ਪੰਜਾਬ

punjab

ETV Bharat / city

ਪੰਜਾਬੀਓ ਝੂਠੀਆਂ ਖ਼ਬਰਾਂ ਤੋਂ ਰਹੋ ਸਾਵਧਾਨ ! - ਸਾਵਧਾਨ

ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਫਰਜੀ ਖ਼ਬਰਾਂ ਫੈਲਾਉਣਾ ਬੰਦ ਕਰੋ @pGurus1। ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਪੰਜਾਬੀਓ ਝੂਠੀਆਂ ਖ਼ਬਰਾਂ ਤੋਂ ਰਹੋ ਸਾਵਧਾਨ
ਪੰਜਾਬੀਓ ਝੂਠੀਆਂ ਖ਼ਬਰਾਂ ਤੋਂ ਰਹੋ ਸਾਵਧਾਨ

By

Published : Aug 14, 2021, 11:43 AM IST

ਚੰਡੀਗੜ੍ਹ:ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਰਵੀਨ ਠੁਕਰਾਲ ਨੇ ਲੋਕਾਂ ਨੂੰ ਝੂਠੀਆਂ ਅਫਵਾਹਾਂ ਅਤੇ ਝੂਠੀਆਂ ਖਬਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤਾ ਗਿਆ ਹੈ।

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਫਰਜੀ ਖ਼ਬਰਾਂ ਫੈਲਾਉਣਾ ਬੰਦ ਕਰੋ @pGurus1। ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਕ੍ਰਿਰਪਾ ਕਰਕੇ @TwitterIndia ਇਸ ਪਾਸੇ ਧਿਆਨ ਦੇਣ। ਝੂਠੀ ਟਿੱਪਣੀ ’ਤੇ ਪੰਜਾਬ ਦੇ ਸੀਐੱਮ ਨੂੰ ਜਿੰਮੇਦਾਰ ਠਹਿਰਾਇਆ ਜਾ ਰਿਹਾ ਹੈ। ਇਸ ਨਾਲ ਗੰਭੀਰ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ। ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ।

ਦੱਸ ਦਈਏ ਕਿ @pGurus1 ਦੇ ਟਵੀਟਰ ਹੈਂਡਲ ’ਤੇ ਟਵੀਟ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦੇ ਵਿਰੋਧ ਨੂੰ ਪਾਕਿਸਤਾਨ ਸਮਰਥਕ ਅਤੇ ਖਾਲਿਸਤਾਨ ਸਮਰਥਕ ਦੇ ਤੱਤਾ ਨੇ ਹਾਈਜੈਕ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਇਸ ਸਬੰਧੀ ਮੀਡੀਆ ਸਲਾਹਕਾਰ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ ਹੈ।

ਇਹ ਵੀ ਪੜੋ: ਦੇਖੋ ਸਿੱਧੂ ਤੇ ਕੈਪਟਨ ਦੀ ਤਕਰਾਰ ’ਤੇ ਕੀ ਬੋਲੇ ਮੰਤਰੀ ਤੇ ਵਿਧਾਇਕ ?

ABOUT THE AUTHOR

...view details