਮੀ ਆਉਣ ਤੋਂ ਪਹਿਲਾਂ ਹੋਇਆ ਪੰਜਾਬ ਦਾ ਮੌਸਮ ਗਰਮ, ਬਿਜਲੀ ਸਕੰਟ ਦੀ ਆਹਟ
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕਾਂ ਨਾਲ ਮੀਟਿੰਗ (Meeting with MLAs) ਕਰ ਵਿਕਾਸ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਰਟੀ ਦੀਆਂ ਗਾਈਡਲਾਈਨਜ਼ ਬਾਰੇ ਵਿਧਾਇਕਾਂ ਨਾਲ ਚਰਚਾ ਹੋਵੇਗੀ ਤੇ ਨਵੇਂ ਮੰਤਰੀ ਨੂੰ ਪਾਰਟੀ ਦੇ ਪਹਿਲੇ ਕੰਮਾਂ ਬਾਰੇ ਨਿਰਦੇਸ਼ ਦਿੱਤੇ ਜਾਣਗੇ। ਇਸ ਮੌਕੇ ਸਭ ਤੋਂ ਪਹਿਲਾਂ ਕਿਹੜੇ ਕੰਮਾਂ ਨੂੰ ਤਰਜੀਹ ਦਿੱਤੀ ਜਾਣੀ ਹੈ ਉਸ ਸਬੰਧੀ ਖ਼ਾਸ ਚਰਚਾ ਕੀਤੀ ਜਾਵੇਗੀ।
ਇਹ ਵੀ ਪੜੋ:'ਮਾਨ' ਦੀ ਟੀਮ, ਹਰ ਵਰਗ ਨੂੰ ਦਿੱਤੀ ਮੰਤਰੀ ਮੰਡਲ ’ਚ ਥਾਂ, ਜਾਣੋਂ ਕੌਣ ਕਿੰਨਾ ਅਮੀਰ
ਬੀਤੇ ਦਿਨ 10 ਮੰਤਰੀਆਂ ਨੇ ਚੁੱਕੀ ਸੀ ਸਹੁੰ
ਦੱਸ ਦਈਏ ਕਿ ਸੀਐੱਮ ਭਗਵੰਤ ਮਾਨ ਦੇ 10 ਮੰਤਰੀਆਂ ਨੇ ਬੀਤੇ ਦਿਨ ਸਹੁੰ ਚੁੱਕੀ (10 ministers take oath in Punjab CM Bhagwant Mann's cabinet) ਸੀ। ਰਾਜਭਵਨ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 10 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਸੀ।
ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ
- ਹਰਪਾਲ ਸਿੰਘ ਚੀਮਾ, ਵਿਧਾਨ ਸਭਾ ਹਲਕਾ ਦਿੜ੍ਹਬਾ
- ਗੁਰਮੀਤ ਸਿੰਘ ਮੀਤ ਹੇਅਰ, ਵਿਧਾਨ ਸਭਾ ਹਲਕਾ ਬਰਨਾਲਾ
- ਡਾ. ਬਲਜੀਤ ਕੌਰ, ਵਿਧਾਨ ਸਭਾ ਹਲਕਾ ਮਲੋਟ
- ਹਰਭਜਨ ਸਿੰਘ ਈ. ਟੀ. ਓ., ਵਿਧਾਨ ਸਭਾ ਹਲਕਾ ਜੰਡਿਆਲਾ
- ਡਾ. ਵਿਜੈ ਸਿੰਗਲਾ, ਵਿਧਾਨ ਸਭਾ ਹਲਕਾ ਮਾਨਸਾ
- ਲਾਲ ਚੰਦ ਕਟਾਰੂਚੱਕ, ਵਿਧਾਨ ਸਭਾ ਹਲਕਾ ਭੋਆ
- ਕੁਲਦੀਪ ਸਿੰਘ ਧਾਲੀਵਾਲ, ਵਿਧਾਨ ਸਭਾ ਹਲਕਾ ਅਜਨਾਲਾ
- ਲਾਲਜੀਤ ਸਿੰਘ ਭੁੱਲਰ, ਵਿਧਾਨ ਸਭਾ ਹਲਕਾ ਪੱਟੀ
- ਬ੍ਰਹਮ ਸ਼ੰਕਰ ਜਿੰਪਾ, ਵਿਧਾਨ ਸਭਾ ਹਲਕਾ ਹੁਸ਼ਿਆਰਪੁਰ
- ਹਰਜੋਤ ਸਿੰਘ ਬੈਂਸ, ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ
ਕੇਜਰੀਵਾਲ ਨੇ ਦਿੱਤੀ ਸੀ ਵਧਾਈ
ਮੁੱਖ ਮੰਤਰੀ ਕੇਜਰੀਵਾਲ ਨੇ ਪੰਜਾਬ ਦੇ ਨਵੇਂ ਮੰਤਰੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਸੀ ਕਿ ‘ਪੰਜਾਬ ਦੇ ਸਾਰੇ ਨਵੇਂ ਮੰਤਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਪੰਜਾਬ ਦੇ ਲੋਕਾਂ ਨੂੰ ਤੁਹਾਡੇ ਸਾਰਿਆਂ ਤੋਂ ਬਹੁਤ ਉਮੀਦਾਂ ਹਨ। ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰੋ, ਪ੍ਰਮਾਤਮਾ ਤੁਹਾਡੇ ਨਾਲ ਹੈ।’
ਇਹ ਵੀ ਪੜੋ:ਨੌਜਵਾਨਾਂ ਨੂੰ 25 ਹਜਾਰ ਨੌਕਰੀਆਂ ਦਾ ਫੈਸਲਾ, ਵਿਧਾਨਸਭਾ ਵਿੱਚ ਮਤਾ ਰੱਖੇਗੀ ਸਰਕਾਰ